ਜਲੰਧਰ- ਅੱਜ-ਕਲ ਸਮਾਰਟਫੋਨ ਖਰੀਦਣ ਸਮੇਂ ਸਿਰਫ ਉਸ 'ਚ ਕੈਮਰਾ, ਰੈਮ ਜਾਂ ਡਿਸਪਲੇ ਹੀ ਨਹੀਂ, ਸਗੋਂ ਹੋਰ ਵੀ ਕਈ ਅਜਿਹੇ ਫੀਚਰਸ ਦੇਖਦੇ ਹਾਂ ਜੋ ਕਿ ਤੁਹਾਡੇ ਲਈ ਕਾਫੀ ਉਪਯੋਗੀ ਹਨ, ਜਿਸ 'ਚ ਖਾਸ ਹੈ ਉਨ੍ਹਾਂ ਦਾ ਪ੍ਰੋਸੈਸਰ ਅਤੇ ਉਸ ਦੀ ਬੈਟਰੀ। ਬਿਹਤਰ ਪ੍ਰੋਸੈਸਰ ਹੋਣ 'ਤੇ ਫੋਨ ਦੀ ਪਰਫਾਰਮੈਂਸ ਵੀ ਸ਼ਾਨਦਾਰ ਹੋ ਜਾਂਦੀ ਹੈ। ਤੁਸੀਂ ਵੱਡੀ ਬੈਟਰੀ ਵਾਲੇ ਸਮਾਰਟਫੋਨ ਵੀ ਦੇਖ ਸਕਦੇ ਹੋ, ਜਿੰਨ੍ਹਾਂ 'ਚ ਕਵਿੱਕ ਚਾਰਜ 3.0 ਸਪੋਰਟ ਉਪਲੱਬਧ ਹੈ। ਕਵਿੱਕ ਚਾਰਜ 3.0 ਚਾਰਜਰ ਤੋਂ ਇਕ ਸਮਾਰਟਫੋਨ ਨੂੰ 35 ਮਿੰਟ 'ਚ ਜ਼ੀਰੋ ਤੋਂ 80 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ। ਬਾਜ਼ਾਰ 'ਚ ਖਈ ਅਜਿਹੇ ਸਮਾਰਟਫੋਨ ਹਨ, ਜਿੰਨ੍ਹਾਂ 'ਚ ਕਵਿੱਕ ਚਾਰਜ 3.0 ਸਪੋਰਟ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਕਵਿੱਕ ਚਾਰਜ 3.0 ਸਪੋਰਟ ਵਾਲੇ 5 ਸਮਾਰਟਫੋਨ ਦੇ ਬਾਰੇ 'ਚ।
1. Xiaomi Mi5 -
ਇਸ ਸਮਾਰਟਫੋਨ ਨੂੰ ਪਿਛਲੇ ਸਾਲ ਐੱਮ. ਡਬਲਯੂ. ਸੀ. 'ਚ ਲਾਂਚ ਕੀਤਾ ਗਿਆ ਸੀ। ਸ਼ਿਓਮੀ ਮੀ5 ਦੀ ਕੀਮਤ 22,999 ਰੁਪਏ ਹੈ। ਇਸ 'ਚ 5.15 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ, ਕਵਾਲਕਮ ਸਨੈਪਡ੍ਰੈਗਨ 820 ਚਿੱਪਸੈੱਟ, 32 ਜੀ. ਬੀ. ਇੰਟਰਨਲ ਮੈਮਰੀ, 3 ਜੀ. ਬੀ. ਰੈਮ ਅਤੇ ਐਂਡਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਇਸ ਫੋਨ 'ਚ 16 ਮੈਗਾਪਿਕਸਲ ਦਾ ਰੀਅਰ ਅਤੇ 4 ਮੈਗਾਪਿਕਸਲ ਦਾ ਫਰੰਟ ਕੈਮਰਾ ਉਪਲੱਬਧ ਹੈ। ਪਾਵਰ ਬੈਕਅਪ ਲਈ 3,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਕਵਿੱਕ ਚਾਰਜ 3.0 ਨੂੰ ਸਪੋਰਟ ਕਰਦਾ ਹੈ।

2. Panasonic 5luga Ray Max -
ਹਾਲ ਹੀ 'ਚ ਲਾਂਚ ਕੀਤਾ ਗਿਆ ਪੈਨਾਸੋਨਿਕ 5luga Ray Max ਸਮਾਰਟਫੋਨ ਦੋ ਵੱਖ-ਵੱਖ ਸਟੋਰੇਜ ਵਰਜਨ 'ਚ ਉਪਲੱਬਧ ਹੈ। ਸਮਾਰਟਫੋਨ ਦਾ 32 ਜੀ. ਬੀ. ਸਟੋਰੇਜ ਵਾਲ ਵੈਰੀਅੰਟ ਦੀ ਕੀਮਤ 11,499 ਰੁਪਏ ਅਤੇ 64 ਜੀ. ਬੀ. ਸਟੋਰੇਜ ਵਾਲੇ ਵੈਰੀਅੰਟ ਦੀ ਕੀਮਤ 12,499 ਰੁਪਏ 'ਚ ਉਪਲੱਬਧ ਫਲਿੱਪਕਾਰਟ 'ਤੇ ਸੇਲ ਲਈ ਉਪਲੱਬਧ ਹੈ। ਇਸ 'ਚ 5.2 ਇੰਚ ਦੀ 684 ਡਿਸਪਲੇ, 1.4GHz ਦਾ ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ ਪ੍ਰੋਸੈਸਰ ਅਤੇ 4 ਜੀ. ਬੀ. ਦੀ ਰੈਮ ਦਿੱਤੀ ਗਈ ਹੈ। ਕਵਿੱਕ ਚਾਰਜ 3.0 ਸਪੋਰਟ ਇਸ 'ਚ ਪਾਵਰ ਬੈਕਅਪ ਲਈ 3,000 ਐੱਮ. ਏ. ਐੱਚ. ਦੀ ਬੈਟਰੀ ਉਪਲੱਬਧ ਹੈ।

