ਗੈਜੇਟ ਡੈਸਕ—Xiaomi POCO F2 ਨੂੰ ਇਸ ਸਾਲ ਨਵੰਬਰ 'ਚ ਲਾਂਚ ਕੀਤਾ ਜਾ ਸਕਦਾ ਹੈ। ਪੋਕੋ ਐੱਫ1 ਪਾਵਰਫੁੱਲ ਸਪੈਸੀਫਿਕੇਸ਼ਨਸ ਅਤੇ ਕੀਮਤ ਕਾਰਨ ਭਾਰਤ 'ਚ ਕਾਫੀ ਮਸ਼ਹੂਰ ਹੋਇਆ ਸੀ। ਪੋਕੋ ਫੋਨ ਯੂਜ਼ਰਸ ਅਗਲੇ ਵਰਜ਼ਨ ਦਾ ਇੰਤਜ਼ਾਰ ਵੀ ਕਾਫੀ ਸਮੇਂ ਤੋਂ ਕਰ ਰਹੇ ਹਨ। ਕੰਪਨੀ ਨੇ ਹੁਣ ਤਕ ਇਸ ਦੇ ਲਾਂਚ ਦੀ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਹੈ, ਪਰ ਹਿੰਟ ਦਿੱਤਾ ਜਾ ਰਿਹਾ ਹੈ।
ਪੋਕੋ ਇੰਡੀਆ ਦੇ ਜਨਰਲ ਮੈਨੇਜਰ ਸੀ. ਮਨਮੋਹਨ ਨੇ ਕੁਝ ਟਵਿਟਸ ਕੀਤੇ ਹਨ ਜਿਸ ਤੋਂ ਲੱਗਦਾ ਹੈ ਕਿ ਇਸ ਸਾਲ ਨਵੰਬਰ 'ਚ ਪੋਕੋ ਐੱਫ2 ਨੂੰ ਲਾਂਚ ਕਰੇਗੀ। ਸ਼ਾਓਮੀ ਇੰਡੀਆ ਮਾਰਕੀਟਿੰਗ ਹੈੱਡ ਅਨੁਜ ਸ਼ਰਮਾ ਨੇ ਵੀ ਪਹਿਲੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਕੰਪਨੀ ਫਿਲਹਾਲ ਪੋਕੋ ਐੱਫ1 'ਤੇ ਹੀ ਫੋਕਸ ਕਰ ਰਹੀ ਹੈ, ਤਾਂ ਕਿ ਇਸ ਦੇ ਯੂਜ਼ਰਸ ਨੂੰ ਬਿਹਤਰ ਐਕਸਪੀਰੀਅੰਸ ਦਿੱਤਾ ਜਾ ਸਕੇ ਪਰ ਪੋਕੋ ਐੱਫ2 ਲਾਂਚ ਤੋਂ ਵੀ ਉਨ੍ਹਾਂ ਨੇ ਮਨ੍ਹਾ ਨਹੀਂ ਕੀਤਾ ਸੀ।
ਪੋਕੋ ਇੰਡੀਆ ਹੈੱਡ ਸੀ ਮਨਮੋਹਨ ਨੇ ਇਕ ਟਵਿਟ 'ਚ ਕਿਹਾ ਸੀ ਕਿ ਸ਼ਾਓਮੀ ਇੰਡੀਆ ਨੇ 100 ਮਿਲੀਅਨ ਸਮਾਰਟਫੋਨਸ ਵੇਚੇ ਹਨ, ਐੱਮ.ਆਈ. ਬੈਂਡ 4 ਵੀ ਮਿਲ ਰਿਹਾ ਹੈ।
ਉਨ੍ਹਾਂ ਨੇ ਟਵਿਟ ਦੇ ਆਖਿਰ 'ਚ ਲਿਖਿਆ ਕਿ ਲੋਕ ਪੁੱਛ ਰਹੇ ਹਨ ਕਿ POCO F2 ਕਦੋਂ ਲਾਂਚ ਹੋਵੇਗਾ। ਸ਼ਾਓਮੀ ਇੰਡੀਆ ਹੈੱਡ ਮਨੁ ਕੁਮਾਰ ਜੈਨ ਨੇ ਇਕ ਟਵਿਟ ਕੀਤਾ ਹੈ ਜਿਸ 'ਚ ਉਹ ਦਿਵਾਲੀ ਨੂੰ ਲੈ ਕੇ ਤਿਆਰੀ ਕਰਦੇ ਦਿਖ ਰਹੇ ਹਨ। ਇਸ ਟਵਿਟ 'ਚ ਉਨ੍ਹਾਂ ਦੇ ਪਿੱਛੇ ਇਕ White Board ਹੈ।
ਇਸ ਬੋਰਡ 'ਤੇ ਕੁਝ ਲਾਂਚ ਟਾਈਮਲਾਈਨਸ ਲਿਖੀਆਂ ਹਨ ਅਤੇ ਰੈੱਡ ਕਲਰ ਨਾਲ F2? ਲਿਖਿਆ ਹੈ। ਇਸ ਦੇ ਉੱਤੇ ਮੰਥਸ ਲਿਖੇ ਹਨ ਅਤੇ ਐੱਫ2 ਨਵੰਬਰ ਦੇ ਹੇਠਾਂ ਹਾਈਲਾਈਟੇਡ ਹੈ। ਇਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ POCO F2 ਭਾਰਤ 'ਚ ਨਵੰਬਰ 'ਚ ਲਾਂਚ ਕੀਤਾ ਜਾ ਸਕਦਾ ਹੈ। ਪੋਕੋ ਐੱਫ2 ਨੂੰ ਵੀ ਕੰਪਨੀ ਕੀਮਤ ਤੇ ਸਪੈਸੀਫਿਕੇਸ਼ਨਸ ਦੇ ਮਾਮਲੇ 'ਚ ਆਕਰਮਕ ਬਣਾਉਣ ਦੀ ਕੋਸ਼ਿਸ਼ ਕਰੇਗੀ। ਇਸ ਸਮਾਰਟਫੋਨ 'ਚ Qualcomm Snapdragon 855 ਦਿੱਤਾ ਜਾ ਸਕਦਾ ਹੈ। ਡਿਜ਼ਾਈਨ 'ਚ ਵੀ ਬਦਲਾਅ ਕੀਤਾ ਜਾ ਸਕਦਾ ਹੈ।
Realme ਲਿਆ ਰਹੀ ਆਪਣਾ ਸਭ ਤੋਂ ਮਹਿੰਗਾ ਫੋਨ, ਸਨੈਪਡ੍ਰੈਗਨ 855+ ਨਾਲ ਹੋਵੇਗਾ ਲੈਸ
NEXT STORY