ਜਲੰਧਰ-ਅੱਜ ਦੀ ਕੰਮਕਾਜੀ ਜ਼ਿੰਦਗੀ 'ਚ ਦੂਰ ਹੋਣ 'ਤੇ ਵੀ ਲੋਕ ਵੀਡੀਓ ਚੈਟ ਦੀ ਮਦਦ ਨਾਲ ਇਕ ਦੂਜੇ ਦੇ ਨਾਲ ਗੱਲ ਕਰ ਕੇ ਆਪਣੇ ਵਿਚਾਰਾਂ ਨੂੰ ਸਾਂਝਾ ਕਰ ਲੈਂਦੇ ਹਨ । ਅਜਿਹੇ 'ਚ ਜੇਕਰ ਕਮਰੇ 'ਚ ਰੋਸ਼ਨੀ ਦੀ ਕਮੀ ਹੋਵੇ ਤਾਂ ਵੀਡਿਓ ਚੈਟ ਦੀ ਕਲੈਰਿਟੀ ਘੱਟ ਜਾਂਦੀ ਹੈ । ਇਸ ਗੱਲ ਵੱਲ ਧਿਆਨ ਦਿੰਦੇ ਹੋਏ ਹਾਲ ਹੀ 'ਚ Henry Geddes ਨਾਂ ਦੇ ਇਕ ਫੋਟੋਗ੍ਰਾਫਰ ਨੇ Chatlight ਨਾਂ ਦੀ ਡਿਵਾਈਸ ਵਿਕਸਿਤ ਕੀਤੀ ਹੈ ਜੋ ਰਾਤ 'ਚ ਜਾਂ ਕਮਰੇ 'ਚ ਘੱਟ ਰੋਸ਼ਨੀ ਹੋਣ 'ਤੇ ਵੀ ਕਲੈਰਿਟੀ ਦੇ ਨਾਲ ਵੀਡੀਓ ਕਾਲ ਕਰਨ 'ਚ ਮਦਦ ਕਰੇਗੀ ।
ਇਸ ਲਾਈਟ ਨੂੰ ਤੁਸੀ ਆਪਣੇ ਸਮਾਰਟਫੋਨ , ਲੈਪਟਾਪ ਅਤੇ ਟੈਬਲੇਟ ਦੇ ਨਾਲ ਆਸਾਨੀ ਨਾਲ ਅਟੈਚ ਕਰ ਸਕਦੇ ਹੋ । ਇਸ ਡਿਵਾਈਸ 'ਚ ਫਲੈਸ਼ ਲਾਈਟ ਦੇ ਨਾਲ ਹਰੇ ਰੰਗ ਦਾ LED ਬਲਬ ਦਿੱਤਾ ਗਿਆ ਹੈ ਜੋ ਇਸ ਦੇ ਆਨ ਹੋਣ ਜਾਂ ਚਾਰਜ ਹੋਣ ਦਾ ਸੰਕੇਤ ਦੇਵੇਗਾ , ਨਾਲ ਹੀ ਇਨ੍ਹਾਂ 'ਚ ਬੈਟਰੀ ਮੌਜੂਦ ਹੈ ਜੋ ਇਕ ਵਾਰ ਚਾਰਜ ਹੋ ਕੇ 90 ਮਿੰਟ ਤੱਕ ਦਾ ਬੈਕਅਪ ਦੇਵੇਗੀ । ਇਹ ਡਿਵਾਈਸ ਤੁਹਾਡੇ ਚਿਹਰੇ 'ਤੇ ਸਾਫਟ ਲਾਈਟ ਫਲੈਸ਼ ਕਰੇਗੀ ਜਿਸ ਨੂੰ ਤੁਹਾਡੇ ਸਮਾਰਟਫੋਨ ਦਾ ਕੈਮਰਾ ਫੋਕਸ ਕਰ ਲਵੇਗਾ ਅਤੇ ਤੁਸੀ ਆਸਾਨੀ ਨਾਲ ਆਨਲਾਈਨ ਗੱਲ ਕਰ ਸਕੋਗੇ । ਇਸ ਡਿਵਾਈਸ ਨੂੰ ਕੁੱਝ ਹੀ ਸਮੇਂ 'ਚ ਤਕਰੀਬਨ 29.95 $ (1994.61 ਰੁਪਏ ਕੀਮਤ ) 'ਚ ਆਨਲਾਈਨ ਸਾਈਟਸ 'ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ ।
Panasonic ਨੇ ਲਾਂਚ ਕੀਤੀ ਐੱਲ.ਈ.ਡੀ. ਟੀਵੀ ਰੇਂਜ, ਕੀਮਤ 28,900 ਰੁਪਏ ਤੋਂ ਸ਼ੁਰੂ
NEXT STORY