3. LeCco Le Max 2 -
ਲੇਈਕੋ Le Max 2 ਦੀ ਕੀਮਤ 22,999 ਰੁਪਏ ਹੈ। ਇਸ 'ਚ 5.7 ਇੰਚ ਦੀ ਕਵਾਡ ਐੱਚ. ਡੀ. ਡਿਸਪਲੇ, ਕਵਾਲਕਮ ਸਨੈਪਡ੍ਰੈਗਨ 820 ਚਿੱਪਸੈੱਟ, 2.15 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੈਸਰ ਹੈ। ਇਸ 'ਚ 32 ਜੀ. ਬੀ. ਇੰਟਰਨਲ ਮੈਮਰੀ ਨਾਲ 4 ਜੀ. ਬੀ. ਰੈਮ ਹੈ, ਜਦਕਿ 64 ਜੀ. ਬੀ. ਮੈਮਰੀ ਨਾਲ 6 ਜੀ. ਬੀ. ਰੈਮ ਮੈਮਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਫੋਨ 'ਚ 21 ਮੈਗਾਪਿਕਸਲ ਰੀਅਰ ਅਤੇ 8 ਮੈਗਾਪਿਕਸਲ ਫਰੰਟ ਕੈਮਰਾ ਹੈ। ਇਸ ਨਾਲ ਹੀ ਫੋਨ 'ਚ ਕਵਿੱਕ ਚਾਰਜ 3.0 ਸਪੋਰਟ ਨਾਲ 3,100 ਐੱਮ. ਏ. ਐੱਚ. ਦੀ ਬੈਟਰੀ ਹੈ।

4. Honor 5X -
8onor ੫X ਸਮਾਰਟਫੋਨ ਦੀ ਕੀਮਤ 12,999 ਰੁਪਏ ਹੈ। ਇਸ ਸਮਾਰਟਫੋਨ 'ਚ 5.5 ਇੰਚ ਦਾ ਡਿਸਪਲੇ ਕਵਾਲਕਮ ਸਨੈਪਡ੍ਰੈਗਨ 615 ਆਕਟਾ-ਕੋਰ ਪ੍ਰੈਸਸਰ 2 ਜੀ. ਬੀ. ਰੈਮ, 16 ਜੀ. ਬੀ. ਇੰਟਰਨਲ ਮੈਮਰੀ ਅਤੇ ਮਾਈਕ੍ਰੋ ਐੱਸ. ਡੀ. ਕਾਰਡ ਸਪੋਰਟ ਦਿੱਤਾ ਗਿਆ ਹੈ। ਇਸ 'ਚ 13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਹੈ। ਇਸ 'ਚ ਫਿੰਗਰਪ੍ਰਿੰਟ ਸਕੈਨਰ ਤੋਂ ਇਲਾਵਾ ਕਵਿੱਕ ਚਾਰਜ 3.0 ਸਪੋਰਟ ਨਾਲ 3,000 ਐੱਮ. ਏ. ਅੱਚ. ਦੀ ਬੈਟਰੀ ਦਿੱਤੀ ਗਈ ਹੈ।

5. Lenovo ZUK Z2 Pro -
ਇਸ ਸਮਾਰਟਫੋਨ 'ਚ 5.2 ਇੰਚ ਦੀ ਫੁੱਲ ਐੱਚ. ਡੀ. ਸੁਪਰ ਐਮੋਲੇਡ ਡਿਸਪਲੇ ਦਿੱਤਾ ਗਿਆ ਹੈ। ਇਹ ਸਮਾਰਟਫੋਨ ਸਨੈਪਡ੍ਰੈਗਨ 820 ਚਿੱਪਸੈੱਟ 'ਤੇ ਕੰਮ ਕਰਦਾ ਹੈ। ਇਸ 'ਚ 6 ਜੀ. ਬੀ. ਰੈਮ, 13 ਮੈਗਾਪਿਕਸਲ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਕਵਿੱਕ ਚਾਰਜ 3.0 ਸਪੋਰਟ ਨਾਲ 3,100 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।

ਵਨਪਲਸ 3 ਅਤੇ ਵਨਪਲਸ 3ਟੀ ਨੂੰ ਮਿਲਿਆ OxygenOS Open Beta 20 ਅਤੇ Open Beta 11 ਅਪਡੇਟ
NEXT STORY