ਗੈਜੇਟ ਡੈਸਕ- ਟਾਟਾ ਮੋਟਰਜ਼ ਨੇ ਭਾਰਤ 'ਚ ਪੈਸੰਜਰ-ਵ੍ਹੀਕਲ ਰਿਟੇਲ ਮਾਰਕੀਟ 'ਚ ਲਗਾਤਾਰ ਦੂਜੇ ਮਹੀਨੇ ਆਪਣੇ ਨੰਬਰ 2 ਦੀ ਸਥਿਤੀ ਮਜਬੂਤ ਕੀਤੀ ਹੈ। ਸਰਕਾਰੀ ਵਾਹਨ ਪੋਰਟਲ ਤੋਂ ਮਿਲੇ ਡਾਟਾ ਅਨੁਸਾਰ, ਕੰਪਨੀ ਨੇ ਅਕਤੂਬਰ 2025 'ਚ 73,879 ਇਕਾਈਆਂ ਵੇਚੀਆਂ, ਜੋ ਮਹਿੰਦਾ ਐਂਡ ਮਹਿੰਦਰਾ ਦੀਆਂ 67,444 ਇਕਾਈਆਂ ਅਤੇ ਹੁੰਡਈ ਮੋਟਰ ਇੰਡੀਆ ਦੀਆਂ 65,048 ਇਕਾਈਆਂ ਦੀ ਵਿਕਰੀ ਤੋਂ ਅੱਗੇ ਹੈ।
ਟਾਟਾ ਅਤੇ ਉਸਦੇ ਸਭ ਤੋਂ ਕਰੀਬੀ ਮੁਕਾਬਲੇਬਾਜ਼ਾਂ ਵਿਚਾਲੇ ਦਾ ਅੰਤਰ ਵੱਧ ਗਿਆ ਹੈ। ਹੁਣ ਟਾਟਾ, ਮਹਿੰਦਰਾ ਤੋਂ ਲਗਭਗ 7,900 ਇਕਾੀਾਂ ਅਤੇ ਹੁੰਡਈ ਤੋਂ 9,660 ਇਕਾਈਆਂ ਅੱਗੇ ਹੈ, ਜਦੋਂਕਿ ਸਤੰਬਰ 'ਚ ਇਹ ਅੰਤਰ 3,492 ਅਤੇ 5,339 ਇਕਾਈਆਂ ਸੀ। ਇਹ ਘਰੇਲੂ ਆਟੋਮੇਕਰ ਦੀ ਮਜਬੂਤ ਫੈਸਟਿਵ ਸੀਜ਼ਨ ਦੀ ਮੰਗ ਨੂੰ ਦਿਖਾਉਂਦਾ ਹੈ, ਜੋ ਕਿ ਉਸਦੇ ਸਪੋਰਟ ਯੂਟੀਲਿਟੀ ਵਾਹਨਾਂ ਅਤੇ ਇਲੈਕਟ੍ਰਿਕ ਵਾਹਨਾਂ ਦੀ ਲਗਾਤਾਰ ਮੰਗ ਕਾਰਨ ਹੈ।
ਹੁੰਡਈ-ਮਹਿੰਦਰਾ 'ਤੇ ਬਣਾਈ ਲੀਡ
ਸਤੰਬਰ 2025 'ਚ ਟਾਟਾ ਨੇ 41,151 ਇਕਾਈਆਂ ਦੀ ਡਿਲਿਵਰੀ ਦਿੱਤੀ ਸੀ, ਜੋ ਪਹਿਲਾਂ ਹੀ ਮਹਿੰਦਰਾ ਦੀਆਂ 37,659 ਇਕਾਈਆਂ ਅਤੇ ਹੁੰਡਈ ਦੀਆਂ 35,812 ਇਕਾਈਆਂ ਤੋਂ ਜ਼ਿਆਦਾ ਸਨ ਪਰ ਅਕਤੂਬਰ 'ਚ ਹੋਈ ਗ੍ਰੋਥ ਇਹ ਦਿਖਾਉਂਦੀ ਹੈ ਕਿ ਕੰਪਨੀ ਨੇ ਨਰਾਤਿਆਂ ਅਤੇ ਦੀਵਾਲੀ ਦੌਰਾਨ ਫੈਸਟਿਵ ਮੰਗ ਦਾ ਪੂਰਾ ਫਾਇਦਾ ਚੁੱਕਿਆ ਹੈ। ਫਾਡਾ ਅਨੁਸਾਰ, ਨਰਾਤਿਆਂ ਦੌਰਾਨ ਰਿਟੋਲ ਵਾਲਿਊਮ 'ਚ ਸਾਲ ਦਰ ਸਾਲ 34 ਫੀਸਦੀ ਦੀ ਗ੍ਰੋਥ ਹੋਈ ਅਤੇ ਟਾਟਾ ਮੋਟਰਜ਼ ਨੂੰ ਇਸਦਾ ਸਪਸ਼ਟ ਲਾਭ ਮਿਲਿਆ। ਨਰਾਤਿਆਂ ਅਤੇ ਦੀਵਾਲੀ ਵਿਚਾਲੇ ਟਾਟਾ ਨੇ 1 ਲੱਖ ਤੋਂ ਜ਼ਿਆਦਾ ਵਾਹਨ ਡਿਲਿਵਰ ਕੀਤੇ, ਜੋ ਸਾਲ ਦਰ ਸਾਲ 33 ਫੀਸਦੀ ਦਾ ਵਾਧਾ ਸੀ ਅਤੇ ਇਸ ਵਿਚੋਂ ਲਗਭਗ 70 ਫੀਸਦੀ ਐੱਸ.ਯੂ.ਵੀ. ਸਨ।
ਇਨ੍ਹਾਂ ਕਾਰਾਂ ਦੀ ਮੰਗ ਜ਼ਿਆਦਾ
ਦਿਲਚਸਪ ਗੱਲ ਇਹ ਹੈ ਕਿ ਨੈਕਸਨ ਕੰਪਨੀ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਮਾਡਲ ਰਿਹਾ। ਇਕੱਲੇ ਨੈਕਸਨ ਨੇ ਤਿਉਹਾਰੀ ਸੀਜ਼ਨ 'ਚ ਲਗਭਗ 38,000 ਇਕਾਈਆਂ ਦਾ ਯੋਗਦਾਨ ਦਿੱਤਾ। ਇਸਦੀ ਵਿਕਰੀ ਕਰੀਬ 73 ਫੀਸਦੀ ਦੀ ਗ੍ਰੋਥ ਹੋਈ, ਜਦੋਂਕਿ ਪੰਚ ਨੇ ਹੋਰ 32,000 ਇਕਾਈਾਂ ਦਾ ਯੋਗਦਾਨ ਦਿੱਤਾ ਹੈ। ਇਲੈਕਟ੍ਰਿਕ ਵਾਹਨਾਂ ਦੀ ਗੱਲ ਕਰੀਏ ਤਾਂ ਨੈਕਸਨ ਈਵੀ, ਟਿਆਗੋ ਈਵੀ ਅਤੇ ਪੰਚ ਈਵੀ ਨੇ ਮਿਲ ਕੇ 10,000 ਤੋਂ ਵੱਧ ਇਕਾਈਆਂ ਵੇਚੀਆਂ ਜੋ ਪਿਛਲੇ ਸਾਲ ਦੇ ਤਿਉਹਾਰੀ ਸੀਜ਼ਨ ਤੋਂ 37 ਫੀਸਦੀ ਦਾ ਜ਼ਿਆਦਾ ਸੀ।
6000 ਰੁਪਏ ਸਸਤਾ ਹੋਇਆ OnePlus ਦਾ ਇਹ ਫੋਨ
NEXT STORY