ਗੈਜੇਟ ਡੈਸਕ—ਦਿੱਗਜ ਫੋਨ ਨਿਰਮਾਤਾ ਕੰਪਨੀ ਸੈਮਸੰਗ ਦੀ ਸੈਮਸੰਗ ਐੱਸ11 ਨੂੰ ਲਾਂਚ ਹੋਣ 'ਚ ਅਜੇ ਦੋ ਮਹੀਨੇ ਬਾਕੀ ਹੈ ਪਰ ਐੱਸ11 ਸੀਰੀਜ਼ ਦੇ ਬਾਰੇ 'ਚ ਲੀਕਸ ਲਗਾਤਾਰ ਸਾਹਮਣੇ ਆ ਰਹੀਆਂ ਹਨ। ਲੀਕਸਟਰ @Onleaks ਨੇ ਆਪਣੀ ਇਕ ਰਿਪੋਰਟ 'ਚ ਫੋਨ ਦੇ ਰੈਜੋਲਿਉਸ਼ਨ ਅਤੇ 360 ਡਿਗਰੀ ਵੀਡੀਓ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ। ਗਲੈਕਸੀ ਐੱਸ11ਈ 'ਚ ਪੰਚਹੋਲ ਕੈਮਰਾ ਮੌਜੂਦ ਹੋਵੇਗਾ। ਫੋਨ ਦੇ ਰੀਅਰ 'ਚ ਵਰਟੀਕਲ ਸ਼ੇਪ 'ਚ ਕੈਮਰਾ ਮਾਡਿਊਲ ਦਿੱਤਾ ਜਾਵੇਗਾ।
ਫੋਨ ਦਾ ਕੈਮਰਾ ਕਾਫੀ ਹੱਦ ਤਕ ਸੈਮਸੰਗ ਗਲੈਕਸੀ ਐੱਮ30 ਵਰਗਾ ਲੱਗਦਾ ਹੈ। ਫੋਨ 'ਚ Exynos 990 ਨਾਲ 6ਜੀ.ਬੀ. ਰੈਮ ਦਿੱਤੀ ਜਾ ਸਕਦੀ ਹੈ। ਫੋਨ 'ਚ 256ਜੀ.ਬੀ. ਇੰਟਰਨਲ ਸਟੋਰੇਜ਼ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਸਨ ਕਿ ਕੋਰੀਅਨ ਇਲੈਕਟ੍ਰਾਨਿਕਸ ਕੰਪਨੀ ਆਖਿਰਕਾਰ ਨਵੇਂ ਡਿਜ਼ਾਈਨ 'ਚ ਹਾਈ ਰਿਫ੍ਰੇਸ਼ ਰੇਟ ਵਾਲੀ ਡਿਸਪਲੇਅ ਯੂਜ਼ਰਸ ਨੂੰ ਮਿਲ ਸਕਦੀ ਹੈ। ਵਨਪਲੱਸ, ਗੂਗਲ, ਰੀਅਲਮੀ ਅਤੇ ਆਸੁਸ ਪਹਿਲੇ ਹੀ ਹਾਈ ਰਿਫ੍ਰੇਸ਼ ਰੇਟ OLED ਪੈਨਲਸ ਨਾਲ ਡਿਵਾਈਸੇਜ ਲਾਂਚ ਕਰ ਚੁੱਕੀ ਹੈ ਜਦਕਿ ਸੈਮਸੰਗ ਦੀ ਫਲੈਗਸ਼ਿਪ Galaxy Note 10 ਸਿਰਫ 60Hz ਰਿਫ੍ਰੇਸ਼ ਰੇਟ ਹੀ ਆਫਰ ਕਰਦੀ ਹੈ।
