ਜਲੰਧਰ : ਸੈਮਸੰਗ ਨੇ ਚਾਈਨਾ 'ਚ ਹੋ ਰਹੀ ਮੋਬਾਈਲ ਕਾਨਫਰੈਂਸ 'ਚ ਆਪਣੀ ਨਵੀਂ 10 ਨੈਨੋਮੀਟਰ LPDDR4 6 ਜੀ. ਬੀ. ਡੀ-ਰੈਮ ਚਿੱਪ ਪੇਸ਼ ਕੀਤੀ ਹੈ। ਹਾਲਾਂਕਿ ਇਹ ਕਾਫੀ ਇੰਪ੍ਰੈਸਿਵ ਹੈ ਪਰ ਸੈਮਸੰਗ ਵੱਲੋਂ ਇਸ ਚਿੱਪ ਨੂੰ ਕਿੱਥੇ ਯੂਜ਼ ਕੀਤਾ ਜਾਵੇਗਾ, ਇਸ ਬਾਰੇ ਸੈਮਸੰਗ ਨੇ ਅਜੇ ਨਹੀਂ ਦੱਸਿਆ ਹੈ। ਸੈਮਸੰਗ ਦੀ ਪੁਰਾਣੀ 20 ਨੈਨੋਮੀਟਰ 6 ਜੀ. ਬੀ. ਰੈਮ ਚਿੱਪ ਜ਼ਿਆਦਾ ਇਸਤੇਮਾਲ ਨਹੀਂ ਕੀਤੀ ਗਈ, ਜ਼ਿਆਦਾਤਰ ਫੋਨਜ਼ 'ਚ 4 ਜੀ. ਬੀ. ਰੈਮ ਨੂੰ ਹੀ ਯੂਜ਼ ਕੀਤਾ ਗਿਆ ਹੈ।
ਜੇ ਚਾਈਨੀਜ਼ ਮੋਬਾਈਲ ਨਿਰਮਾਤਾ ਕੰਪਨੀਆਂ ਦੀ ਗੱਲ ਕਰੀਏ ਤਾਂ ਵੀਵੋ, ਲੀਕੋ ਵਰਗੀਆਂ ਕੰਪਨੀਆਂ ਪਹਿਲਾਂ ਹੀ 6 ਜੀਬੀ ਰੈਮ ਵਾਲੇ ਫੋਨਾਂ ਦਾ ਨਿਰਮਾਣ ਕਰ ਰਹੀਆਂ ਹਨ ਪਰ ਸੈਮਸੰਗ ਦੀ 10 ਨੈਨੋਮੀਟਰ ਵਾਲੀ ਚਿੱਪ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਫੋਨ ਦੀ ਬੈਟਰੀ ਦੀ ਵਰਤੋਂ ਘਟ ਤੋਂ ਘਟ ਕਰੇਗੀ, ਜਿਸ ਨਾਲ ਫੋਨ ਦੀ ਪ੍ਰਫਾਰਮੈਂਸ ਤਾਂ ਵਧੀਆ ਹੋਵੇਗੀ ਹੀ, ਨਾਲ ਹੀ ਫੋਨ ਦੀ ਬੈਟਰੀ ਲਾਈਫ ਵੀ ਲੋਂਗਲਾਸਟਿੰਗ ਹੋ ਜਾਵੇਗੀ।
ਇਨਸਾਨੀ ਭਾਸ਼ਾਵਾਂ ਨੂੰ ਪੜ੍ਹਨ ਲਈ ਖਾਸ ਤੌਰ 'ਤੇ ਡਿਵੈਲਪ ਕੀਤਾ ਗਿਆ ਹੈ ਇਹ ਰੋਬੋਟ
NEXT STORY