ਨਵੀਂ ਦਿੱਲੀ- ਭਾਰਤ ਤੇ ਅਮਰੀਕਾ ਵਿਚਾਲੇ ਚੱਲ ਰਹੇ ਟੈਰਿਫ਼ ਤਣਾਅ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਭਾਰਤ ਆਪਣੇ ਰਾਸ਼ਟਰੀ ਹਿੱਤ ਅਤੇ ਰਣਨੀਤਕ ਖੁਦਮੁਖਤਿਆਰੀ ਨਾਲ ਸਮਝੌਤਾ ਨਹੀਂ ਕਰੇਗਾ। ਰੂਸ ਤੋਂ ਤੇਲ ਖਰੀਦਣ 'ਤੇ ਅਮਰੀਕਾ ਦੀ ਨਾਰਾਜ਼ਗੀ 'ਤੇ ਉਨ੍ਹਾਂ ਨੇ ਇਹ ਸਵਾਲ ਉਠਾਇਆ ਕਿ "ਜਦੋਂ ਚੀਨ ਰੂਸੀ ਤੇਲ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ ਤਾਂ ਉਸ 'ਤੇ ਟੈਰਿਫ ਕਿਉਂ ਨਹੀਂ ਲਗਾਇਆ ਗਿਆ ?"
ਜੈਸ਼ੰਕਰ ਨੇ ਅਮਰੀਕਾ ਨਾਲ ਚੱਲ ਰਹੇ ਵਪਾਰ ਵਿਵਾਦ 'ਤੇ ਕਿਹਾ ਕਿ ਭਾਰਤ ਦੀਆਂ ਤਿੰਨ ਸਖ਼ਤ ਤਰਜੀਹਾਂ ਹਨ- ਕਿਸਾਨਾਂ ਅਤੇ ਛੋਟੇ ਉਤਪਾਦਕਾਂ ਦੇ ਹਿੱਤਾਂ ਦੀ ਰੱਖਿਆ, ਤੇਲ ਆਯਾਤ 'ਤੇ ਰਾਸ਼ਟਰੀ ਹਿੱਤ ਅਤੇ ਭਾਰਤ-ਪਾਕਿ ਸਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਬਾਹਰੀ ਵਿਚੋਲਗੀ ਦਾ ਵਿਰੋਧ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਗੱਲਬਾਤ ਚੱਲ ਰਹੀ ਹੈ, ਪਰ ਇਨ੍ਹਾਂ ਮੁੱਦਿਆਂ 'ਤੇ ਕੋਈ ਸਮਝੌਤਾ ਸੰਭਵ ਨਹੀਂ ਹੈ।
ਅਮਰੀਕਾ ਨਾਲ ਚੱਲ ਰਹੀ ਗੱਲਬਾਤ 'ਤੇ ਵਿਦੇਸ਼ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ- "ਗੱਲਬਾਤ ਅਜੇ ਵੀ ਚੱਲ ਰਹੀ ਹੈ ਪਰ ਸਾਡੇ ਮੁੱਦੇ ਸਪੱਸ਼ਟ ਹਨ, ਜਿਨ੍ਹਾਂ 'ਚੋਂ ਸਭ ਤੋਂ ਮਹੱਤਵਪੂਰਨ ਕਿਸਾਨਾਂ ਅਤੇ ਛੋਟੇ ਉਤਪਾਦਕਾਂ ਦਾ ਹਿੱਤ ਹੈ। ਕੋਈ ਵੀ ਸਰਕਾਰ ਇਸ 'ਤੇ ਸਮਝੌਤਾ ਨਹੀਂ ਕਰ ਸਕਦੀ। ਜੇਕਰ ਵਿਰੋਧੀ ਧਿਰ ਨੂੰ ਵੀ ਕੋਈ ਇਤਰਾਜ਼ ਹੈ, ਤਾਂ ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਕਹਿਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਰੱਖਿਆ ਦੇ ਹੱਕ ਵਿੱਚ ਨਹੀਂ ਹਨ।"
ਇਹ ਵੀ ਪੜ੍ਹੋ- ਵੱਡੀ ਖ਼ਬਰ ; 'ਸੀਲ' ਹੋ ਗਿਆ ਮਸ਼ਹੂਰ ਹਸਪਤਾਲ ! ਹੈਰਾਨ ਕਰ ਦੇਵੇਗੀ ਵਜ੍ਹਾ
ਜੈਸ਼ੰਕਰ ਨੇ ਰੂਸ ਤੋਂ ਤੇਲ ਆਯਾਤ 'ਤੇ ਅਮਰੀਕਾ ਦੀਆਂ ਪਾਬੰਦੀਆਂ ਬਾਰੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਕਿਹਾ, "ਜੇਕਰ ਮੁੱਦਾ ਤੇਲ ਦਾ ਹੈ ਤਾਂ ਚੀਨ 'ਤੇ ਟੈਰਿਫ ਕਿਉਂ ਨਹੀਂ ਲਗਾਇਆ ਗਿਆ, ਜੋ ਰੂਸ ਤੋਂ ਸਭ ਤੋਂ ਵੱਧ ਤੇਲ ਆਯਾਤ ਕਰਦਾ ਹੈ ?"
ਉਨ੍ਹਾਂ ਅੱਗੇ ਕਿਹਾ, "ਯੂਰਪ ਅਤੇ ਅਮਰੀਕਾ ਖੁਦ ਰੂਸ ਤੋਂ ਖਰੀਦਦੇ ਹਨ ਤਾਂ ਭਾਰਤ 'ਤੇ ਸਵਾਲ ਕਿਉਂ ?" ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਭਾਰਤ ਊਰਜਾ ਨੀਤੀ 'ਤੇ ਫੈਸਲੇ ਆਪਣੇ ਹਿੱਤ ਵਿੱਚ ਲਵੇਗਾ, ਕਿਸੇ ਦੇ ਦਬਾਅ ਹੇਠ ਨਹੀਂ। ਇਹ ਧਿਆਨਦੇਣ ਯੋਗ ਹੈ ਕਿ ਅਮਰੀਕਾ ਨੇ ਰੂਸ ਤੋਂ ਤੇਲ ਆਯਾਤ ਜਾਰੀ ਰੱਖਣ ਲਈ ਭਾਰਤ 'ਤੇ 25 ਫ਼ੀਸਦੀ ਵਾਧੂ ਟੈਰਿਫ ਲਗਾਇਆ ਹੈ। ਵਾਸ਼ਿੰਗਟਨ ਦਾ ਦਾਅਵਾ ਹੈ ਕਿ ਇਸ ਨਾਲ ਰੂਸ ਦੀ ਆਮਦਨ ਨੂੰ ਨੁਕਸਾਨ ਹੋ ਰਿਹਾ ਹੈ, ਪਰ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਤੇਲ ਆਯਾਤ ਜਾਰੀ ਰਹੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇੰਜੀਨੀਅਰ ਦੇ ਘਰ ਪੈ ਗਿਆ ਛਾਪਾ ! ਡਰ ਦੇ ਮਾਰੇ ਅੱਗ ਲਾ ਕੇ ਫੂਕ'ਤੇ ਲੱਖਾਂ ਦੇ ਨੋਟ
NEXT STORY