ਜਲੰਧਰ— ਸਾਊਥ ਕੋਰੀਅਨ ਸਮਾਰਟਫੋਨ ਮੇਕਰ ਐੱਲ.ਜੀ. ਭਾਰਤ 'ਚ 14 ਅਪ੍ਰੈਲ ਨੂੰ K ਸੀਰੀਜ਼ ਦੇ ਸਮਾਰਟਫੋਨਸ ਲਾਂਚ ਕਰੇਗੀ। ਇਸ ਲਈ ਕੰਪਨੀ ਨੇ ਮੀਡੀਆ ਇਨਵਾਈਟ ਭੇਜਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦੋ 47 LET ਸਪੋਰਟ ਵਾਲੇ ਸਮਾਰਟਫੋਨ ਲਾਂਚ ਕਰੇਗੀ ਕਿਉਂਕਿ ਕੰਪਨੀ ਨੇ ਇਨਵਾਈਟ 'ਚ LG for 4G 'ਤੇ ਜ਼ਿਆਦਾ ਜ਼ੋਰ ਦਿੱਤਾ ਹੈ।
ਹਾਲਾਂਕਿ ਕੰਪਨੀ ਨੇ ਇਨ੍ਹਾਂ ਸਮਾਰਟਫੋਨਸ ਦੀ ਜਾਣਕਾਰੀ ਨਹੀਂ ਦਿੱਤੀ ਹੈ। ਉਮੀਦ ਹੈ ਕਿ ਉਹ K7 ਅਤੇ K10 ਡਿਵਾਈਸ ਹੀ ਹੋਣਗੇ ਜਿਸ ਨੂੰ ਇਸ ਸਾਲ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ 'ਚ ਪੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਮਾਰਟਫੋਨਸ ਦੀ ਤਰ੍ਹਾਂ ਹੀ ਫੋਟੋਗ੍ਰਾਫੀ ਕਰਨ ਦੇ ਕਾਬਿਲ ਹੋਣਗੇ।
ਲਾਸ ਵੇਗਸ ਦੇ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ ਦੌਰਾਨ ਇਸ ਦੇ ਦੋ ਵੇਰੀਅੰਟ ਪੇਸ਼ ਕੀਤੇ ਗਏ ਸਨ। ਫਿਲਹਾਲ ਇਹ ਸਾਫ ਨਹੀਂ ਹੈ ਕਿ ਕੰਪਨੀ ਇਨ੍ਹਾਂ 'ਚੋਂ ਇਕ ਵੇਰੀਅੰਟ ਲਾਂਚ ਕਰੇਗੀ ਜਾਂ ਦੋਵੇਂ। ਫਿਲਹਾਲ ਜੋ ਵੀ ਹੋਵੇ ਪਰ ਇੰਨਾ ਸਾਫ ਹੈ ਕਿ ਇਹ ਸਮਾਰਟਫੋਨ ਲੁੱਕ ਦੇ ਮਾਮਲੇ 'ਚ ਇਸ ਸੈਗਮੈਂਟ ਦੇ ਦੂਜੇ ਫੋਨ ਨੂੰ ਪਿੱਛੇ ਛੱਡਦਾ ਨਜ਼ਰ ਆ ਰਿਹਾ ਹੈ।
ਇਸ ਮਸ਼ਹੂਰ ਵੈੱਬਸਾਈਟ ਤੋਂ 68 ਰੁਪਏ 'ਚ ਆਰਡਰ ਕੀਤਾ ਸੀ iPhone 5S, ਹੁਣ ਤੱਕ ਨਹੀਂ ਮਿਲਿਆ
NEXT STORY