ਜਲੰਧਰ— ਐਪਲ ਕੰਪਨੀ ਜਿਸ ਤਰ੍ਹਾਂ ਆਪਣੇ ਅਲਟੀਮੇਟ ਆਈਫੋਨ ਲਈ ਮਸ਼ਹੂਰ ਹੈ, ਉਸੇ ਤਰ੍ਹਾਂ ਬ੍ਰਿਟੇਨ ਦੀ ਵਰਟੂ (Vertu) ਕੰਪਨੀ ਆਪਣੇ ਸਟਾਈਲਿਸ਼ ਫੋਨ ਲਈ ਜਾਣੀ ਜਾਂਦੀ ਹੈ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਫੋਨ ਬਣਾਉਂਦੀ ਹੈ ਜਿਨ੍ਹਾਂ ਦੀ ਬਾਡੀ ਕੰਗਾਰੂ ਅਤੇ ਮਗਰਮੱਚ ਦੀ ਖੱਲ੍ਹ ਤੋਂ ਲੈ ਕੇ ਕਈ ਕੀਮਤੀ ਮੈਟਲ ਨਾਲ ਬਣਾਈ ਜਾਂਦੀ ਹੈ। ਇਸ ਦੇ ਕਈ ਹੈਂਡਸੈੱਟਸ 'ਚ ਹੀਰੇ ਅਤੇ ਸੋਨੇ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਹਾਲ ਹੀ 'ਚ ਭਾਰਤ 'ਚ ਲਾਂਚ ਹੋਏ ਪੌਣੇ ਪੰਜ ਲੱਖ ਰੁਪਏ ਦੇ ਫੋਨ (Aster) ਕਾਰਨ ਇਹ ਖਬਰਾਂ 'ਚ ਹੈ।
ਕਿਉਂ ਖਾਸ ਹਨ ਇਹ ਫੋਨ?
-ਇਨ੍ਹਾਂ ਹੈਂਡਸੈੱਟਸ ਦੀ ”SP ਹੁੰਦੀ ਹੈ ਇਨ੍ਹਾਂ ਦੀ ਸਟਾਈਲਿਸ਼ ਲੁੱਕ।
-ਇਨ੍ਹਾਂ ਦੀ ਬਾਡੀ ਮਗਰਮੱਛ ਅਤੇ ਕੰਗਾਰੂ ਵਰਗੇ ਜਾਨਵਰਾਂ ਦੀ ਖੱਲ੍ਹ ਨਾਲ ਬਣੀ ਲੈਦਰ ਨਾਲ ਬਣਾਈ ਜਾਂਦੀ ਹੈ।
-ਬਾਡੀ 'ਚ ਕੀਤੀ ਮੈਟਲ ਵਰਗੇ ਪਲੈਟੀਨਮ, ਕਾਰਬਨ ਦੀ ਵਰਤੋਂ ਕੀਤੀ ਜਾਂਦੀ ਹੈ।
-ਸਕ੍ਰੀਨ 'ਤੇ Sapphire Crystal Glass ਲੱਗਾ ਹੁੰਦਾ ਹੈ। ਇਹ ਦੁਨੀਆ ਦਾ ਸਭ ਤੋਂ ਮਜਬੂਤ ਸ਼ੀਸ਼ਾ ਮੰਨਿਆ ਜਾਂਦਾ ਹੈ ਜੋ ਟੁੱਟਦਾ ਨਹੀਂ ਹੈ।
-ਕੀ-ਪੈਡ 'ਚ ਰੂਬੀ ਵਰਗੇ ਮਹਿੰਗੇ ਸਟੋਨਸ ਦੀ ਵਰਤੋਂ ਕੀਤੀ ਜਾਂਦੀ ਹੈ।
-ਇਨ੍ਹਾਂ ਫੋਨਸ ਨੂੰ ਹੱਥਾਂ ਨਾਲ ਤਰਾਸ਼ਿਆ ਜਾਂਦਾ ਹੈ। ਇਨ੍ਹਾਂ ਦਾ ਡਿਜ਼ਾਈਨ ਮੰਨੇ-ਪ੍ਰਮੰਨੇ ਡਿਜ਼ਾਈਨਰਸ ਤੋਂ ਤਿਆਰ ਕਰਵਾਏ ਜਾਂਦੇ ਹਨ ਜਿਸ 'ਤੇ ਕਈ ਮਹੀਨਿਆਂ ਤੱਕ ਕੰਮ ਕੀਤਾ ਜਾਂਦਾ ਹੈ।
