ਗੈਜੇਟ ਡੈਸਕ - ਤਕਨਾਲੋਜੀ ਦੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਰੱਖਣ ਵਾਲੀ ਕੰਪਨੀ Oppo ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਸ਼ਕਤੀਸ਼ਾਲੀ ਸਮਾਰਟਫੋਨ Oppo F33 Pro 5G ਲਾਂਚ ਕਰ ਦਿੱਤਾ ਹੈ। ਜੇਕਰ ਤੁਸੀਂ 40 ਹਜ਼ਾਰ ਰੁਪਏ ਤੋਂ ਘੱਟ ਬਜਟ 'ਚ ਇਕ ਅਜਿਹਾ ਫੋਨ ਲੱਭ ਰਹੇ ਹੋ ਜਿਸ ਦੀ ਬੈਟਰੀ ਲੰਬਾ ਸਮਾਂ ਚੱਲੇ, ਤਾਂ ਇਹ ਫੋਨ ਤੁਹਾਡੇ ਲਈ ਇਕ ਬਿਹਤਰੀਨ ਵਿਕਲਪ ਹੋ ਸਕਦਾ ਹੈ।
ਕੀਮਤ ਅਤੇ ਉਪਲਬਧਤਾ
ਭਾਰਤ 'ਚ Oppo F33 Pro 5G ਦੇ 8GB + 128GB ਵੇਰੀਐਂਟ ਦੀ ਕੀਮਤ 37,999 ਰੁਪਏ ਰੱਖੀ ਗਈ ਹੈ, ਜਦਕਿ 8GB + 256GB ਵਾਲੇ ਟਾਪ ਮਾਡਲ ਦੀ ਕੀਮਤ 40,999 ਰੁਪਏ ਹੈ। ਇਹ ਫੋਨ 23 ਅਪ੍ਰੈਲ ਤੋਂ ਫਲਿੱਪਕਾਰਟ, ਐਮਾਜ਼ਾਨ ਅਤੇ ਓਪੋ ਦੇ ਆਨਲਾਈਨ ਸਟੋਰ 'ਤੇ ਵਿਕਰੀ ਲਈ ਉਪਲਬਧ ਹੋਵੇਗਾ। ਕੰਪਨੀ ਚੋਣਵੇਂ ਬੈਂਕ ਕਾਰਡਾਂ 'ਤੇ 10% ਇੰਸਟੈਂਟ ਕੈਸ਼ਬੈਕ ਅਤੇ 6 ਮਹੀਨਿਆਂ ਤੱਕ ਦੀ ਨੋ-ਕਾਸਟ EMI ਦੀ ਸਹੂਲਤ ਵੀ ਦੇ ਰਹੀ ਹੈ। ਇਹ ਫੋਨ ਤਿੰਨ ਸ਼ਾਨਦਾਰ ਰੰਗਾਂ ਮਿਸਟੀ ਫੋਰੈਸਟ, ਪੈਸ਼ਨ ਰੈੱਡ ਅਤੇ ਸਟਾਰੀ ਬਲੂ 'ਚ ਪੇਸ਼ ਕੀਤਾ ਗਿਆ ਹੈ।
ਬੈਟਰੀ ਅਤੇ ਚਾਰਜਿੰਗ ਹੈ ਸਭ ਤੋਂ ਖਾਸ
ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਸ ਇਸਦੀ 7,000mAh ਦੀ ਵਿਸ਼ਾਲ ਬੈਟਰੀ ਹੈ, ਜੋ 80W SuperVOOC ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ ਲੰਬੇ ਸਮੇਂ ਤੱਕ ਤੁਹਾਡਾ ਸਾਥ ਨਿਭਾਏਗਾ।
ਸ਼ਾਨਦਾਰ ਡਿਸਪਲੇਅ ਅਤੇ ਮਜ਼ਬੂਤੀ
ਫੋਨ 'ਚ 6.57-ਇੰਚ ਦੀ Full-HD+ AMOLED ਡਿਸਪਲੇਅ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 1400 ਨਿਟਸ ਦੀ ਪੀਕ ਬ੍ਰਾਈਟਨੈੱਸ ਨਾਲ ਆਉਂਦੀ ਹੈ। ਸੁਰੱਖਿਆ ਲਈ ਇਸ 'ਚ AGC DT-STAR D+ ਸਕ੍ਰੀਨ ਪ੍ਰੋਟੈਕਸ਼ਨ ਹੈ ਅਤੇ ਇਹ ਪਾਣੀ ਤੇ ਧੂੜ ਤੋਂ ਬਚਾਅ ਲਈ IP66, IP68 ਅਤੇ IP69K ਰੇਟਿੰਗ ਨਾਲ ਲੈਸ ਹੈ।
ਕੈਮਰਾ ਅਤੇ ਪਰਫਾਰਮੈਂਸ
ਸੈਲਫੀ ਪ੍ਰੇਮੀਆਂ ਲਈ
- ਫੋਨ ਦੇ ਫਰੰਟ 'ਚ 50-ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।
ਰੀਅਰ ਕੈਮਰਾ
- ਪਿੱਛੇ ਵਾਲੇ ਪਾਸੇ 50-ਮੈਗਾਪਿਕਸਲ ਦਾ ਮੁੱਖ ਕੈਮਰਾ ਅਤੇ 2-ਮੈਗਾਪਿਕਸਲ ਦਾ ਮੋਨੋਕ੍ਰੋਮ ਸੈਂਸਰ ਮੌਜੂਦ ਹੈ।
ਪ੍ਰੋਸੈਸਰ
- ਇਸ 'ਚ MediaTek Dimensity 6360 Max ਚਿੱਪਸੈੱਟ ਦਿੱਤਾ ਗਿਆ ਹੈ, ਜੋ ਬਿਹਤਰ ਪਰਫਾਰਮੈਂਸ ਯਕੀਨੀ ਬਣਾਉਂਦਾ ਹੈ।
ਸਾਫਟਵੇਅਰ
- ਇਹ ਫੋਨ Android 16 'ਤੇ ਅਧਾਰਤ ColorOS 16 'ਤੇ ਚੱਲਦਾ ਹੈ।
ਥਰਮਲ ਮੈਨੇਜਮੈਂਟ ਲਈ ਇਸ 'ਚ 'SuperCool ਵੇਪਰ ਚੈਂਬਰ' ਕੂਲਿੰਗ ਸਿਸਟਮ ਵੀ ਦਿੱਤਾ ਗਿਆ ਹੈ ਤਾਂ ਜੋ ਗੇਮਿੰਗ ਦੌਰਾਨ ਫੋਨ ਗਰਮ ਨਾ ਹੋਵੇ। ਸੁਰੱਖਿਆ ਲਈ ਫੋਨ 'ਚ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ।
iPhone 18 ਦੀ ਨਵੀਂ ਲੀਕ: ਕੈਮਰੇ 'ਚ ਵੱਡਾ ਬਦਲਾਅ ਅਤੇ ਇਸ ਨਵੇਂ ਕਲਰ 'ਚ ਹੋ ਸਕਦੈ ਲਾਂਚ
NEXT STORY