ਫ਼ਿਰੋਜ਼ਪੁਰ (ਪਰਮਜੀਤ, ਖੁੱਲਰ, ਆਨੰਦ) : ਫਿਰੋਜ਼ਪੁਰ ਸ਼ਹਿਰ ’ਚ ਸਾਈਬਰ ਠੱਗਾਂ ਵੱਲੋਂ ਇਕ ਵਿਅਕਤੀ ਨੂੰ ਸ਼ਿਕਾਰ ਬਣਾ ਕੇ ਉਸ ਦੇ ਖ਼ਾਤੇ ’ਚੋਂ 25 ਲੱਖ ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਕ੍ਰਾਈਮ ਸੈੱਲ ਦੀ ਇੰਸਪੈਕਟਰ ਸੁਖਦੀਪ ਕੌਰ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਮਨਦੀਪ ਸਿੰਘ ਪੁੱਤਰ ਪ੍ਰਲਾਦ ਸਿੰਘ ਵਾਸੀ ਵੀਰ ਨਗਰ, ਇੱਛੇ ਵਾਲਾ ਰੋਡ ਨੇ ਦੱਸਿਆ ਕਿ ਉਸ ਨੂੰ 2 ਮੋਬਾਇਲ ਨੰਬਰਾਂ ਤੋਂ ਵਟਸਐਪ ਕਾਲਾਂ ਆਈਆਂ। ਫੋਨ ਕਰਨ ਵਾਲੇ ਨੇ ਪੈਨਸ਼ਨ ਕਾਰਡ ਬਣਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ ਏ. ਟੀ. ਐੱਮ. ਅਤੇ ਡੈਬਿਟ ਕਾਰਡ ਨਾਲ ਸਬੰਧਿਤ ਜਾਣਕਾਰੀ ਹਾਸਲ ਕਰ ਲਈ। ਝਾਂਸੇ ’ਚ ਆ ਕੇ ਅਮਨਦੀਪ ਨੇ ਆਪਣਾ ਸਾਰਾ ਡਾਟਾ ਸਾਂਝਾ ਕਰ ਦਿੱਤਾ।
ਅਗਲੇ ਦਿਨ ਫੋਨ ਆਨ ਕਰਨ ’ਤੇ ਪਤਾ ਲੱਗਾ ਕਿ 6 ਵੱਖ-ਵੱਖ ਟ੍ਰਾਂਜ਼ੈਕਸ਼ਨਾਂ ਰਾਹੀਂ ਖ਼ਾਤੇ ’ਚੋਂ 25 ਲੱਖ ਰੁਪਏ ਕੱਢਵਾ ਲਏ ਗਏ ਹਨ। ਅਮਨਦੀਪ ਨੇ 7 ਮਾਰਚ 2026 ਨੂੰ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ (ਨੰਬਰ 32503260007935) ਦਰਜ ਕਰਵਾਈ ਸੀ। ਇੰਸਪੈਕਟਰ ਸੁਖਦੀਪ ਕੌਰ ਮੁਤਾਬਕ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਵਿਚ ਭਾਰੀ ਗੜ੍ਹੇਮਾਰੀ, ਬਰਫ ਨਾਲ ਚਿੱਟੀਆਂ ਹੋਈਆਂ ਸੜਕਾਂ, ਤਸਵੀਰਾਂ ਦੇਖ ਉਡਣਗੇ ਹੋਸ਼
NEXT STORY