-ਕੁਝ ਸਪੈਸ਼ਲ ਐਡੀਸ਼ਨ ਵਾਲੇ ਫੋਨਾਂ 'ਚ ਹੀਰੇ ਅਤੇ ਸੋਨੇ ਦੀ ਵਰਤੋਂ ਵੀ ਕੀਤੀ ਜਾਂਦੀ ਹੈ।
-ਫੋਨ ਨੂੰ ਗਾਹਕ ਆਪਣੇ ਹਿਸਾਬ ਨਾਲ ਵੀ ਕਸਟੋਮਾਈਜ਼ ਕਰਵਾ ਸਕਦਾ ਹੈ।
ਕੀ ਹੈ ਵਰਟੂ
ਇਸ ਦਾ ਹੈੱਡ ਆਫੀਸ ਬ੍ਰਿਟੇਨ 'ਚ ਹੈ। ਇਸ ਨੂੰ ਨੋਕੀਆ ਕੰਪਨੀ ਨੇ 1998 'ਚ ਸ਼ੁਰੂ ਕੀਤਾ ਸੀ ਪਰ 2012 'ਚ ਇਸ ਨੂੰ EQT ਨਾਂ ਦੀ ਫਰਮ ਨੂੰ ਵੇਚ ਦਿੱਤਾ ਗਿਆ। ਵਰਟੂ ਨਾਂ ਦੇ ਇਸ ਬ੍ਰਾਂਡ ਦੇ ਫੋਨ ਦੁਨੀਆ ਦੇ ਸਿਰਫ 500 ਫੈਸ਼ਨ ਸਟੋਰਸ 'ਚ ਵੇਚੇ ਜਾਂਦੇ ਹਨ, ਮੋਬਾਇਲ ਸ਼ਾਪਸ 'ਚ ਨਹੀਂ।
ਅਗੇ ਅਸੀਂ ਤੁਹਾਨੂੰ ਇਸ ਕੰਪਨੀ ਦੁਆਰਾ ਬਣਾਏ ਗਏ ਕੁਝ ਸਟਾਈਲਿਸ਼ ਅਤੇ ਮਹਿੰਗੇ ਫੋਨਸ ਦੀਆਂ ਤਸਵੀਰਾਂ ਦਿਖਾ ਰਹੇ ਹਾਂ—
1. Vertu Signature Cobra
ਕੀਮਤ : 3 ਲੱਖ 35 ਹਜ਼ਾਰ ਡਾਲਰ (2 ਕਰੋੜ 20 ਲੱਖ ਰੁਪਏ)
ਇਹ ਫੋਨ ਵਰਟੂ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਫੋਨ ਹੈ। ਇਸ ਨੂੰ ਫ੍ਰੈਂਚ ਜਿਊਲਰ ਬਾਚਰਾਨ ਨੇ ਡਿਜ਼ਾਈਨ ਕੀਤਾ ਹੈ, ਜਿਸ ਵਿਚ ਇਕ ਪਿਅਰਕਟ ਹੀਰਾ, ਇਕ ਗੋਲ ਸਫੇਦ ਹੀਰਾ, ਦੋ ਪੰਨੇ ਅਤੇ 439 ਰੁਬੀ ਸਟੋਨਸ ਦੀ ਵਰਤੋਂ ਹੋਈ ਹੈ। ਇਹ ਗਾਹਕਾਂ ਦੇ ਪ੍ਰੀ-ਆਰਡਰ 'ਤੇ ਬਹੁਤ ਹੀ ਲਿਮਟਿਡ ਐਡੀਸ਼ਨ 'ਚ ਲਾਂਚ ਕੀਤੇ ਗਏ ਹਨ।
2. Vertu Signature Diamond
ਕੀਮਤ : 88,000 ਡਾਲਰ (58 ਲੱਖ ਰੁਪਏ)
ਕੰਪਨੀ ਦੇ ਇਸ ਫੋਨ 'ਚ ਦੁਨੀਆ ਦੀ ਸਭ ਤੋਂ ਕੀਮਤੀ ਧਾਤ ਪਲੇਟੀਨਮ ਦੀ ਵਰਤੋਂ ਕੀਤੀ ਗਈ ਹੈ। ਗੁਲਾਬੀ ਰੰਗ ਦੇ ਸ਼ੇਡ ਵਾਲੇ ਇਸ ਫੋਨ 'ਚ ਹੀਰੇ ਵੀ ਲੱਗੇ ਹਨ। ਕੰਪਨੀ ਨੇ ਅਜਿਹੇ ਸਿਰਫ 200 ਫੋਨ ਹੀ ਬਾਜ਼ਾਰ 'ਚ ਉਤਾਰੇ ਹਨ।
