ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਜਲਦ ਹੀ ਬਾਜ਼ਾਰ 'ਚ ਗਲੈਕਸੀ ਦੇ ਦੋ ਨਵੇਂ ਸਮਾਰਟਫੋਨਜ਼ ਲਾਂਚ ਕਰਨ ਵਾਲੀ ਹੈ, ਜਿਸ 'ਚ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8 ਪਲੱਸ ਨਾਂ ਦੇ ਦੋ ਸਮਾਰਟਫੋਨਜ਼ ਸ਼ਾਮਲ ਹਨ। ਤੁਹਾਨੂੰ ਦੱਸ ਦਈਏ ਕਿ ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ਦੇ ਲਾਂਚ ਹੋਣ ਤੋਂ ਪਹਿਲਾਂ ਇਨ੍ਹਾਂ ਦੀ ਕੀਮਤ ਲੀਕ ਹੋ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਗਲੈਕਸੀ ਐੱਸ8 ਦੀ ਕੀਮਤ 799 ਯੂਰੋ ਅਤੇ ਗਲੈਕਸੀ ਐੱਸ8 ਪਲੱਸ ਦੀ ਕੀਮਤ 899 ਯੂਰੋ ਹੋਵੇਗੀ।
ਜ਼ਿਕਰਯੋਗ ਹੈ ਕਿ ਰਿਟੇਲ ਸਾਈਟ ਮੋਬਾਇਲਫਨ ਨੇ ਹੁਣ ਲਾਂਚ ਨਹੀਂ ਹੋਏ ਗਲੈਕਸੀ ਐੱਸ8 ਸਮਾਰਟਫੋਨ ਦੀ ਪ੍ਰੀ-ਆਰਡਰ ਬੂਕਿੰਗ ਸ਼ੁਰੂ ਕਰ ਦਿੱਤੀ ਹੈ ਅਤੇ 64 ਜੀਬੀ ਸਟੋਰੇਜ ਵਾਲੇ ਸਮਾਰਟਫੋਨ ਦੀ ਕੀਮਤ 799 ਯੂਰੋ ਦੱਸੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਲਾਂਚਿੰਗ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ਇੰਨੀ ਹੋਵੇਗੀ ਜਾਂ ਨਹੀਂ।
ਭਾਰਤ 'ਚ ਲਾਂਚ ਹੋਏ xiaomi ਦੇ ਇਹ ਹੈੱਡਫੋਨ
NEXT STORY