ਜਲੰਧਰ- ਬੈਂਗਲੁਰੂ ਵਿਚ ਕੁਝ ਵਿਦਿਆਰਥੀਆਂ ਨੇ ਆਪਣੇ ਕਾਲਜ ਪ੍ਰਾਜੈਕਟ ਤਹਿਤ ਅਜਿਹੀ ਐਪ ਡਿਵੈੱਲਪ ਕੀਤੀ ਹੈ, ਜੋ ਸੜਕਾਂ 'ਤੇ ਪਏ ਖਤਰਨਾਕ ਟੋਇਆਂ ਦੀ ਜਾਣਕਾਰੀ ਦਿੰਦੀ ਹੈ ਕਿ ਸੜਕ 'ਤੇ ਕਿੱਥੇ ਕਿੰਨਾ ਵੱਡਾ ਟੋਇਆ ਹੈ।
ਇਸ ਐਪ ਨੂੰ NIMT ਬੈਂਗਲੁਰੂ ਦੀਆਂ ਵਿਦਿਆਰਥਣਾਂ ਨੇ ਤਿਆਰ ਕੀਤਾ ਹੈ। ਇਹ ਐਪ ਇਸ ਸਾਲ ਦੇ ਅਗਸਤ ਮਹੀਨੇ ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ। ਇਹ ਐਪ ਸਮਾਰਟਫੋਨ ਵਿਚ ਮੌਜੂਦ ਜਾਈਰੋ ਸੈਂਸਰ ਜਾਂ ਜਾਈਰਸਕੋਪ ਰਾਹੀਂ ਇਹ ਮਾਪਦੀ ਹੈ ਕਿ ਕਿੱਥੇ ਕਿੰਨਾ ਵੱਡਾ ਟੋਇਆ ਹੈ ਅਤੇ ਉਸ ਦਾ ਪ੍ਰਭਾਵ ਕਿੰਨਾ ਹੈ।
ਸਮਾਰਟਫੋਨ ਵਿਚ ਲਾਇਆ ਜਾਣ ਵਾਲਾ ਜਾਈਰਸਕੋਪ ਸੈਂਸਰ Angular Rotational Velocity (ਐਂਗੁਲਰ ਰੋਟੇਸ਼ਨਲ ਵੇਲਾਸਿਟੀ) ਮਾਪਦਾ ਹੈ। ਇਹ ਫੋਨ ਵਿਚ ਹੋਣ ਵਾਲੀ ਮੂਵਮੈਂਟ ਨੂੰ ਮਾਪ ਕੇ ਇਹ ਪਤਾ ਲਾਉਂਦਾ ਹੈ ਕਿ ਯੂਜ਼ਰ ਨੇ ਉਸ ਨੂੰ ਕਿਵੇਂ ਫੜਿਆ ਹੋਇਆ ਹੈ। ਫੋਨ ਦੀ ਸਕ੍ਰੀਨ ਆਟੋਰੋਟੇਟ ਹੋਣ ਦੇ ਪਿੱਛੇ ਵੀ ਇਹੀ ਸੈਂਸਰ ਹੁੰਦਾ ਹੈ।
ਇੰਝ ਕੰਮ ਕਰਦੀ ਹੈ ਇਹ
ਇਹ Crowed sourcing App ਦੋ ਐਕਸਪੀਰੀਐਂਸ 'ਤੇ ਕੰਮ ਕਰਦੀ ਹੈ। ਇਸ ਐਪ ਵਿਚ 2 ਮੋਡ ਹਨ। ਪਹਿਲਾ ਮੋਡ ਡਾਟਾ ਕੁਲੈਕਟ ਕਰਦਾ ਹੈ ਅਤੇ ਦੂਜਾ ਉਸ ਡਾਟਾ ਦੇ ਆਧਾਰ 'ਤੇ ਵਾਰਨਿੰਗ ਦਿੰਦਾ ਹੈ। ਪਹਿਲੇ ਮੋਡ ਵਿਚ ਸਮਾਰਟਫੋਨ ਦਾ ਜਾਈਰਸਕੋਪ ਮਾਪਦਾ ਹੈ ਕਿ ਕਿੰਨਾ ਝਟਕਾ ਲੱਗਾ। ਉਸ ਦੌਰਾਨ GPS