3. Vertu Ascent GT
ਕੀਮਤ : 3 ਲੱਖ 74 ਹਜ਼ਾਰ ਰੁਪਏ
ਇਹ ਫੋਨ ਸਾਲ 2011 'ਚ ਲਾਂਚ ਕੀਤਾ ਗਿਆ ਸੀ। ਇਸ ਫੋਨ ਦਾ ਡਿਜ਼ਾਈਨ ਫਰਾਰੀ ਕਾਰ ਦੀ ਤਰਜ਼ 'ਤੇ ਬਣਾਇਆ ਗਿਆ ਹੈ। ਇਸ ਫੋਨ 'ਚ ਸੈਫਾਇਰ ਕ੍ਰਿਸਟਲ ਮੈਟਲ ਦੀ ਸਟੇਨਲੈੱਸ ਸਟੀਲ ਦੀ keys ਹਨ।
4. Vertu Aster
ਕੀਮਤ : 4 ਲੱਖ 75 ਹਜ਼ਾਰ ਰੁਪਏ
ਇਸ ਦੇ ਕੇਸ 'ਚ ਕੰਗਾਰੂ ਅਤੇ ਆਸਟ੍ਰਿਚ ਵਰਗੇ ਜਾਨਵਰਾਂ ਦੀ ਖੱਲ੍ਹ ਅਤੇ ਟਾਈਟੇਨੀਅਮ ਗ੍ਰੇਡ 5 ਮੈਟਲ ਦੀ ਵਰਤੋਂ ਕੀਤੀ ਗਈ ਹੈ। ਇਸ ਫੋਨ 'ਚ ਬਾਡੀ ਕਵਰ ਸੈਫਾਇਰ ਕ੍ਰਿਸਟਲ ਦਾ ਦਿੱਤਾ ਗਿਆ ਹੈ। ਇਸ ਹਾਲ ਹੀ 'ਚ ਭਾਰਤ 'ਚ ਲਾਂਚ ਕੀਤਾ ਗਿਆ ਹੈ।
5. Vertu Constellation 2013
ਕੀਮਤ : 3 ਲੱਖ 75 ਹਜ਼ਾਰ ਰੁਪਏ
ਇਹ ਫੋਨ ਟਾਈਟੇਨੀਅਮ ਵਰਗੇ ਮਜਬੂਤ ਮੈਟਲ ਨਾਲ ਬਣਿਆ ਹੈ। ਉਸ 'ਤੇ ਪ੍ਰੀਮੀਅਮ ਲੈਦਰ ਚੜ੍ਹਾਇਆ ਗਿਆ ਹੈ। ਇਸ ਦੀ ਫਿਨਸ਼ਿੰਗ 'ਚ ਬਛੜੇ ਦੀ ਖੱਲ੍ਹ ਦੀ ਵਰਤੋਂ ਕੀਤੀ ਗਈ ਹੈ। ਇਸ 'ਤੇ Sapphire Crystal Glass ਲਗਾਇਆ ਗਿਆ ਹੈ।
6. Vertu Signature Kishoo 2010
ਇਸ ਨੂੰ ਵਰਟੂ ਸਟੋਰ ਦੇ ਜਪਾਨ 'ਚ ਇਕ ਸਾਲ ਪੂਰਾ ਹੋਣ 'ਤੇ 2010 'ਚ ਲਾਂਚ ਕੀਤਾ ਗਿਆ ਸੀ। ਇਹ ਚਾਰ ਵੱਖ-ਵੱਖ ਡਿਜ਼ਾਈਨਸ 'ਚ ਹਨ। ਇਹ ਚਾਰ ਡਿਜ਼ਾਈਨਸ ਚਾਰ ਸੀਜ਼ਨ ਨੂੰ ਦਰਸ਼ਾਉਂਦੇ ਹਨ। ਇਨ੍ਹਾਂ 'ਚ ਲੱਗੇ ਕੀ-ਪੈਡ ਸੋਨੇ ਨਾਲ ਬਣਾਏ ਗਏ ਹਨ।
ਸਾਰਿਆਂ ਦੀ ਸੁਰੱਖਿਆ ਕਰੇਗਾ ਮੋਬਾਈਲ ਫੋਨ 'ਚ ਦਿੱਤਾ ਗਿਆ 9 ਨੰਬਰ
NEXT STORY