ਜਲੰਧਰ- ਕਾਊਂਟਰਪੁਆਇੰਟ ਰਿਸਰਚ ਦੀ ਇਕ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਭਾਰਤ 'ਚ 3 'ਚੋਂ 2 ਯੂਜ਼ਰ 12 ਮਹੀਨਿਆਂ 'ਚ ਆਪਣਾ ਸਮਰਾਟਫੋਨ ਬਦਲਣਾ ਚਾਹੁੰਦੇ ਹਨ। ਉਹ ਆਪਣੇ ਪਹਿਲੇ ਫੋਨ ਦੇ ਮੁਕਾਬਲੇ ਜ਼ਿਆਦਾ ਮੈਮਰੀ, ਰੈਮ, ਦਮਦਾਰ ਬੈਟਰੀ ਅਤੇ ਬਿਹਤਰ ਪਰਫਾਰਮੈਂਸ ਵਾਲਾ ਫੋਨ ਲੈਣਾ ਚਾਹੁੰਦੇ ਹਨ। ਰਿਪੋਰਟ ਮੁਤਾਬਕ 20 ਮਹੀਨਿਆਂ ਦੀ ਅਪਗ੍ਰੇਡ ਸਾਈਕਿਲ ਅਧੀਨ ਜ਼ਿਆਦਾਤਰ ਲੋਕ 24 ਤੋਂ 30 ਮਹੀਨਿਆਂ ਦੇ ਅੰਦਰ ਆਪਣਾ ਹੈਂਡਸੈੱਟ ਬਦਲ ਰਹੇ ਹਨ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਕਈ ਯੂਜ਼ਰਸ ਜਿਓ ਦੇ ਨੈੱਟਵਰਕ 'ਤੇ ਜਾਣ ਲਈ 4ਜੀ 'ਚ ਅਪਗ੍ਰੇਡ ਹੋ ਰਹੇ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵਾਂ ਸਮਰਾਟਫੋਨ ਖਰੀਦਣ ਲਈ ਤਿੰਨ 'ਚੋਂ ਇਕ ਯੂਜ਼ਰ ਫਿੰਗਰਪ੍ਰਿੰਟ ਸੈਂਸਰ ਅਤੇ ਬਿਹਤਰ ਫਰੰਟ ਫੇਸਿੰਗ ਸੈਲਫੀ ਕੈਮਰਾ ਫਰਗੇ ਫੀਚਰਜ਼ ਨਾਲ ਲੈਸ ਹੈਂਡਸੈੱਟ ਨੂੰ ਤਵੱਜੋ ਦਿੰਦਾ ਹੈ। ਨਾਲ ਹੀ ਆਨਲਾਈਨ ਖਰੀਦੇ ਜਾਣ ਵਾਲੇ ਸਮਾਰਟਫੋਨ ਦੇ ਰੀਵਿਊ ਵੀ ਨਵਾਂ ਹੈਂਡਸੈੱਟ ਲੈਣ 'ਚ ਵੱਡੀ ਭੂਮਿਕਾ ਨਿਭਾਉਂਦੇ ਹਨ। ਕਈ ਯੂਜ਼ਰਸ ਸਮਰਾਟਫੋਨ ਦੇ ਰੀਵਿਊ ਦੇ ਆਧਾਰ 'ਤੇ ਵੀ ਇਹ ਫੈਸਲਾ ਲੈਂਦੇ ਹਨ ਕਿ ਉਨ੍ਹਾਂ ਲਈ ਕਿਹੜਾ ਹੈਂਡਸੈੱਟ ਬੈਸਟ ਹੈ। ਇਸ ਤੋਂ ਇਲਾਵਾ 10 'ਚੋਂ 7 ਯੂਜ਼ਰਸ ਆਨਲਾਈਨ ਸਟੋਰ ਤੋਂ ਫੋਨ ਖਰੀਦਣਾ ਜ਼ਿਆਦਾ ਬਿਹਤਰ ਸਮਝਦੇ ਹਨ।
ਕਾਊਂਟਰਪੁਆਇੰਟ ਰਿਸਰਚ ਦੇ ਐਸੋਸੀਏਟ ਡਾਇਰੈਕਟਰ ਤਰੁਣ ਪਾਠਕ ਨੇ ਕਿਹਾ ਕਿ ਦੁਨੀਆ 'ਚ ਸਭ ਤੋਂ ਕਿਫਾਇਤੀ 4ਜੀ ਸਰਵਿਸ ਉਪਲੱਬਧ ਕਰਾਉਣ ਵਾਲੇ ਜਿਓ ਨੇ ਸਿਰਫ 6 ਮਹੀਨਿਆਂ ਦੇ ਅੰਦਰ ਹੀ ਲੋਕਾਂ ਦੀ ਖਰੀਦ ਨਾਲ ਜੁੜੀ ਸੋਚ ਨੂੰ ਆਪਣੇ ਪੱਕ 'ਚ ਕਰਨ 'ਚ ਕਾਮਯਾਬੀ ਹਾਸਲ ਕਰ ਲਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਰਿਪੋਰਟ ਭਾਰਤ ਦੇ 1500 ਤੋਂ ਵੀ ਜ਼ਿਆਦਾ ਯੂਜ਼ਰਸ 'ਤੇ ਕਿਤੇ ਗਏ ਸਰਵੇ ਦੇ ਆਧਾਰ 'ਤੇ ਬਣਾਈ ਗਈ ਹੈ।
17 ਅਪ੍ਰੈਲ ਤੋਂ ਪੈਨਾਸੋਨਿਕ Eluga Ray Max ਅਤੇ Eluga Ray x ਸਮਾਰਟਫੋਨਜ਼ ਹੋਣਗੇ ਉਪਲੱਬਧ
NEXT STORY