ਆਟੋ ਡੈਸਕ- ਟਾਟਾ ਮੋਟਰਜ਼ ਨੇ ਜੂਨ 2026 ਵਿੱਚ ਆਪਣੀਆਂ ਕਈ ਪ੍ਰਸਿੱਧ ਕਾਰਾਂ 'ਤੇ ਸ਼ਾਨਦਾਰ ਡਿਸਕਾਊਂਟ ਦਾ ਐਲਾਨ ਕੀਤਾ ਹੈ। ਰਿਪੋਰਟਾਂ ਅਨੁਸਾਰ, ਗਾਹਕ 1 ਜੂਨ ਤੋਂ 30 ਜੂਨ 2026 ਤੱਕ ਚੁਣਿੰਦਾ ਟਾਟਾ ਕਾਰਾਂ ਦੀ ਖਰੀਦ 'ਤੇ 55,000 ਰੁਪਏ ਤੱਕ ਦਾ ਫਾਇਦਾ ਉਠਾ ਸਕਦੇ ਹਨ। ਇਨ੍ਹਾਂ ਆਫਰਾਂ ਵਿੱਚ ਕੈਸ਼ ਡਿਸਕਾਊਂਟ, ਐਕਸਚੇਂਜ ਬੋਨਸ, ਸਕ੍ਰੈਪੇਜ ਬੈਨੀਫਿਟ ਅਤੇ ਕਾਰਪੋਰੇਟ ਡਿਸਕਾਊਂਟ ਸ਼ਾਮਲ ਹਨ।
ਕਿਹੜੀ ਕਾਰ 'ਤੇ ਕਿੰਨੀ ਛੋਟ?
ਸਭ ਤੋਂ ਵੱਧ ਫਾਇਦਾ ਟਾਟਾ ਨੈਕਸਨ ਅਤੇ ਟਾਟਾ ਕਰਵ 'ਤੇ ਮਿਲ ਰਿਹਾ ਹੈ, ਜਿੱਥੇ ਕੁੱਲ ਲਾਭ 55,000 ਰੁਪਏ ਤੱਕ ਪਹੁੰਚ ਰਿਹਾ ਹੈ। ਨੇਕਸਨ ਦੇ ਪੈਟਰੋਲ ਅਤੇ ਸੀ.ਐੱਨ.ਜੀ. ਵੇਰੀਐਂਟਸ 'ਤੇ 25,000 ਰੁਪਏ ਤੱਕ ਦੀ ਵਾਧੂ ਛੋਟ ਵੀ ਉਪਲਬਧ ਹੈ, ਜਦੋਂ ਕਿ ਕਰਵ 'ਤੇ 30,000 ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਦੂਜੇ ਮਾਡਲਾਂ 'ਤੇ ਮਿਲਣ ਵਾਲੀ ਛੋਟ ਹੇਠ ਲਿਖੇ ਅਨੁਸਾਰ ਹੈ:
ਹੈਰੀਅਰ ਅਤੇ ਸਫਾਰੀ : 45,000 ਰੁਪਏ ਤੱਕ
ਅਲਟਰੋਜ਼ : 40,000 ਰੁਪਏ ਤੱਕ
ਟਿਆਗੋ : 35,000 ਰੁਪਏ ਤੱਕ
ਟਿਗੌਰ : 30,000 ਰੁਪਏ ਤੱਕ
ਟਾਟਾ ਮੋਟਰਜ਼ ਬਣੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ
ਮਈ 2026 ਵਿੱਚ ਟਾਟਾ ਮੋਟਰਜ਼ ਨੇ ਮਹਿੰਦਰਾ ਨੂੰ ਪਛਾੜ ਕੇ ਦੇਸ਼ ਵਿੱਚ ਸਭ ਤੋਂ ਵੱਧ ਕਾਰਾਂ ਵੇਚਣ ਵਾਲੀ ਦੂਜੀ ਸਭ ਤੋਂ ਵੱਡੀ ਕੰਪਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਕੰਪਨੀ ਨੇ 42.2 ਫੀਸਦੀ ਦੀ ਸਾਲਾਨਾ ਗਰੋਥ ਦੇ ਨਾਲ ਕੁੱਲ 59,090 ਕਾਰਾਂ ਵੇਚੀਆਂ ਹਨ। ਇਸ ਤੋਂ ਇਲਾਵਾ, ਟਾਟਾ ਦੀਆਂ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਵਿੱਚ ਵੀ 50 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਇਕੱਲੇ ਮਈ ਮਹੀਨੇ ਦੌਰਾਨ 10,000 ਇਲੈਕਟ੍ਰਿਕ ਕਾਰਾਂ ਵਿਕੀਆਂ ਹਨ।
ਇਹ ਆਫਰ ਮੁੱਖ ਤੌਰ 'ਤੇ 2026 ਮਾਡਲ ਦੀਆਂ ਗਾਡੀਆਂ 'ਤੇ ਲਾਗੂ ਹਨ। ਹਾਲਾਂਕਿ, ਨਵੀਂ ਟਾਟਾ ਟਿਆਗੋ ਫੇਸਲਿਫਟ ਅਤੇ ਟਾਟਾ ਪੰਚ ਨੂੰ ਇਸ ਡਿਸਕਾਊਂਟ ਸਕੀਮ ਤੋਂ ਬਾਹਰ ਰੱਖਿਆ ਗਿਆ ਹੈ। ਕਾਰਪੋਰੇਟ ਡਿਸਕਾਊਂਟ ਨੂੰ ਦੂਜੇ ਗਾਹਕ ਆਫਰਾਂ ਨਾਲ ਜੋੜਿਆ ਨਹੀਂ ਜਾ ਸਕੇਗਾ।
10,000 ਤੋਂ ਘੱਟ ਕੀਮਤ 'ਤੇ ਲਾਂਚ ਹੋ ਰਿਹੈ ਸ਼ਾਨਦਾਰ ਫੋਨ! ਫੀਚਰਸ ਵੀ ਹੋਣਗੇ ਲਾਜਵਾਬ
NEXT STORY