ਜਲੰਧਰ- ਵਾਈ-ਫਾਈ ਅਜੋਕੇ ਸਮੇਂ 'ਚ ਹਰ ਜਗ੍ਹਾ ਉਪਲੱਬਧ ਹੈ ਫਿਰ ਚਾਹੇ ਕੋਈ ਆਫਿਸ਼ਿਅਲ ਜਗ੍ਹਾ ਹੋਵੇ ਜਾਂ ਘਰ 'ਚ ਵਰਤੋਂ ਹੋਣ ਵਾਲੀਆਂ ਡਿਵਾਈਸਿਜ਼ ਲਈ ਹੀ ਹੋਵੇ। ਇਸ ਦੀ ਵਰਤੋਂ ਇਸ ਦੀ ਸਪੀਡ ਅਤੇ ਸਿਗਨਲਜ਼ 'ਤੇ ਨਿਰਭਰ ਕਰਦੀ ਹੈ ਅਤੇ ਕਈ ਵਾਰ ਕਿਸੇ ਪਛੜੇ ਇਲਾਕੇ 'ਚ ਹੋਣ ਕਾਰਨ ਵਾਈ-ਫਾਈ ਦੇ ਸਿਗਨਲਜ਼ 'ਚ ਵੀ ਮੁਸ਼ਕਿਲ ਆ ਸਕਦੀ ਹੈ। ਇਸੇ ਤਹਿਤ ਨੈੱਟਗਿਅਰ ਐੱਨ300 ਵਾਈ-ਫਾਈ ਰੇਂਜ ਐਕਟੈਂਡਰ (EX2700) ਨੂੰ ਖਾਸ ਤੌਰ 'ਤੇ ਵਾਈ-ਫਾਈ ਸਿਗਨਲਜ਼ ਨੂੰ ਬੂਸਟ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਇਹ ਐਕਸਟੈਂਡਰ ਵਾਈ-ਫਾਈ ਨੂੰ 300Mbps ਤੱਕ ਸਪੋਰਟ ਕਰਦਾ ਹੈ।
ਇਸ ਦੇ ਬਾਹਰੀ ਐਟੀਨਾਜ਼ ਵਧੀਆ ਵਾਈ-ਫਾਈ ਕਵਰੇਜ ਮੁਹਈਆ ਕਰਵਾਉਂਣ 'ਚ ਮਦਦ ਕਰਦੇ ਹਨ ਅਤੇ ਇਸ ਨੂੰ ਇਕ ਵਾਲ-ਪਲੱਗ ਡਿਜ਼ਾਇਨ ਨਾਲ ਪੇਸ਼ ਕੀਤਾ ਗਿਆ ਹੈ। ਇਹ ਵਾਈ-ਫਾਈ ਰਾਊਟਰ ਨਾਲ ਕੰਮ ਕਰਦਾ ਹੈ ਅਤੇ ਨੈੱਟਗਿਅਰ ਵਾਈ-ਫਾਈ ਐਨਾਲਾਈਟਿਕ ਐਪ ਦੁਆਰਾ ਯੂਜ਼ਰਜ਼ ਵੱਲੋਂ ਵਾਈ-ਫਾਈ ਦੀ ਲੋਕੇਸ਼ਨ ਦੇ ਅਨੁਸਾਰ ਸਟ੍ਰੈਂਥ ਨੂੰ ਟ੍ਰੈਕ ਕਰਨ 'ਚ ਮਦਦ ਕਰਦਾ ਹੈ। ਇਸ ਐਪ ਨਾਲ ਯੂਜ਼ਰਜ਼ ਨੈੱਟਵਰਕ ਸਟੇਟਸ ਚੈੱਕ ਕਰਨ ਦੇ ਨਾਲ-ਨਾਲ ਵਾਈ-ਫਾਈ ਸਟ੍ਰੈਂਥ ਅਤੇ ਵਾਈ-ਫਾਈ ਚੈਨਲ ਇੰਟਰਫੇਅਰੈਂਸ ਵੀ ਮਾਪ ਸਕਦੇ ਹਨ। ਇਹ ਨੈੱਟਗਿਅਰ ਐੱਨ300 ਵਾਈ-ਫਾਈ ਰੇਂਜ ਐਕਸਟੈਂਡਰ (NETGEAR N300 Wi-Fi Range Extender)4,500 ਰੁਪਏ 'ਚ 2 ਸਾਲ ਦੀ ਵਰੰਟੀ ਨਾਲ ਈ-ਕਾਮਰਸ ਪਲੈਟਫਾਰਮ 'ਤੇ ਉਪਲੱਬਧ ਹੈ।
ਬਲੈਕਬੇਰੀ ਹੁਣ ਨਹੀਂ ਬਣਾਏਗੀ ਕਲਾਸਿਕ ਸਮਾਰਟਫੋਨ
NEXT STORY