ਗੈਜੇਟ ਡੈਸਕ– ਐਪਲ ਨੇ ਆਪਣੇ ਹਾਰਡਵੇਅਰ ਅਤੇ ਸਾਫਟਵੇਅਰ ਪ੍ਰੋਡਕਟ ਰੇਂਜ ਲਈ ਨਵੀਂ ਅਪਡੇਟ ਰਿਲੀਜ਼ ਕੀਤੀ ਹੈ। ਕੰਪਨੀ ਨੇ Apple TV, Apple Watch ਮੈਕਬੁੱਕ tvOS 12.4.1, watchOS 5.3.1 ਅਤੇ macOS Mojave 10.14.6 ਲਈ ਨਵੀਂ ਅਪਡੇਟ ਜਾਰੀ ਕੀਤੀ ਹੈ। ਇਹ ਅਪਡੇਟ ਹੁਣ ਸਾਰੇ ਐਪਲ ਯੂਜ਼ਰਜ਼ ਲਈ ਡਾਊਨਲੋਡ ਅਤੇ ਇੰਸਟਾਲ ਕਰਨ ਲਈ ਉਪਲੱਬਧ ਹੈ। ਆਓ ਜਾਣਦੇ ਹਾਂ ਇਸ ਅਪਡੇਟ ’ਚ ਕੀ ਹੈ ਖਾਸ।

iOS ਵਰਜ਼ਨ 12.4.1 ਅਪਡੇਟ
ਇਸ iOS ਅਪਡੇਟ ’ਚ ਕੋਈ ਖਾਸ ਬਦਲਾਅ ਨਹੀਂ ਕੀਤਾ ਗਿਆ। ਫੋਨ ’ਤੇ ਅਪਡੇਟ ਸਿਰਫ ਮਹੱਤਵਪੂਰਨ ਸੁਰੱਖਿਆ ਅਤੇ ਸਟੇਬਿਲਟੀ ਅਪਡੇਟ ਪ੍ਰਦਾਨ ਕਰਦੀ ਹੈ। tmonews ਦੀ ਇਕ ਰਿਪੋਰਟ ਮੁਤਾਬਕ, ਇਸ ਅਪਡੇਟ ਦ ਉਦੇਸ਼ ਜੈੱਲਬ੍ਰੇਕਿੰਗ ਟੈਕਨੀਕਲ ਵਲਨੇਰੇਬਿਲਟੀ ਨਾਲ ਹੋਣ ਵਾਲੇ ਟੈਕਨੀਕਲ ਬਗ ਨੂੰ ਠੀਕ ਕਰਨਾ ਹੈ। ਇਹ ਬਗ iOS 12.3 ’ਚ ਫਿਕਸ ਹੋ ਗਿਆ ਸੀ ਪਰ ਫਿਰ ਗਲਤੀ ਨਾਲ iOS 12.4 ’ਚ ਇਸ ਨੂੰ ਅਨਪੈਚ ਕਰ ਦਿੱਤਾ ਗਿਆ ਸੀ ਅਤੇ ਇਸ ਲਈ ਹੁਣ ਐਪਲ ਇਸ iOS 12.4.1 ਅਪਡੇਟ ਦੇ ਨਾਲ ਇਸ ਨੂੰ ਫਿਰ ਤੋਂ ਪੈਚ ਕਰਕੇ ਰਿਲੀਜ਼ ਕੀਤਾ ਗਿਆ ਹੈ।
macOS 10.14.6 ਅਪਡੇਟ
ਇਹ ਅਪਡੇਟ ਵੀ ਮਾਮੂਲੀ ਹੈ ਜੋ ਬਗ ਨੂੰ ਠੀਕ ਕਰਨ ਅਤੇ ਪਰਫਾਰਮੈਂਸ ਨੂੰ ਬਿਹਤਰ ਕਰਨ ’ਤੇ ਫੋਕਸਡ ਹੈ ਨਾ ਕਿ ਨਵੇਂ ਫੀਚਰਜ਼ ਨੂੰ ਪੇਸ਼ ਕਰਨ ’ਚ। MacOS ਲਈ ਨਵੀਂ ਅਪਡੇਟ ਨਾਲ ਇਕ ਸਮੱਸਿਆ ਨੂੰ ਹਲ ਕੀਤਾ ਗਿਆ ਹੈ, ਜਿਸ ਨਾਲ ਮੈਕਬੁੱਕ ਸਲੀਪ ਮੋਡ ਦੌਰਾਨ ਬੰਦ ਹੋ ਜਾਂਦੇ ਹਨ। MacOS Mojave 10.14.6 ਲਈ ਰਿਲੀਜ਼ ਹੋਏ ਡਿਵੈੱਲਪਰ ਮੋਟ ਮੁਤਾਬਕ ਇਹ ਨਵੀਂ ਅਪਡੇਟ ਉਸ ਪਰ ਪਰਫਾਰਮੈਂਸ ਇਸ਼ੂ ਨੂੰ ਵੀ ਠੀਕ ਕਰਦਾ ਹੈ ਜੋ ਯੂਜ਼ਰਜ਼ ਨੂੰ ਵੱਡੀਆਂ ਫਾਇਲਾਂ ’ਤੇ ਕੰਮ ਕਰਨ ਤੋਂ ਰੋਕਦੀ ਹੈ। watchOS 5.3.1 ਵੀ ਨਵੇਂ ਫੀਚਰਜ਼ ਨੂੰ ਜੋੜਨ ਦੀ ਬਜਾਏ ਬਗ ਨੂੰ ਠੀਕ ਕਰਨ ’ਤੇ ਕੇਂਦਰਿਤ ਹੈ ਅਤੇ ਇਸੇ ਤਰ੍ਹਾਂ tvOS 12.4.1 ਨਵੀਂ ਅਪਡੇਟ ਵੀ ਸਿਰਫ ਬਗ ਫਿਕਸ ਲਈ ਪੇਸ਼ ਕੀਤੀ ਗਈ ਹੈ।
ਐਂਡਰਾਇਡ 10 ਤੋਂ ਪਹਿਲਾਂ ਗੂਗਲ ਦੀ ਇਸ ਐਪ ’ਚ ਆਇਆ Dark Mode
NEXT STORY