ਵੈੱਬ ਡੈਸਕ: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਭਾਰਤੀ-ਅਮਰੀਕੀ ਅਮਿਤ ਕਸ਼ੱਤਰੀਆ ਨੂੰ 'ਖੋਜ-ਕੇਂਦ੍ਰਿਤ' ਨਵੇਂ ਸਹਿ-ਪ੍ਰਸ਼ਾਸਕ ਵਜੋਂ ਨਿਯੁਕਤ ਕੀਤਾ ਹੈ। ਕਸ਼ੱਤਰੀਆ, ਜਿਨ੍ਹਾਂ ਨੇ ਨਾਸਾ ਵਿੱਚ 20 ਸਾਲ ਸੇਵਾ ਨਿਭਾਈ ਹੈ, ਹਾਲ ਹੀ ਵਿੱਚ ਅਮਰੀਕੀ ਪੁਲਾੜ ਏਜੰਸੀ ਦੇ ਐਕਸਪਲੋਰੇਸ਼ਨ ਸਿਸਟਮ ਡਿਵੈਲਪਮੈਂਟ ਮਿਸ਼ਨ ਡਾਇਰੈਕਟੋਰੇਟ (ESDMD) ਵਿੱਚ ਚੰਦਰਮਾ ਅਤੇ ਮੰਗਲ ਗ੍ਰਹਿ ਨਾਲ ਸਬੰਧਤ ਮੁਹਿੰਮ ਪ੍ਰੋਗਰਾਮਾਂ ਦੇ ਡਿਪਟੀ ਇੰਚਾਰਜ ਸਨ। ਨਾਸਾ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਾਸਾ ਦੇ ਕਾਰਜਕਾਰੀ ਪ੍ਰਸ਼ਾਸਕ ਸੀਨ ਪੀ ਡਫੀ ਨੇ ਬੁੱਧਵਾਰ ਨੂੰ ਅਮਿਤ ਕਸ਼ੱਤਰੀਆ ਨੂੰ ਨਾਸਾ ਦੇ ਖੋਜ ਦੇ ਨਵੇਂ ਸਹਿ-ਪ੍ਰਸ਼ਾਸਕ ਵਜੋਂ ਨਿਯੁਕਤ ਕੀਤਾ ਹੈ।
ਵਿਸਕਾਨਸਿਨ ਵਿੱਚ ਭਾਰਤੀ ਪ੍ਰਵਾਸੀ ਮਾਪਿਆਂ ਦੇ ਘਰ ਜਨਮੇ ਅਤੇ ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ (ਕੈਲਟੇਕ) ਅਤੇ ਆਸਟਿਨ ਵਿਖੇ ਟੈਕਸਾਸ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ, ਕਸ਼ੱਤਰੀਆ ਇਤਿਹਾਸ ਵਿੱਚ ਮਿਸ਼ਨ ਕੰਟਰੋਲ ਫਲਾਈਟ ਡਾਇਰੈਕਟਰ ਵਜੋਂ ਸੇਵਾ ਕਰਨ ਵਾਲੇ ਲਗਭਗ 100 ਲੋਕਾਂ ਵਿੱਚੋਂ ਇੱਕ ਹਨ। ਨਾਸਾ ਦੀ ਵੈੱਬਸਾਈਟ 'ਤੇ ਉਨ੍ਹਾਂ ਦੇ ਪ੍ਰੋਫਾਈਲ ਦੇ ਅਨੁਸਾਰ, ਉਹ 2003 ਵਿੱਚ ਅਮਰੀਕੀ ਪੁਲਾੜ ਏਜੰਸੀ ਵਿੱਚ ਸ਼ਾਮਲ ਹੋਏ ਸਨ। ਕਸ਼ੱਤਰੀਆ ਨੂੰ ਸਪੇਸ ਸਟੇਸ਼ਨ ਦੇ 50ਵੇਂ ਮਿਸ਼ਨ ਲਈ ਲੀਡ ਫਲਾਈਟ ਡਾਇਰੈਕਟਰ ਵਜੋਂ ਕੰਮ ਕਰਨ ਲਈ ਨਾਸਾ ਆਊਟਸਟੈਂਡਿੰਗ ਲੀਡਰਸ਼ਿਪ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
ਨਾਸਾ ਨੇ ਕਿਹਾ ਕਿ ਆਪਣੀ ਨਵੀਂ ਭੂਮਿਕਾ 'ਚ ਉਹ ਏਜੰਸੀ ਦੇ ਸਭ ਤੋਂ ਉੱਚ ਦਰਜੇ ਦੇ ਸਿਵਲ ਸੇਵਕ ਤੇ ਡਫੀ ਦੇ ਸੀਨੀਅਰ ਸਲਾਹਕਾਰ ਵਜੋਂ ਸੇਵਾ ਨਿਭਾਉਣਗੇ। ਕੈਲਟੈਕ ਦੇ ਇੱਕ ਸਾਬਕਾ ਵਿਦਿਆਰਥੀ ਬਲੌਗ ਦੇ ਅਨੁਸਾਰ, ਕਸ਼ੱਤਰੀਆ ਦੇ ਪਿਤਾ ਇੱਕ ਇੰਜੀਨੀਅਰ ਸਨ ਅਤੇ ਉਸਦੀ ਮਾਂ ਇੱਕ ਕੈਮਿਸਟ - ਦੋਵੇਂ ਭਾਰਤੀ ਪ੍ਰਵਾਸੀ - ਜੋ ਗਣਿਤ ਅਤੇ ਵਿਗਿਆਨ 'ਚ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਸਨ। ਕਸ਼ੱਤਰੀਆ ਅਤੇ ਉਨ੍ਹਾਂ ਦੀ ਪਤਨੀ ਦੇ ਤਿੰਨ ਬੱਚੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਕ ਵਾਰ ਫ਼ਿਰ ਕੰਬ ਗਈ ਧਰਤੀ, ਗੁਆਂਢੀ ਮੁਲਕ ਦੇ ਨਾਲ-ਨਾਲ ਭਾਰਤ 'ਚ ਵੀ ਲੱਗੇ ਝਟਕੇ
NEXT STORY