ਗੈਜੇਟ ਡੈਸਕ– ਚਾਈਨੀਜ਼ ਸ਼ਾਰਟ ਵੀਡੀਓ ਐਪ ਟਿਕਟਾਕ ਭਾਰਤੀ ਕੰਪਨੀ ਸ਼ੇਅਰਚੈਟ ਨੂੰ ਨੋਟਿਸ ਭੇਜ ਕੇ ਖੁਦ ਹੀ ਫਸ ਗਈ ਹੈ। ਦਰਅਸਲ ਟਿਕਟਾਕ ਨੇ ਸ਼ੇਅਰਚੈਟ ਪਲੇਟਫਾਰਮ ਤੋਂ ਕੰਟੈਂਟ ਹਟਾਉਣ ਲਈ ਉਸ ਨੂੰ ਨੋਟਿਸ ਭੇਜਿਆ ਸੀ। ਇਸ ਨੋਟਿਸ ਤੋਂ ਬਾਅਦ ਸ਼ੇਅਰਚੈਟ ਨੇ ਵੀਡੀਓਜ਼ ਡਿਲੀਟ ਕਰ ਦਿੱਤੀਆਂ ਪਰ ਭੇਜੇ ਗਏ ਨੋਟਿਸ ’ਤੇ ਸਰਕਾਰ ਨੇ ਟਿਕਟਾਕ ਦੇ ਸਾਹਮਣੇ ਸੋਸ਼ਲ ਮੀਡੀਆ ਇੰਟਰਮੀਡਿਅਰੀ ਹੋਣ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ET ’ਤੇ ਛਪੀ ਖਬਰ ਮੁਤਾਬਕ, ਨੋਟਿਸ ਮਿਲਣ ’ਤੇ ਸ਼ੇਅਰਚੈਟ ਨੇ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ। ਸ਼ੇਅਰਚੈਟ ਵਲੋਂ ਲਿਖਿਆ ਗਿਆ ਕਿ ਟਿਕਟਾਕ ਨੇ ਕੰਟੈਂਟ ’ਤੇ ਵਿਸ਼ੇਸ਼ ਅਧਿਕਾਰ ਦਾ ਦਾਅਵਾ ਕੀਤਾ ਹੈ ਜਦੋਂਕਿ ਚਾਈਨੀਜ਼ ਐਪ ਕੰਪਨੀ ਇੰਟਰਮੀਡਿਅਰੀ ਹੋਣ ਦਾ ਦਾਅਵਾ ਕਰਦੀ ਹੈ।
ਦਰਅਸਲ ਸੋਸ਼ਲ ਮੀਡੀਆ ਕੰਟੈਂਟ ਇੰਟਰਮੀਡਿਅਰੀ ਹੋਣ ਦਾ ਮਤਲਬ ਹੈ ਕਿ ਟਿਕਟਾਕ ਦਾ ਕੰਟੈਂਟ ’ਤੇ ਕੋਈ ਕੰਟਰੋਲ ਨਹੀਂ ਹੁੰਦਾ। ਕਾਨੂੰਨ ਦੇ ਹਿਸਾਬ ਨਾਲ ਕੰਪਨੀ ਕਿਸੇ ਕੰਟੈਂਟ ਦੀ ਮਾਲਿਕ ਨਹੀਂ ਹੈ। ਇਸ ’ਤੇ ਸਰਕਾਰ ਦਾ ਸਵਾਲ ਇਹ ਹੈ ਕਿ ਜੇਕਰ ਟਿਕਟਾਕ ਸੋਸ਼ਲ ਮੀਡੀਆ ਇੰਟਰਮੀਡਿਅਰੀ ਹੈ ਤਾਂ ਉਹ ਕਿਸੇ ਹੋਰ ਸੋਸ਼ਲ ਮੀਡੀਆ ਕੰਪਨੀ ਨੂੰ ‘ਆਪਣਾ’ ਕੰਟੈਂਟ ਹਟਾਉਣ ਲਈ ਕਿਵੇਂ ਕਹਿ ਸਕਦੀ ਹੈ?
ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਮਾਮਲੇ ’ਤੇ ਟਿਕਟਾਕ ਤੋਂ ਜਵਾਬ ਮੰਗ ਰਹੇ ਹਾਂ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਿਕਟਾਕ ਨੇ ਕਿਹਾ ਸੀ ਕਿ ਵੀਡੀਓ ਨੂੰ ਦੂਜੇ ਪਲੇਟਫਾਰਮ ਤੋਂ ਹਟਾਉਣ ਲਈ ਰਿਕਵੈਸਟ ਕਰਨ ਦੇ ਨਾਲ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਅਤੇ ਕੰਟਰੋਲ ਕਰਨ ਦਾ ਪੂਰਾ ਅਧਿਕਾਰ ਉਸ ਕੋਲ ਹੈ। ਭਾਰਤ ’ਚ ਆਈ.ਟੀ. ਕਾਨੂੰਨ ਦੇ ਸੈਕਸ਼ਨ 79 ਤਹਿਤ ਇੰਟਰਮੀਡਿਅਰੀ ਨੂੰ ਟ੍ਰਾਂਸਮਿਸ਼ਨ ਕਰਨ, ਰਿਵੀਵਰ ਚੁਣਨ, ਟ੍ਰਾਂਸਮਿਸ਼ਨ ’ਚ ਸੂਚਨਾ ਨੂੰ ਬਦਲਣ ਦੀ ਮਨਜ਼ੂਰੀ ਨਹੀਂ ਹੈ। ਸ਼ੇਅਰਚੈਟ ਨੇ ਕਿਹਾ ਕਿ ਅਸੀਂ ਅਜਿਹੇ ਮਾਮਲਿਆਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਜਵਾਬਦੇਹੀ ਨੂੰ ਲੈ ਕੇ ਤਸਵੀਰ ਸਾਫ ਕਰਨ ਦੀ ਉਮੀਦ ਕਰ ਰਹੇ ਹਾਂ।
ਇਸ ਤੋਂ ਪਹਿਲਾਂ ਵੀ ET ’ਤੇ ਇਸ ਮਾਮਲੇ ’ਤੇ ਇਕ ਰਿਪੋਰਟ ਆਈ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਟੈਕਨਾਲੋਜੀ ਸੈਕਟਰ ਦੇ ਮਾਹਿਰਾਂ ਅਤੇ ਵਕੀਲਾਂ ਨੇ ‘ਐਕਸਕਲੂਜ਼ਿਵ’ ਕੰਟੈਂਟ ਨੂੰ ਲੈ ਕੇ ਚਾਈਨੀਜ਼ ਐਪ ਦੇ ਦਾਅਵੇ ’ਤੇ ਸਵਾਲ ਖੜ੍ਹੇ ਕੀਤੇ ਹਨ, ਜਦੋਂਕਿ ਕਾਨੂੰਨੀ ਤੌਰ ’ਤੇ ਉਸ ਨੇ ਖੁਦ ਨੂੰ ਇੰਟਰਮੀਡਿਅਰੀ ਦੱਸਿਆ ਹੈ। ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਟਿਕਟਾਕ ਨੂੰ ਪੋਰਨ ਸਮੇਤ ਜੋ ਵੀ ਕੰਟੈਂਟ ਹਟਾਉਣ ਲਈ ਕਿਹਾ ਗਿਆ ਸੀ, ਉਸ ਵਿਚ ਉਸ ਨੇ ਖੁਦ ਦੇ ਸੋਸ਼ਲ ਮੀਡੀਆ ਇੰਟਰਮੀਡਿਅਰੀ ਹੋਣ ਦਾ ਦਾਅਵਾ ਕੀਤਾ ਸੀ। ਇਸੇ ਕਾਰਨ ਟਿਕਟਾਕ ਆਪਣੇ ਪਲੇਟਫਾਰਮ ’ਤੇ ਕਿਸੇ ਗਲਤ ਦੀ ਜਵਾਬਦੇਹੀ ਤੋਂ ਬਚਦਾ ਹੈ। ਹਾਲਾਂਕਿ ਸ਼ੇਅਰਚੈਟ ਨੂੰ ਨੋਟਿਸ ਭੇਜਣ ਨਾਲ ਉਸ ਦਾ ਦਾਅਵਾ ਕਮਜ਼ੋਰ ਹੋਇਆ ਹੈ।
ਐਪਲ ਨੇ iOS, ਸਮਾਰਟਵਾਚ ਤੇ macOS ਲਈ ਜਾਰੀ ਕੀਤੀ ਨਵੀਂ ਅਪਡੇਟ
NEXT STORY