ਤੋਂ ਲੋਕੇਸ਼ਨ ਦੀ ਮੈਪਿੰਗ ਹੋ ਜਾਂਦੀ ਹੈ ਕਿ ਝਟਕਾ ਕਿਸ ਥਾਂ 'ਤੇ ਲੱਗਾ। ਇਹ ਦੋਵੇਂ ਜਾਣਕਾਰੀਆਂ Cloud Server 'ਤੇ ਪਹੁੰਚ ਜਾਂਦੀਆਂ ਹਨ ਅਤੇ ਰਿਕਾਰਡ ਕਰ ਲਈਆਂ ਜਾਂਦੀਆਂ ਹਨ। ਇਸ ਤੋਂ ਬਾਅਦ ਦੂਜੇ ਮੋਡ ਦਾ ਕੰਮ ਸ਼ੁਰੂ ਹੁੰਦਾ ਹੈ। ਜਦੋਂ ਲੋਕ ਉਸ ਟੋਏ ਤੋਂ ਲੰਘਦੇ ਹਨ ਤਾਂ ਇਹ ਐਪ ਵਾਰਨਿੰਗ ਦਿੰਦੀ ਹੈ ਕਿ ਅੱਗੇ ਟੋਇਆ ਹੈ। ਐਪ ਚੰਗੀ ਤਰ੍ਹਾਂ ਕੰਮ ਕਰੇ, ਇਸ ਲਈ ਜ਼ਰੂਰੀ ਹੈ ਕਿ ਪੂਰੇ ਸ਼ਹਿਰ ਨੂੰ ਕਵਰ ਕੀਤਾ ਜਾਵੇ।
Photo Upload ਫੀਚਰ ਅਤੇ Weather Mapping ਵੀ
ਇਸ ਐਪ ਵਿਚ ਫੋਟੋ ਅਪਲੋਡ ਕਰਨ ਦਾ ਫੀਚਰ ਵੀ ਹੈ ਤਾਂ ਕਿ ਉਸ ਟੋਏ ਦੀ ਤਸਵੀਰ ਵੀ ਪਾਈ ਜਾ ਸਕੇ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ਾਸਨ ਕੋਲ ਵੀ ਭੇਜਿਆ ਜਾ ਸਕਦਾ ਹੈ ਤਾਂ ਕਿ ਉਸ ਨੂੰ ਪਤਾ ਲੱਗੇ ਕਿ ਲੋਕਾਂ ਨੂੰ ਕਿੰਨੀ ਪ੍ਰੇਸ਼ਾਨੀ ਹੋ ਰਹੀ ਹੈ। ਇਸ ਵਿਚ Weather Mapping ਵੀ ਦਿੱਤੀ ਗਈ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਮੌਸਮ ਵਿਚ ਟੋਇਆਂ ਦੀ ਸਥਿਤੀ ਕੀ ਰਹਿੰਦੀ ਹੈ। ਇਸ ਐਪ ਤੋਂ ਇਹ ਵੀ ਪਤਾ ਲੱਗੇਗਾ ਕਿ ਕਿਨ੍ਹਾਂ ਇਲਾਕਿਆਂ ਦੀਆਂ ਸੜਕਾਂ 'ਤੇ ਅਕਸਰ ਟੋਏ ਪੈ ਜਾਂਦੇ ਹਨ। ਇਸ ਤੋਂ ਟੋਏ ਪੈਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕਦਾ ਹੈ।
Google ਦੇ ਨਵੇ ਪਿਕਸਲ ਫੋਨ 'ਚ ਹੋਵੇਗਾ ਸਨੈਪਡ੍ਰੈਗਨ 835 ਪ੍ਰੋਸੈਸਰ!
NEXT STORY