ਗੈਜੇਟ ਡੈਸਕ- ਰੀਅਰਮੀ ਨੇ ਭਾਰਤੀ ਬਾਜ਼ਾਰ 'ਚ ਆਪਣਾ ਹੁਣ ਤਕ ਦਾ ਸਭ ਤੋਂ ਮਹਿੰਗਾ ਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ Realme GT 8 Pro ਅਤੇ Realme GT 8 Pro Dream Edition ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਇਸ ਫੋਨ ਨੂੰ ਦੋ ਕਲਰ ਆਪਸ਼ਨ ਨਾਲ ਲਾਂਚ ਕੀਤਾ ਹੈ। ਉਥੇ ਹੀ ਡਰੀਮ ਐਡੀਸ਼ਨ 'ਚ Aston Martin ਦੇ ਟੈਕਸਚਰਡ ਫਿਨਿਸ਼ ਵਾਲਾ ਬੈਕ ਪੈਨਲ ਮਿਲੇਗਾ।
ਕੀਮਤ
Realme GT 8 Pro ਨੂੰ ਕੰਪਨੀ ਨੇ 72,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ। ਇਹ ਕੀਮਤ ਫੋਨ ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਉਥੇ ਹੀ ਟਾਪ ਵੇਰੀਐਂਟ ਦੀ ਕੀਮਤ 78,999 ਰੁਪਏ ਹੈ। ਇਹ ਕੀਮਤ ਫੋਨ ਦੇ 16 ਜੀ.ਬੀ.+512 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ।
ਉਥੇ ਹੀ ਦੂਜੇ ਪਾਸੇ Realme GT 8 Pro Dream Edition ਦੀ ਕੀਮਤ 79,999 ਰੁਪਏ ਹੈ। ਇਹ ਫੋਨ 16 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵੇਰੀਐਂਟ 'ਚ ਆਉਂਦਾ ਹੈ। ਹੈਂਡਸੈੱਟ ਨੂੰ ਤੁਸੀਂ ਫਲਿਪਕਾਰਟ ਤੋਂ ਖਰੀਦ ਸਕੋਗੇ। ਸਮਾਰਟਫੋਨ ਡੇਰੀ ਵਾਈਸ ਅਤੇ ਅਰਬਲ ਬਲਿਊ ਕਲਰ 'ਚ ਆਉਂਦਾ ਹੈ। ਇਸਦੀ ਸੇਲ 25 ਨਵੰਬਰ ਤੋਂ ਸ਼ੁਰੂ ਹੋਵੇਗੀ। ਫੋਨ 'ਤੇ 5 ਹਜ਼ਾਰ ਰਪੁਏ ਦਾ ਬੈਂਕ ਡਿਸਕਾਊਂਟ ਵੀ ਮਿਲੇਗਾ।
ਫੋਨ ਦੇ ਫੀਚਰਜ਼
Realme GT 8 Pro ਡਿਊਲ ਸਿਮ ਸਪੋਰਟ ਦੇ ਨਾਲ ਆਉਂਦਾ ਹੈ। ਇਹ ਫੋਨ ਐਂਡਰਾਇਡ 16 'ਤੇ ਬੇਸਡ Realme UI 7.0 'ਤੇ ਕੰਮ ਕਰਦਾ ਹੈ। ਇਸ ਵਿਚ 6.79 ਇੰਚ ਦੀ QHD+ AMOLED ਡਿਸਪਲੇਅ ਦਿੱਤੀ ਗਈ ਹੈ, ਜੋ 144Hz ਰਿਫ੍ਰੈਸ਼ ਰੇਟ ਸਪੋਰਟ ਕਰਦਾ ਹੈ। ਸਕਰੀਨ ਦੀ ਪ੍ਰੋਟੈਕਸ਼ਨ ਲਈ ਗੋਰਿਲਾ ਗਲਾਸ 7ਆਈ ਇਸਤੇਮਾਲ ਕੀਤਾ ਗਿਆ ਹੈ।
ਸਮਾਰਟਫੋਨ Snapdragon 8 Elite Gen 5 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਹੈਂਡਸੈੱਟ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸਦਾ ਮੇਨ ਲੈੱਨਜ਼ 50 ਮੈਗਾਪਿਕਸਲ ਦਾ ਹੈ। ਇਸਤੋਂ ਇਲਾਵਾ 50 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 200 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਦਿੱਤਾ ਗਿਆ ਹੈ। ਫਰੰਟ 'ਚ ਕੰਪਨੀ ਨੇ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਹੈ।
ਫੋਨ ਦੇ ਕੈਮਰਾ ਮਾਡਿਊਲ ਨੂੰ ਤੁਸੀਂ ਬਦਲ ਵੀ ਸਕਦੇ ਹੋ। ਸਮਾਰਟਫੋਨ ਨੂੰ ਪਾਵਰ ਦੇਣ ਲਈ 7000mAh ਦੀ ਬੈਟਰੀ ਦਿੱਤੀ ਗਈ ਹੈ, ਜੋ 120 ਵਾਟ ਦੀ ਚਾਰਜਿੰਗ ਸਪੋਰਟ ਕਰਦੀ ਹੈ। ਡਿਵਾਈਸ IP66 + IP68 + IP69 ਰੇਟਿੰਗ ਦੇ ਨਾਲ ਆਉਂਦਾ ਹੈ।
ਸਪੈਮ ਕਾਲ ਰੋਕਣ ਲਈ ਟਰਾਈ ਦਾ ਸਖ਼ਤ ਫੈਸਲਾ, ਵਿੱਤੀ ਕੰਪਨੀਆਂ ਨੂੰ ਜਾਰੀ ਕੀਤੇ ਇਹ ਹੁਕਮ
NEXT STORY