ਜਲੰਧਰ- ਹੁਣ ਤੱਕ ਟੈਕਨਾਲੋਜੀ ਨੇ ਮਾਨਵ ਸੁਰੱਖਿਆ ਲਈ ਕਈ ਤਰ੍ਹਾਂ ਦੇ ਸਿਕਿਓਰਿਟੀ ਐਪਸ ਤਿਆਰ ਕੀਤੇ ਹਨ ਜੋ ਸਮੇਂ-ਸਮੇਂ 'ਤੇ ਸੁਰੱਖਿਆ ਮੁਹਈਆ ਕਰਵਾਉਂਦੇ ਹਨ। ਇਸੇ ਤਰ੍ਹਾਂ ਮਾਰਚ ਮਹੀਨੇ ਦੀ ਸ਼ੁਰੂਆਤ 'ਚ ਇਕ ਹੋਰ ਸਿਕਿਓਰਿਟੀ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ 'ਚ ਨੰਬਰ 9 ਨੂੰ ਦੇਰ ਤੱਕ ਦਬਾ ਕੇ ਰੱਖਣ 'ਤੇ ਤੁਹਾਡਾ ਫੋਨ ਤੁਰੰਤ ਪੁਲਿਸ ਅਤੇ ਤੁਹਾਡੇ ਕਿਸੇ ਵੀ ਨਜ਼ਦੀਕੀ ਰਿਸ਼ਤੇਦਾਰ ਨੂੰ ਇਕ ਅਲਟਰ ਭੇਜ ਦਵੇਗਾ। ਇਹ ਅਲਰਟ ਮੁਸੀਬਤ ਵੇਲੇ ਤੁਹਾਡੀ ਜਗ੍ਹਾ ਦੀ ਜਾਣਕਾਰੀ ਵੀ ਮੁਹਈਆ ਕਰਵਾਏਗਾ।
ਇਸ ਦਾ ਫੈਸਲਾ ਹਾਲ ਹੀ 'ਚ ਸਰਵਿਸ ਪ੍ਰੋਵਾਈਡਰ ਅਤੇ ਮੋਬਾਇਲ ਫੋਨ ਨਿਰਮਾਤਾਵਾਂ ਨਾਲ ਹੋਈ ਇਕ ਮੀਟਿੰਗ 'ਚ ਬ੍ਰੇਨਚਾਈਲਡ ਆਫ ਵੁਮੈਨ ਅਤੇ ਚਾਈਲਡ ਡਵੈੱਲਪਮੈਂਟ ਮਨਿਸਟਰ ਮੇਨਿਕਾ ਗਾਂਧੀ ਵੱਲੋਂ ਲਿਆ ਗਿਆ ਹੈ। ਇਸ 'ਚ ਕਿਸੇ ਵੱਖਰੀ ਤਰ੍ਹਾਂ ਦਾ ਕੋਈ ਬਟਨ ਜਾਂ ਕਿਸੇ ਐਪ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਜੋ ਪਹਿਲਾਂ ਤੋਂ ਹੀ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਹਨ ਉਨ੍ਹਾਂ ਲਈ ਟੈਲੀਕਾਮ ਵੱਲੋਂ ਅੱਪਗ੍ਰੇਡ ਵੀ ਦਿੱਤਾ ਜਾਵੇਗਾ। ਅੱਪਗ੍ਰੇਡ ਨੂੰ ਫੋਨ ਅਨੁਸਾਰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਜਿਸ ਨਾਲ ਨੰਬਰ 9 ਨੂੰ ਜਿੰਨੀ ਵਾਰ ਵੀ ਦਬਾਇਆ ਜਾਵੇਗਾ ਉਹ ਹਰ ਵਾਰ ਹੀ ਪੁਲਿਸ ਅਤੇ ਤੁਹਾਡੇ ਮਜ਼ਦੀਕੀ ਰਿਸ਼ਤੇਦਾਰ ਨੂੰ ਅਲਰਟ ਭੇਜ ਦਵੇਗਾ।
ਖੁਸ਼ਖਬਰੀ, MTNL ਜਨਵਰੀ ਤੋਂ ਦੇ ਰਹੀ ਫ੍ਰੀ ਰੋਮਿੰਗ ਸੇਵਾ
NEXT STORY