ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਭਾਰਤ 'ਚ ਮੀ ਇਨ-ਈਅਰ ਹੈੱਡਫੋਨ ਪ੍ਰੋ ਐੱਚ. ਡੀ. ਨੂੰ ਲਾਂਚ ਕਰ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਇਹ ਹੈੱਡਫੋਨ ਕੰਪਨੀ ਦੀ ਈ-ਕਾਮਰਸ ਸਾਈਟ 10 ਮਾਰਚ ਤੋਂ ਵਿਕਰੀ ਲਈ ਉਪਲੱਬਧ ਹੋਣਗੇ ਅਤੇ ਇਨ੍ਹਾਂ ਦੀ ਕੀਮਤ 1,999 ਰੁਪਏ ਰੱਖੀ ਗਈ ਹੈ। ਦੱਸ ਦੱਈਏ ਕਿ ਕੰਪਨੀ ਪਿਛਲੇ ਸਾਲ ਇਹ ਹੈੱਡਫੋਨ ਅਮਰੀਕੀ ਮਾਰਕੀਟ 'ਚ ਵੀ ਲਾਂਚ ਕਰ ਚੁੱਕੀ ਹੈ।
ਮੀ ਇਨ-ਈਅਰ ਪ੍ਰੋ ਐੱਚ. ਡੀ. ਹੈੱਡਫੋਨਜ਼ ਪ੍ਰੋ ਐੱਚ. ਡੀ. ਡਿਊਲ ਡਾਇਨਾਮਿਕਸ ਅਤੇ ਬੇਲੇਂਸ ਆਰਮਚਰ ਡ੍ਰਾਈਵਰਸ ਨਾਲ ਆਉਂਦੇ ਹਨ। ਸ਼ਿਓਮੀ ਦਾ ਦਾਅਵਾ ਹੈ ਕਿ ਡਿਊਲ ਡਾਇਨਾਮਿਕ ਡ੍ਰਾਈਵਰ ਕੋਲ ਰਹਿੰਦੀ ਹੈ ਅਤੇ ਇਸ ਤਕਨੀਕ ਦੀ ਮਦਦ ਨਾਲ ਵਧੀਆ ਆਵਾਜ਼ ਆਉਂਦੀ ਹੈ।
ਖਾਸ ਗੱਲ ਇਹ ਹੈ ਕਿ ਮੀ-ਇਨ-ਈਅਰ ਪ੍ਰੋ ਐੱਚ. ਡੀ. ਹੈੱਡਫੋਨਜ਼ ਨੂੰ ਬਣਾਉਣ 'ਚ 45 ਡਿਗਰੀ ਕੋਣ ਵਾਲੇ ਇਨ-ਈਅਰ ਡਿਜ਼ਾਈਨ ਦਾ ਇਸਤੇਮਾਲ ਕੀਤਾ ਗਿਆ ਹੈ। ਇਸ 'ਚ ਮਾਈਕ੍ਰਫੋਨ ਵੀ ਲਾਇਆ ਗਿਆ ਹੈ, ਜਿਸ ਦਾ ਵਜਨ 17 ਗ੍ਰਾਮ ਹੈ ਅਤੇ ਇਸ ਦੀ ਸੈਂਸਟੀਵਿਟੀ ਰੇਟਿੰਗ 98 ਡੀਬੀ ਹੈ।
WhatsApp ਯੂਜ਼ਰਸ ਇੰਟਰਫੇਸ 'ਚ ਕੀਤਾ ਵੱਡਾ ਬਦਲਾਵ, ਵੀਡੀਓ ਕਾਲ ਲਈ ਐੱਡ ਕੀਤਾ ਨਵਾਂ ਫੀਚਰ
NEXT STORY