ਆਟੋ ਡੈਸਕ- ਬ੍ਰਿਟਿਸ਼ ਕਾਰ ਨਿਰਮਾਤਾ Lotus Cars ਨੇ ਭਾਰਤੀ ਆਟੋਮੋਬਾਇਲ ਸੈਗਮੈਂਟ 'ਚ ਐਂਟਰੀ ਕਰ ਲਈ ਹੈ। ਕੰਪਨੀ ਨੇ ਆਪਣੀ ਪਹਿਲੀ ਆਲ ਇਲੈਕਟ੍ਰਿਕ Eletre SUV ਨੂੰ 2.55 ਕਰੋੜ ਰੁਪਏ ਦੀ ਕੀਮਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ 2024 'ਚ ਦਿੱਲੀ 'ਚ ਆਪਣਾ ਸ਼ੋਅਰੂਮ ਖੋਲ੍ਹਣ ਵਾਲੀ ਹੈ।
ਨਵੀਂ Eletre ਅਤੇ Eletre S 'ਚ 603 ਐੱਚ.ਪੀ. ਡਿਊਲ-ਮੋਟਰ ਸਿਸਟਮ ਦਿੱਤਾ ਗਿਆ ਹੈ, ਜਿਸ ਨਾਲ 600 ਕਿਲੋਮੀਟਰ ਦੀ ਰੇਂਜ ਮਿਲਦੀ ਹੈ। ਉਥੇ ਹੀ Eletre R 'ਚ 905 ਐੱਚ.ਪੀ., ਡਿਊਲ-ਮੋਟਰ ਸੈੱਟਅਪ ਦਿੱਤਾ ਹੈ। ਕੰਪਨੀ ਮੁਤਾਬਕ, Eletre ਅਤੇ Eletre S ਨਾਲ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 4.5 ਸਕਿੰਟਾਂ 'ਚ ਅਤੇ ਟਾਪ-ਸਪੇਕ R ਵੇਰੀਐਂਟ 'ਚ 2.95 ਸਕਿੰਟਾਂ 'ਚ ਹੀ ਸਮਾਨ ਸਪੀਡ ਮਿਲੇਗੀ। ਕੰਪਨੀ ਦਾ ਦਾਅਵਾ ਹੈ ਕਿ ਐਲੇਟ੍ਰੇ ਆਰ ਦੀ ਟਾਪ ਸਪੀਡ 258 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ।
ਦੀਵਾਲੀ ਆਫਰ, Volvo ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਿਹੈ ਸ਼ਾਨਦਾਰ ਡਿਸਕਾਊਂਟ
NEXT STORY