ਨਵੇਂ ਗਲੈਕਸੀ ਐੱਸ11 ਸੀਰੀਜ਼ ਨਾਲ ਸੈਮਸੰਗ ਅਗਲੇ ਸਾਲ ਹਾਈ-ਰਿਫ੍ਰੇਸ਼ ਰੇਟ ਪੈਨਲ ਆਪਣੇ ਡਿਜ਼ਾਈਨ 'ਚ ਦੇਣ ਦੀ ਸ਼ੁਰੂਆਤ ਕਰ ਸਕਦਾ ਹੈ। ਲੀਕਸਟਰ IceUniverse ਮੁਤਾਬਕ ਸੈਮਸੰਗ ਆਪਣੀ ਨਵੀਂ ਗਲੈਕਸੀ ਐੱਸ11 ਸੀਰੀਜ਼ ਬੀਟਾ ਰਿਲੀਜ਼ ਦੇ ਚਾਈਨੀਜ਼ ਬਿਲਡ 'ਚ ਸਾਹਮਣੇ ਆਏ ਹਨ। ਨਵੀਂ ਡਿਸਪਲੇਅ ਦੀ ਡੀਟੇਲਸ ਸਭ ਤੋਂ ਪਹਿਲਾਂ One UI 2.0 ਬੀਟਾ ਰਿਲੀਜ਼ ਦੇ ਚਾਈਨੀਜ਼ ਬਿਲਡ 'ਚ ਸਾਮਹਣੇ ਆਏ ਹਨ। ਸ਼ੇਅਰ ਕੀਤੇ ਗਏ ਸਕਰੀਨਸ਼ਾਟ 'ਚ ਦਿਖ ਰਹੇ ਮੈਨਿਉ 'ਚ ਤਿੰਨ ਆਪਸ਼ਨ ਨਜ਼ਰ ਆ ਰਹੇ ਹਨ। ਪਹਿਲੇ ਆਪਸ਼ਨ ਦੀ ਮਦਦ ਨਾਲ ਸੈਮਸੰਗ ਗਲੈਕਸੀ ਐੱਸ11 ਯੂਜ਼ਰਸ ਆਪਣੇ ਡਿਵਾਈਸ ਦੀ ਡਿਸਪਲੇਅ ਨੂੰ ਪਰਮਾਨੈਂਟਲੀ 120Hz 'ਤੇ ਸੈੱਟ ਕਰ ਸਕਦੇ ਹਨ। ਹਾਲਾਂਕਿ ਇਸ ਸਥਿਤੀ 'ਚ ਡਿਵਾਈਸ ਦੀ ਬੈਟਰੀ ਜ਼ਰੂਰ ਸਟੈਂਡਡ ਡਿਸਪਲੇਅ ਦੇ ਮੁਕਾਬਲੇ ਜਲਦੀ ਖਤਮ ਹੋਵੇਗੀ। ਦੂਜੇ ਮੋਡ 'ਚ ਸਕਰੀਨ ਦਾ ਰਿਫ੍ਰੇਸ਼ ਰੇਟ ਜ਼ਰੂਰ 120Hz ਹੋ ਜਾਵੇਗਾ ਪਰ ਯੂਜ਼ਰਸ ਦੀ ਜ਼ਰੂਰਤ ਦੇ ਹਿਸਾਬ ਨਾਲ ਹੋਰ ਇਸਤੇਮਾਲ ਦੇ ਤਰੀਕੇ ਨੂੰ ਦੇਖਦੇ ਹੋਏ ਆਪਣੇ ਆਪ 60Hz 'ਤੇ ਸਵਿਚ ਹੋ ਜਾਵੇਗਾ। ਉੱਥੇ, ਤੀਸਰਾ ਆਪਸ਼ਨ ਬੈਟਰੀ ਦੀ ਬਚਤ ਲਈ ਸਭ ਤੋਂ ਵਧੀਆ ਹੈ ਜਿਸ 'ਚ ਡਿਵਾਈਸ ਦੀ ਡਿਸਪਲੇਅ ਪਰਮਾਨੈਂਟਲੀ 60Hz ਰਿਫ੍ਰੇਸ਼ ਰੇਟ 'ਤੇ ਸੈੱਟ ਹੋ ਜਾਵੇਗੀ।
ਅਮਰੀਕਾ ਨੂੰ ਵੱਡੇ ਹਮਲੇ ਦਾ ਡਰ, ਕੀਤੀ ਈਰਾਨੀ ਅਫਸਰਾਂ ਨੂੰ ਸੋਸ਼ਲ ਮੀਡੀਆ ਤੋਂ ਬਲਾਕ ਕਰਨ ਦੀ ਮੰਗ
NEXT STORY