ਜਲੰਧਰ : ਅਜੇ ਵੀ ਕਈ ਲੋਕ ਹਨ ਜੋ ਕਲਾਊਡ 'ਚ ਡਾਟਾ ਸੇਫ ਰੱਖਣ ਦੀ ਬਜਾਏ ਹਾਰਡ ਡਿਸਕ ਨੂੰ ਪ੍ਰੈਫਰ ਕਰਦੇ ਹਨ। ਕਈਆਂ ਨੇ ਅਲੱਗ-ਅਲੱਗ ਹਾਰਡ ਡਿਸਕਾਂ 'ਚ ਅਲੱਗ-ਅਲੱਗ ਡਾਟਾ ਸੇਵ ਕਰਕੇ ਰੱਖਿਆ ਹੁੰਦਾ ਹੈ ਤੇ ਜੇ ਹਾਰਡ ਡਿਸਕ ਭਰ ਜਾਵੇ ਤਾਂ ਪ੍ਰੇਸ਼ਾਨੀ ਇਹ ਬਣਦੀ ਹੈ ਕਿ ਨਵੀਂ ਖਰੀਦੀ ਜਾਵੇ ਪਰ ਫਿਕ ਖਿਆਲ ਆਉਂਦਾ ਹੈ ਕਿ ਜੇ ਡਿਸਕ ਖਰਾਬ ਹੋ ਗਈ ਜਾਂ ਕ੍ਰਪਟ ਹੋ ਗਈ ਤਾਂ ਡਾਟਾ ਰਿਕਵਰ ਕਿਵੇਂ ਕੀਤਾ ਜਾਵੇਗਾ। ਅਜਿਹੀਆਂ ਪ੍ਰੇਸ਼ਾਨੀਆਂ ਦਾ ਹੱਲ ਇਕ ਨਵੀਂ ਟੈਕਨਾਲੋਜੀ ਕਰ ਸਕਦੀ ਹੈ। ਯੂ. ਕੇ. ਦੀ ਸਾਊਥਐਂਪਟਨ ਯੂਨੀਵਰਸਿਟੀ ਦੇ ਰਿਸਰਚਰਾਂ ਨੇ ਅਜਿਹੀ ਟੈਕਨਾਲੋਜੀ ਤਿਆਰ ਕੀਤੀ ਹੈ ਜਿਸ 'ਚ ਡਾਟਾ ਨੂੰ ਲੇਜ਼ਰ ਮੈਮਰੀ 'ਚ ਸਟੋਰ ਕੀਤਾ ਜਾ ਸਕਦਾ ਹੈ। ਇਸ ਸਟੋਰ ਹੋਏ ਡਾਟਾ ਨੂੰ 14 ਬਿਲੀਅਨ ਸਾਲਾਂ ਲਈ ਸੰਭਾਲ ਕੇ ਰੱਖਿਆ ਜਾ ਸਕਦਾ ਹੈ।
ਇਸ ਸਟੋਰੇਜ ਦੀ ਉਦਾਹਰਣ ਦਿੰਦੇ ਹੋ ਰਿਸਰਚਰਾਂ ਨੇ ਕਿਹਾ ਕਿ ਸਾਡੇ ਬ੍ਰਹਿਮੰਡ ਨੂੰ ਬਣਿਆਂ 12.5 ਬਿਲੀਅਨ ਸਾਲ ਹੋ ਗਏ ਹਨ, ਜਿਸ ਹਿਸਾਬ ਨਾਲ ਇਸ 'ਚ ਸਟੋਰ ਹੋਇਆ ਡਾਟਾ ਹਮੇਸ਼ਾ ਲਈ ਸੇਫ ਰਹੇਗਾ। ਲੇਜ਼ਰ ਇਨਗ੍ਰੇਵਿੰਗ ਦੇ ਨਾਲ ਇਸ ਨੂੰ ਸੰਭਵ ਕੀਤਾ ਗਿਆ ਹੈ। ਇਸ ਨਾਲ ਤਿਆਰ ਇਕ ਕੁਆਰਟਜ਼ ਡਿਸਕ ਦਾ ਸਾਈਜ਼ ਮਹਿਜ਼ ਇਕ ਸਿੱਕੇ ਜਿੰਨਾ ਹੈ ਤੇ ਇਸ 'ਚ 360 ਟੈਰਾਬਾਈਟ ਜਿੰਨਾ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਸਭ ਤੋਂ ਵੱਡੀ ਗੱਲ ਇਹ ਵੀ ਕਿ 160 ਡਿਗਰੀ ਸੈਲਸੀਅਸ ਦੇ ਤਾਪਮਾਨ 'ਚ ਵੀ ਇਹ ਸਟੇਬਲ ਰਹਿੰਦੀ ਹੈ।
35 ਫੀਸਦੀ ਬਿਹਤਰ ਹੋਵੇਗੀ ਐਪਲ ਵਾਚ 2 ਦੀ ਬੈਟਰੀ
NEXT STORY