ਗੈਜਟ ਡੈਸਕ- ਸੈਮਸੰਗ Galaxy A05 ਦੀ ਕੀਮਤ ਦਾ ਐਲਾਨ ਹੋ ਗਿਆ ਹੈ। ਬ੍ਰਾਂਡ ਨੇ ਆਪਣੇ ਬਜਟ ਫੋਨ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਕੁਝ ਸਮੇਂ ਪਹਿਲਾਂ ਕੰਪਨੀ ਨੇ Samsung Galaxy A05s ਨੂੰ ਲਾਂਚ ਕੀਤਾ ਸੀ। ਨਵਾਂ ਫੋਨ ਵੀ ਲੁੱਕ ਦੇ ਮਾਮਲੇ 'ਚ ਕਾਫੀ ਹੱਦ ਤਕ Galaxy A05s ਵਰਗਾ ਹੀ ਹੈ ਪਰ ਫੀਚਰਜ਼ ਵੱਖ ਹਨ।
ਇਸ ਫੋਨ 'ਚ ਕੰਪਨੀ ਨੇ MediaTek Helio G85 ਪ੍ਰੋਸੈਸਰ ਦਿੱਤਾ ਹੈ, ਜਦੋਂਕਿ A05s 'ਚ Snapdragon 680 ਮਿਲਦਾ ਹੈ। ਇਸਤੋਂ ਇਲਾਵਾ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਫੋਨ ਦੀ ਕੀਮਤ ਅਤੇ ਹੋਰ ਫੀਚਰਜ਼ ਬਾਰੇ...
Samsung Galaxy A05 ਦੀ ਕੀਮਤ
Samsung Galaxy A05 ਨੂੰ ਕੰਪਨੀ ਨੇ 9,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਹੈ। ਇਹ ਕੀਮਤ ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਉਥੇ ਹੀ ਇਸਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 12,499 ਰੁਪਏ ਹੈ।
ਇਹ ਫੋਨ ਤਿੰਨ ਰੰਗਾਂ- ਲਾਈਟ ਗਰੀਨ, ਬਲੈਕ ਅਤੇ ਸਿਲਵਰ 'ਚ ਆਉਂਦਾ ਹੈ। ਸੈਮਸੰਗ ਦਾ ਇਹ ਫੋਨ ਕ੍ਰੋਮਾ 'ਤੇ ਲਿਸਟ ਹੈ। ਹਾਲਾਂਕਿ, ਤੁਸੀਂ ਇਸਨੂੰ ਆਫਲਾਈਨ ਸਟੋਰਾਂ ਤੋਂ ਵੀ ਖਰੀਦ ਸਕਦੇ ਹੋ। ਇਸ 'ਤੇ ਤੁਹਾਨੂੰ ਕੋਈ ਆਫਰ ਜਾਂ ਡਿਸਕਾਊਂਟ ਨਹੀਂ ਮਿਲ ਰਿਹਾ।
Samsung Galaxy A05 ਦੇ ਫੀਚਰਜ਼
ਫੋਨ 'ਚ 6.7 ਇੰਚ ਦੀ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਮਿਲਦੀ ਹੈ, ਜੋ ਵਾਟਰਡ੍ਰੋਪ ਸਟਾਈਲ ਨੋਚ ਦੇ ਨਾਲ ਆਉਂਦੀ ਹੈ। ਸਮਾਰਟਫੋਨ 'ਚ MediaTek Helio G85 ਪ੍ਰੋਸੈਸਰ ਦਿੱਤਾ ਗਿਆ ਹੈ। ਹੈਂਡਸੈੱਟ ਐਂਡਰਾਇਡ 13 'ਤੇ ਬੇਸਡ One UI 5.1 Core OS 'ਤੇ ਕੰਮ ਕਰਦਾ ਹੈ। ਫਿਊਚਰ 'ਚ ਇਸ ਡਿਵਾਈਸ ਨੂੰ ਸਾਫਟਵੇਅਰ ਅਪਡੇਟਸ ਮਿਲਣਗੇ।
ਫੋਟੋਗ੍ਰਾਫੀ ਲਈ ਫੋਨ 'ਚ 50 ਮੈਗਾਪਿਕਸਲ ਦਾ ਮੇਨ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਲੱਨਜ਼ ਦਿੱਤਾ ਗਿਆ ਹੈ। ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ।
ਡਿਵਾਈਸ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 25 ਵਾਟ ਦੀ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। ਇਹ ਫੋਨ 4ਜੀ ਕੁਨੈਕਟੀਵਿਟੀ, ਡਿਊਲ ਬੈਂਟ ਵਾਈ-ਫਾਈ, ਬਲੂਟੁੱਥ 5.3, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ ਨਾਲ ਲੈਸ ਹੈ।
ਐਲਨ ਮਸਕ ਭਾਰਤ ’ਚ ਕਰਨਗੇ 17,000 ਕਰੋੜ ਦਾ ਨਿਵੇਸ਼, ਨਾਲ ਹੀ ਰੱਖੀ ਇਹ ਸ਼ਰਤ
NEXT STORY