ਜਲੰਧਰ- ਸਮਾਰਟਫੋਨ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਾ ਹੈ। ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਜੁੜੇ ਰਹਿਣ ਲਈ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਇਸ ਦੇ ਨਾਲ ਹੀ ਮਸਾਰਟਫੋਨ ਰਾਹੀਂ ਹੀ ਤਸਵੀਰਾਂ ਖਿੱਚ ਕੇ ਜਾਂ ਵੀਡੀਓ ਰਿਕਾਰਡਿੰਗ ਕਰਕੇ ਆਪਣੇ ਖੂਬਸੂਰਤ ਪਲਾਂ ਨੂੰ ਹਮੇਸ਼ਾ ਲਈ ਕੋਲ ਰੱਖਣਾ ਬਹੁਤ ਆਸਾਨ ਹੋ ਗਿਆ ਹੈ। ਪਰ ਸਮਾਰਟਫੋਨ ਸਿਰਫ ਇਨ੍ਹਾਂ ਕੰਮਾਂ ਲਈ ਹੀ ਨਹੀਂ ਹੈ, ਇਸ ਤੋਂ ਇਲਾਵਾ ਵੀ ਸਮਾਰਟਫੋਨ ਬਹੁਤ ਕੰਮ ਆ ਸਕਦਾ ਹੈ।
ਵਿਗਿਆਨੀਆਂ ਨੇ ਪਹਿਲੀ ਵਾਰ ਸਮਰਾਟਫੋਨ ਕੈਮਰੇ ਨੂੰ ਇਕ ਆਪਟਿਕਲ ਸੈਂਸਰ 'ਚ ਬਦਲ ਕੇ ਦੁਨੀਆ ਦੀ ਪਹਿਲੀ ਹਾਇਪਰਸਪੈਕਟਰਲ (hyperspectral) ਮੋਬਾਇਲ ਡਿਵਾਈਸ ਬਣਾਈ ਹੈ। ਇਹ ਭੋਜਨ ਦੀ ਕੁਆਲਿਟੀ ਅਤੇ ਸਿਹਤ 'ਤੇ ਨਜ਼ਰ ਰੱਖ ਸਕਦੀ ਹੈ। ਹਾਈਪਰਸਪੈਕਟਰਲ ਕੈਮਰਾ ਪਰੰਪਰਾਗਤ ਰੂਪ ਨਾਲ ਮਹਿੰਗਾ ਹੁੰਦਾ ਹੈ। ਇਸ ਨੂੰ ਮੈਡੀਕਲ, ਉਦਯੋਗਿਕ, ਸਪੇਸ ਅਤੇ ਵਾਤਾਵਰਣ ਦੀ ਸੈਸਿੰਗ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਜਾਣਕਾਰੀ ਫਿਨਲੈਂਡ 'ਚ VTT ਤਕਨੀਕੀ ਖੋਜ ਸੈਂਟਰ ਦੇ ਖੋਜਕਾਰਾਂ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਕਾਸਟ ਇਫੈੱਟਿਵ ਆਪਟਿਕਲ ਮਾਈਕਰੋ ਆਪਟੋ ਇਲੈਕਟਰੋ ਮਕੈਨੀਕਲ ਸਿਸਟਮ (MEMS) ਸਪੈਕਟਰਲ ਟੈਕਨਾਲੋਜੀ ਇਨਵਾਇਰਮੈਂਟਲ ਸੈਂਸਿਗ ਅਤੇ ਵਾਹਨਾਂ ਅਤੇ ਡਰੋਨ ਰਾਹੀਂ ਨਿਗਰਾਨੀ ਲਈ ਨਵੀਂ ਮੋਬਾਇਲ ਐਪਲੀਕੇਸ਼ਨ 'ਚ ਸਿਹਤ ਦੀ ਨਿਗਰਾਨੀ ਅਤੇ ਖੁਰਾਕ ਵਿਸ਼ਲੇਸ਼ਣ ਸ਼ਾਮਲ ਹਨ।
ਇਹ ਸਭ ਇੰਟਰਨੈੱਟ ਦੇ ਨਾਲ ਸਮਾਰਟ ਸੈਂਸਰ ਦੀ ਬਣਤਰ ਲਈ ਇਕ ਵਾਤਾਵਰਣ ਦਾ ਹਿੱਸਾ ਹੈ। VTT ਦੀ ਅੰਨਾ ਰਿਸੇਨੇਨ ਨੇ ਕਿਹਾ ਕਿ ਹੈਲਥ ਐਪਲੀਕੇਸ਼ਨ 'ਚ ਕੰਜ਼ਿਊਮਰ ਬੈਨੀਫਿਟ ਦਿਖ ਸਕਦੇ ਹਨ। ਜਿਵੇਂ ਮੋਬਾਇਲ ਫੋਨ ਇਹ ਜਾਂਚ ਸਕਦੇ ਹਨ ਕਿ ਕੀ ਖਾਣਾ ਖਾਣ ਯੋਗ ਹੈ ਜਾਂ ਨਹੀਂ। ਇਸ ਦੇ ਨਾਲ ਹੀ ਉਹ ਉਤਪਾਦਨ ਪ੍ਰਮਾਣਿਕਤਾ ਦੀ ਪੁਸ਼ਟੀ ਕਰ ਸਕਦੇ ਹਨ ਜਾਂ ਬਾਓਮੈਟਰਿਕ ਡਾਟਾ ਦੇ ਆਧਾਰ 'ਤੇ ਯੂਜ਼ਰਸ ਦੀ ਪਛਾਣ ਕਰ ਸਕਦੇ ਹਨ।
ਸਰਦੀ ਅਤੇ ਗਰਮੀ ਤੋਂ ਬਚਾਉਣ 'ਚ ਮਦਦ ਕਰੇਗਾ ਇਹ ਇਲੈਕਟ੍ਰਾਨਿਕ ਸਕਾਰਫ
NEXT STORY