ਨਵੀਂ ਦਿੱਲੀ, (ਭਾਸ਼ਾ)- ਭਾਰਤੀ ਏਅਰਟੈਲ ਨੇ ਆਪਣੇ ਗਾਹਕਾਂ ਨੂੰ ਕਲਾਊਡ ਸਮਾਧਾਨ ਪ੍ਰਦਾਨ ਕਰਨ ਲਈ ਗੂਗਲ ਕਲਾਊਡ ਦੇ ਨਾਲ ਸਾਂਝੇਦਾਰੀ ਕੀਤੀ ਹੈ। ਸੋਮਵਾਰ ਨੂੰ ਸੰਯੁਕਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ’ਚ ਕਿਹਾ ਗਿਆ ਕਿ ਲੰਬੀ ਮਿਆਦ ਦੀ ਭਾਈਵਾਲੀ ਅਧੀਨ ‘ਫਾਸਟ-ਟ੍ਰੈਕ ਕਲਾਊਡ’ ਅਪਣਾਉਣ ਦੇ ਲਈ ਗੂਗਲ ਕਲਾਊਡ ਤੋਂ ਕਲਾਊਡ ਸਮਾਧਾਨ ਦੀ ਪੇਸ਼ਕਸ਼ ਕਰੇਗਾ। ਦੋਵੇਂ ਕੰਪਨੀਆਂ ਉਦਯੋਗ-ਮੋਹਰੀ ਏ.ਆਈ./ਐੱਮ.ਐੱਲ. ਸਮਾਧਾਨ ਵਿਕਸਤ ਕਰਨ ਲਈ ਸੰਪਰਕ ਅਤੇ ਏ.ਆਈ. ਤਕਨਾਲੋਜੀ ਦੀ ਅਨੋਖੀ ਤਾਕਤ ਨੂੰ ਇਕੱਠੇ ਲਿਆਉਣਗੀਆਂ, ਜਿਸ ਨਾਲ ਏਅਰਟੈਲ ਆਪਣੇ ਵੱਡੇ ਡਾਟਾ ਸੈੱਟ ’ਤੇ ਟ੍ਰੇਂਡ ਕਰੇਗਾ।
ਭਾਰਤੀ ਏਅਰਟੈਲ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਗੋਪਾਲ ਵਿੱਟਲ ਨੇ ਕਿਹਾ, ‘‘ਅਸੀਂ ਗੂਗਲ ਕਲਾਊਡ ਦੇ ਨਾਲ ਸਾਂਝੇਦਾਰੀ ਕਰ ਕੇ ਖੁਸ਼ ਹਾਂ ਅਤੇ ਸਰਕਾਰ, ਉੱਦਮਾਂ ਅਤੇ ਉਭਰਦੇ ਵਪਾਰਾਂ ਲਈ ਸੁਰੱਖਿਅਤ ਤੇ ‘ਸਕੇਲੇਬਲ ਕਲਾਊਡ’ ਸਮਾਧਾਨਾਂ ਦੇ ਨਾਲ ਇਸ ਬਾਜ਼ਾਰ ਮੌਕੇ ਦਾ ਸੰਯੁਕਤ ਰੂਪ ਨਾਲ ਫਾਇਦਾ ਉਠਾਉਣਗੇ।’’ ਦੂਰਸੰਚਾਰ ਕੰਪਨੀ ਨੇ ਪੁਣੇ ’ਚ ਪ੍ਰਬੰਧਿਤ ਸੇਵਾ ਕੇਂਦਰ ਸਥਾਪਤ ਕੀਤਾ ਹੈ। ਇਸ ਵਿਚ 300 ਤੋਂ ਵੱਧ ਮਾਹਿਰ ਹਨ ਜਿਨ੍ਹਾਂ ਨੂੰ ਉਥੇ ਗੂਗਲ ਕਲਾਊਡ ਅਤੇ ਡਿਜੀਟਲ ਸੇਵਾਵਾਂ ਦੋਵਾਂ ’ਚ ਟ੍ਰੇਂਡ ਕੀਤਾ ਜਾਏਗਾ।
BSNL ਨੇ ਪੇਸ਼ ਕੀਤੇ ਦੋ ਸਸਤੇ ਪਲਾਨ, ਰੋਜ਼ 2GB ਡਾਟਾ ਨਾਲ ਮਿਲਣਗੇ ਇਹ ਫਾਇਦੇ
NEXT STORY