ਜਲੰਧਰ - ਜਾਪਾਨ ਦੀ ਇਲੈਕਟ੍ਰੋਨਿਕ ਕੰਪਨੀ ਸੋਨੀ ਨੇ ਉਦੈਪੁਰ 'ਚ ਆਯੋਜਿਤ ਇਕ ਈਵੇਂਟ 'ਚ ਆਪਣੇ ਲੇਟੈਸਟ ਫਲਗੈਸ਼ਿਪ ਸਮਾਰਟਫੋਨ ਐਕਸਪੀਰੀਆ ਐਕਸ ਜ਼ੈੱਡ (Xperia XZ ) ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਰਟਫੋਨ ਦੀ ਪ੍ਰੀ-ਆਰਡਰ ਬੁਕਿੰਗ 1 ਅਕਤੂਬਰ ਤੋਂ ਐਮਾਜ਼ਾਨ ਡਾਟ ਇਨ 'ਤੇ ਸ਼ੁਰੂ ਹੋਵੇਗੀ ਅਤੇ ਇਹ 10 ਅਕਤੂਬਰ ਤੋਂ ਵਿਕਰੀ ਲਈ ਉਪਲੱਬਧ ਹੋ ਜਾਵੇਗਾ। ਇਸ ਸਮਾਰਟਫੋਨ ਦੀ ਕੀਮਤ 51,990 ਰੁਪਏ ਦੱਸੀ ਗਈ ਹੈ ਪਰ ਇਹ ਡਿਸਕਾਊਂਟ ਦੇ ਨਾਲ 49,990 ਰੁਪਏ ਕੀਮਤ 'ਚ ਉਪਲੱਬਧ ਹੋਵੇਗਾ । ਸਮਾਰਟਫੋਨ ਦੀ ਪ੍ਰੀ-ਆਰਡਰ ਬੁਕਿੰਗ ਕਰਾਉਣ ਵਾਲੇ ਗਾਹਕਾਂ ਨੂੰ 8,990 ਰੁਪਏ ਦਾ ਸੋਨੀ ਐੱਸ. ਡਬਲੀਯੂ. ਆਰ 30 ਸਮਾਰਟਬੈਂਡ ਵੀ ਮੁਫਤ 'ਚ ਮਿਲੇਗਾ।
ਐਕਸਪੀਰੀਆ ਐਕਸ ਜ਼ੈੱਡ ਦੇ ਸਪੈਸੀਫਿਕੇਸ਼ਨਸ
- 5.2 ਇੰਚ ਦੀ ਫੁੱਲ ਐੱਚ. ਡੀ ਦੀ ਡਿਸਪਲੇ।
- ਸਕ੍ਰੀਨ ਕਾਰਨਿੰਗ ਗੋਰਿੱਲਾ ਗਲਾਸ 4 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ
- ਸਨੈਪਡ੍ਰੈਗਨ 820 ਪ੍ਰੋਸੈਸਰ ਨਾਲ ਵੀ ਲੈਸ ਹੈ
- 372 ਰੈਮ ਮੌਜ਼ੂਦ ਹੈ।
- 64 ਜੀ. ਬੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ।
- 2900 mAh ਸਮਰੱਥਾ ਵਾਲੀ ਬੈਟਰੀ ਮੌਜੂਦ ਹੈ
- ਐਂਡ੍ਰਾਇਡ ਮਾਰਸ਼ਮੈਲੋ ਓ, ਐੱਸ ਮੌਜ਼ੂਦ ਹੈ।
- ਇਸ 'ਚ 23 ਮੈਗਾਪਿਕਸਲ ਦੇ ਐਕਸਮੋਰ ਆਰਏਸ ਸੈਂਸਰ ਨਾਲ ਲੈਸ ਰਿਅਰ ਕੈਮਰੇ ਦੇ ਨਾਲ 6 ਏਲੀਮੇਂਟ ਵਾਲਾ ਐੱਫ/ 2.0 ਸੋਨੀ ਜੀ ਲੇਨਜ਼ ਦਿੱਤਾ ਜਾਵੇਗਾ।
- 13 ਮੈਗਾਪਿਕਸਲ ਦਾ ਵਾਇਡ-ਐਂਗਲ ਐੱਕਸਮੋਰ ਆਰ. ਐੱਸ ਸੈਂਸਰ ਨਾਲ ਲੈਸ ਫ੍ਰੰਟ ਕੈਮਰਾ ਦਿੱਤਾ ਗਿਆ ਹੈ
- ਸੋਨੀ ਦੇ ਇਸ ਫੋਨ ਨੂੰ ਆਈ. ਪੀ 68 ਦਾ ਸਰਟੀਫਿਕੇਸ਼ਨ ਮਿਲਿਆ ਹੈ, ਮਤਲਬ ਇਹ ਡਸਟ ਅਤੇ ਵਾਟਰ ਰੈਜਿਸਟੇਂਟ ਵੀ ਹੈ।
ਇਸ ਸਾਲ ਨਹੀਂ ਆਵੇਗਾ Android Wear 2.0
NEXT STORY