ਜਲੰਧਰ- ਸੈਮਸੰਗ ਗਲੈਕਸੀ S8+ ਨੂੰ ਲੈ ਕੇ ਕੰਪਨੀ ਨੇ ਰਸਮੀ ਤੌਰ 'ਤੇ ਕੁਝ ਵੀ ਨਹੀਂ ਕਿਹਾ ਹੈ ਪਰ ਇਸ ਡਿਵਾਈਸ ਨੂੰ ਬੇਂਚਮਾਰਕਿੰਗ ਵੈੱਬਸਾਈਟ Geekbench 'ਤੇ ਸਪਾਟ ਕੀਤਾ ਹੈ। ਬੇਂਚਮਾਰਕ ਵੈੱਬਸਾਈਟ 'ਤੇ ਇਸ ਡਿਵਾਈਸ ਨੂੰ SM-G995U ਕੋਡ ਨਾਂ ਨਾਲ ਸਪਾਟ ਕੀਤਾ ਗਿਆ ਹੈ। ਉਮੀਦ ਹੈ ਕਿ ਇਹ ਡਿਵਾਈਸ ਹੀ ਗਲੈਕਸੀ S8+ 'ਚ ਹੋਵੇਗੀ, ਲਿਸਟਿੰਗ ਦੇ ਪ੍ਰਸੈਸਰ, ਰੈਮ, ਓ. ਐੱਸ. ਨਾਲ ਜੁੜੀ ਜਾਣਕਾਰੀ ਦੇ ਨਾਲ-ਨਾਲ ਇਸ ਦੀ ਸਿੰਗਲ ਕੋਰ ਅਤੇ ਮਲਟੀ ਕੋਰ ਪਰਫਾਰਮੈਂਸ ਦੇ ਸਟੋਰ ਵੀ ਦਿੱਤੇ ਗਏ ਹਨ।
ਲਿਸਟਿੰਗ ਦੇ ਮੁਕਾਬਲੇ ਆਉਣ ਵਾਲੇ ਗਲੈਕਸੀ S8+ 'ਚ 7.0 ਨਾਗਟ ਓ. ਐੱਸ. ਹੋਵੇਗਾ ਨਾਲ ਹੀ ਇਸ 'ਚ ਸਨੈਪਡ੍ਰੈਗਨ 835 ਚਿੱਪਸੈੱਟ ਪ੍ਰੋਸੈਸਰ ਅਤੇ 4 ਜੀਬੀ ਦੀ ਰੈਮ ਹੋ ਸਕਦੀ ਹੈ। ਲਿਸਟਿੰਗ 'ਚ ਗਿੱਤੇ ਗਏ ਪਰਫਾਰਮੈਂਸ ਸਕੋਰ 'ਚ ਗਲੈਕਸੀ S8+ iPhone 7 ਪਲੱਸ ਤੋਂ ਵੀ ਅੱਗੇ ਹੈ। ਗਲੈਕਸੀ S8+ ਨੂੰ 6804 ਸਕੋਰ ਮਿਲੇ ਹਨ ਅਤੇ iPhone 7 ਪਲੱਸ ਨੂੰ ਇਸ ਕੈਟਾਗਰੀ 'ਚ 5405 ਸਕੋਰ ਮਿਲੇ ਸਨ।
MWC 2017 'ਚ ਕੰਪਨੀ ਨੇ ਆਪਣਾ ਟੈਬ ਗਲੈਕਸੀ S3 ਉਤਾਰਿਆ ਸੀ। ਉਮੀਦ ਹੈ ਕਿ ਨਵੇਂ ਫਲੈਗਸ਼ਿਪ ਗਲੈਕਸੀ S8 ਨੂੰ ਕੰਪਨੀ ਜਲਦ ਇਕ ਈਵੈਂਟ ਕਰ ਕੇ ਲਾਂਚ ਕਰੇਗੀ। ਇਸ ਕੰਪਨੀ ਦਾ ਮੋਸਟ ਅਵੇਟੇਡ ਡਿਵਾਈਸ ਹੈ, ਜੋ ਕੰਪਨੀ ਨੂੰ ਨੋਟ 7 ਤੋਂ ਲੱਗਣ ਵਾਲੇ ਝਟਕੇ ਤੋਂ ਬਚਾ ਸਕਦੇ ਹਨ।
ਭਾਰਤ 'ਚ ਟੈਬਲੇਟ ਵੇਚਣ ਵਾਲੀ ਸਭ ਤੋਂ ਵੱਡੀ ਕੰਪਨੀ ਬਣੀ ਡਾਟਾਵਿੰਡ
NEXT STORY