ਜਲੰਧਰ- ਵਧੀਆ ਡਿਜ਼ਾਈਨ ਅਤੇ ਬਿਹਤਰੀਨ ਪਰਫਾਰਮੈਂਸ ਵਾਲੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਸੈਮਸੰਗ ਨੇ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਗਲੈਕਸੀ ਏ9 ਪ੍ਰੋ ਲਾਂਚ ਕਰ ਦਿੱਤਾ ਹੈ। 32,490 ਰੁਪਏ 'ਚ ਲਾਂਚ ਹੋਇਆ ਗਲੈਕਸੀ ਏ9 ਪ੍ਰੋ 26 ਸਤੰਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਗੋਲਡ, ਬਲੈਕ ਅਤੇ ਵ੍ਹਾਈਟ ਕਲਰ ਰੰਗਾਂ 'ਚ ਲਾਂਚ ਹੋਏ ਇਸ ਸਮਾਰਟਫੋਨ ਦੀ ਸਬ ਤੋਂ ਅਹਿਮ ਖਾਸੀਅਤ ਇਸ ਦੀ 5000ਐੱਮ.ਏ.ਐੱਚ. ਦੀ ਬੈਟਰੀ ਹੈ।
ਫੀਚਰਸ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਏ9 ਪ੍ਰੋ 'ਚ ਕਵਰਡ ਗਲਾਸ ਦੇ ਨਾਲ 6-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਰੈਜ਼ੋਲਿਊਸ਼ਨ ਵਾਲੀ ਸੁਪਰ ਐਮੋਲੇਡ ਡਿਸਪਲੇ ਦਿੱਤੀ ਗਈ ਹੈ। ਫੋਨ 'ਚ 64-ਬਿਟ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 652 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਐਡ੍ਰੀਨੋ 510 ਜੀ.ਪੀ.ਯੂ. ਦਿੱਤਾ ਗਿਆ ਹੈ। ਮਲਟੀ ਟਾਸਕਿੰਗ ਨੂੰ ਆਸਾਨ ਬਣਾਉਣ ਲਈ ਇਸ ਸਮਾਰਟਫੋਨ 'ਚ 4ਜੀ.ਬੀ. ਰੈਮ ਦਿੱਤੀ ਗਈ ਹੈ। ਗਲੈਕਸੀ ਏ9 ਪ੍ਰੋ 'ਚ f/1.9 ਅਪਰਚਰ ਵਾਲਾ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਵਾਈਡ ਸੈਲਫੀ ਮੋਡ, ਸੈਲਫ-ਪ੍ਰੋਟ੍ਰੇਟ ਮੋਡ, ਪਾਮ ਸੈਲਫੀ ਮੋਡ ਦੇ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ।
ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਫੋਨ 'ਚ ਬਲੂਟੁਥ ਵੀ4.1, ਜੀ.ਪੀ.ਐੱਸ., ਐੱਨ.ਐੱਫ.ਸੀ., ਵਾਈ-ਫਾਈ ਅਤੇ ਯੂ.ਐੱਸ.ਬੀ. 2.0 ਵਰਗੇ ਫੀਚਰ ਮੌਜੂਦ ਹਨ। ਫੋਨ ਦੀ ਬੈਟਰੀ ਬਾਰੇ 22.5 ਦਿਨਾਂ ਦੇ ਸਟੈਂਡਬਾਈ ਟਾਈਮ ਅਤੇ 32.5 ਘੰਟਿਆਂ ਦਾ ਟਾਕਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਇਹ ਹੈਂਡਸੈੱਟ ਫਾਸਟ ਚਾਰਜਿੰਗ ਫੀਚਰ ਨਾਲ ਵੀ ਲੈਸ ਹੈ।
ਮਾਈਕ੍ਰੋਸਾਫਟ ਬਦਲੇਗੀ ਆਪਣੀ Health app ਦਾ ਨਾਂ
NEXT STORY