ਆਟੋ ਡੈਸਕ– ਇਸ ਵਾਰ ਧਨਤੇਰਸ ਐੱਮ.ਜੀ. ਦੀ ਨਵੀਂ ਐਸਟਰ ਲਈ ਕਾਫੀ ਸ਼ੁੱਭ ਸਾਬਿਤ ਹੋਇਆ ਹੈ। ਕੰਪਨੀ ਨੇ ਇਕ ਹੀ ਦਿਨ ’ਚ ਆਪਣੀ ਨਵੀਂ ਐੱਸ.ਯੂ.ਵੀ. ਦੀਆਂ 500 ਇਕਾਈਆਂ ਸੇਲ ਕੀਤੀਆਂ ਹਨ। ਇਸ ਗੱਲ ਦਾ ਐਲਾਨ ਕੰਪਨੀ ਦੁਆਰਾ ਮੰਗਲਵਾਰ ਨੂੰ ਕੀਤਾ ਗਿਆ। ਸੈਮੀਕੰਡਕਟਰ ਦੀ ਕਮੀ ਦੇ ਬਾਵਜੂਦ ਵੀਕੰਪਨੀ ਨੇ ਇਕ ਹੀ ਦਿਨ ’ਚ ਕਾਫੀ ਚੰਗੀ ਸੇਲ ਕੀਤੀ ਹੈ।
ਐੱਮ.ਜੀ. ਕੰਪਨੀ ਦਾ ਉਦੇਸ਼ ਇਸ ਸਾਲ ਦੇ ਅਖੀਰ ਤਕ 5000 ਇਕਾਈਆਂ ਵੇਚਣ ਦਾ ਹੈ, ਜਿਸ ਲਈ ਕੰਪਨੀ ਦੁਆਰਾ ਸੈਮੀਕੰਡਕਟਰ ਚਿੱਪ ਦੀ ਘਾਟ ਨੂੰ ਘੱਟ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਐੱਮ.ਜੀ. ਦੁਆਰਾ ਅਗਲੇ ਸਾਲ ਲਈ ਵੀ ਇਸ ਐੱਸ.ਯੂ.ਵੀ. ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਕੰਪਨੀ ਨੇ ਇਸ ਕਾਰ ਨੂੰ 9 ਮਾਡਲਾਂ ਅਤੇ 5 ਰੰਗਾਂ ’ਚ ਪੇਸ਼ ਕੀਤਾ ਹੈ। ਇਸ ਐੱਸ.ਯੂ.ਵੀ. ਦੀ ਸ਼ੁਰੂਆਤੀ ਕੀਮਤ 9.78 ਲੱਖ ਰੁਪਏ ਹੈ। ਐਸਟਰ ਨੂੰ ਦੋ ਪੈਟਰੋਲ ਇੰਜਣ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ’ਚ 1.5 ਲੀਟਰ ਦਾ ਪੈਟਰੋਲ ਇੰਜਣ 110 ਪੀ.ਐੱਸ. ਦੀ ਪਾਵਰ ਅਤੇ 144 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ ਅਤੇ ਦੂਜਾ 1.3 ਲੀਟਰ ਦਾ ਪੈਟਰੋਲ ਇੰਜਣ 140 ਪੀ.ਐੱਸ. ਦੀ ਪਾਵਰ ਅਤੇ 220 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ।
ਪਾਕਿਸਤਾਨ ’ਚ ਬਣਨਗੇ ਸ਼ਾਓਮੀ ਦੇ ਸਮਾਰਟਫੋਨ, ਅਗਲੇ ਸਾਲ ਸ਼ੁਰੂ ਹੋਵੇਗੀ ਵਿਕਰੀ
NEXT STORY