ਨਵੀਂ ਦਿੱਲੀ, (ਭਾਸ਼ਾ)- ਇੰਦੌਰ ਦੇ ਐੱਮ. ਵਾਈ. ਹਸਪਤਾਲ ’ਚ ਨਵ-ਜਨਮੇ ਬੱਚਿਆਂ ਨੂੰ ਚੂਹਿਆਂ ਵੱਲੋਂ ਕੱਟਣ ਦਾ ਮਾਮਲਾ ਗਰਮਾ ਗਿਆ ਹੈ। ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਨੂੰ ਲੈ ਕੇ ਸਰਕਾਰ ’ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਕਿਹਾ ਕਿ ਜਦੋਂ ਤੁਸੀਂ ਨਵ-ਜਨਮੇ ਬੱਚਿਆਂ ਦੀ ਸੁਰੱਖਿਆ ਤੱਕ ਨਹੀਂ ਕਰ ਸਕਦੇ, ਤਾਂ ਸਰਕਾਰ ਚਲਾਉਣ ਦਾ ਕੀ ਹੱਕ ਹੈ।
ਰਾਹੁਲ ਗਾਂਧੀ ਨੇ ਇੰਦੌਰ ਦੇ ਸਰਕਾਰੀ ਮਹਾਰਾਜਾ ਯਸ਼ਵੰਤਰਾਓ ਹਸਪਤਾਲ (ਐੱਮ. ਵਾਈ. ਐੱਚ.) ’ਚ ਚੂਹਿਆਂ ਦੇ ਕੱਟਣ ਨਾਲ 2 ਨਵ-ਜਨਮੇ ਬੱਚਿਆਂ ਦੀ ਮੌਤ ਨੂੰ ਵੀਰਵਾਰ ਨੂੰ ‘ਹੱਤਿਆ’ ਕਰਾਰ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਸ਼ਰਮ ਕਰੋ ਅਤੇ ਸਿਰ ਨੀਵਾਂ ਕਰ ਲੈਣਾ ਚਾਹੀਦਾ ਹੈ।
ਰਾਹੁਲ ਗਾਂਧੀ ਨੇ ਆਪਣੇ ਵ੍ਹਟਸਐਪ ਚੈਨਲ ’ਤੇ ਪੋਸਟ ਕੀਤਾ, ‘‘ਇੰਦੌਰ ’ਚ ਮੱਧ ਪ੍ਰਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ’ਚ 2 ਨਵ-ਜਨਮੇ ਬੱਚਿਆਂ ਦੀ ਚੂਹਿਆਂ ਦੇ ਕੱਟਣ ਨਾਲ ਮੌਤ ਹੋਈ। ਇਹ ਕੋਈ ਹਾਦਸਾ ਨਹੀਂ, ਇਹ ਸਿੱਧੀ-ਸਿੱਧੀ ਹੱਤਿਆ ਹੈ। ਇਹ ਘਟਨਾ ਇੰਨੀ ਭਿਆਨਕ, ਅਣਮਨੁੱਖੀ ਅਤੇ ਗੈਰ-ਸੰਵੇਦਨਸ਼ੀਲ ਹੈ ਕਿ ਇਸ ਨੂੰ ਸੁਣ ਕੇ ਹੀ ਰੂਹ ਕੰਬ ਜਾਵੇ।’’
ਇਕ ਮਾਂ ਦੀ ਗੋਦ ’ਚੋਂ ਉਸ ਦਾ ਬੱਚਾ ਖੁੱਸ ਗਿਆ
ਉਨ੍ਹਾਂ ਕਿਹਾ ਕਿ ਇਕ ਮਾਂ ਦੀ ਗੋਦ ’ਚੋਂ ਉਸ ਦਾ ਬੱਚਾ ਖੁੱਸ ਗਿਆ, ਸਿਰਫ ਇਸ ਲਈ ਕਿਉਂਕਿ ਸਰਕਾਰ ਨੇ ਆਪਣੀ ਸਭ ਤੋਂ ਬੁਨਿਆਦੀ ਜ਼ਿੰਮੇਵਾਰੀ ਨਹੀਂ ਨਿਭਾਈ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਸਿਹਤ ਸੇਵਾ ਖੇਤਰ ਨੂੰ ਜਾਣ-ਬੁੱਝ ਕੇ ਨਿੱਜੀ ਹੱਥਾਂ ’ਚ ਸੌਪਿਆ ਗਿਆ, ਜਿਸ ਨਾਲ ਇਲਾਜ ਹੁਣ ਸਿਰਫ ਅਮੀਰਾਂ ਲਈ ਰਹਿ ਗਿਆ ਹੈ ਅਤੇ ਗਰੀਬਾਂ ਲਈ ਸਰਕਾਰੀ ਹਸਪਤਾਲ ਹੁਣ ਜੀਵਨ ਰੱਖਿਅਕ ਨਹੀਂ, ਮੌਤ ਦੇ ਅੱਡੇ ਬਣ ਚੁੱਕੇ ਹਨ।
ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਮੋਹਨ ਯਾਦਵ ਸ਼ਰਮ ਨਾਲ ਸਿਰ ਨੀਵਾਂ ਕਰ ਲੈਣ
ਕਾਂਗਰਸ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੂੰ ਸ਼ਰਮ ਨਾਲ ਸਿਰ ਨੀਵਾਂ ਕਰ ਲੈਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੇ ਕਰੋਡ਼ਾਂ ਗਰੀਬਾਂ ਤੋਂ ਸਿਹਤ ਦਾ ਅਧਿਕਾਰ ਖੋਹ ਲਿਆ ਹੈ ਅਤੇ ਹੁਣ ਮਾਂ ਦੀ ਗੋਦ ’ਚੋਂ ਬੱਚੇ ਤੱਕ ਖੋਹਣ ਲੱਗਾ ਹੈ। ਰਾਹੁਲ ਗਾਂਧੀ ਨੇ ਕਿਹਾ, ‘‘ਮੋਦੀ ਜੀ, ਇਹ ਆਵਾਜ਼ ਉਨ੍ਹਾਂ ਲੱਖਾਂ ਮਾਂ-ਬਾਪ ਵੱਲੋਂ ਉੱਠ ਰਹੀ ਹੈ, ਜੋ ਅੱਜ ਸਰਕਾਰੀ ਲਾਪਰਵਾਹੀ ਦਾ ਸ਼ਿਕਾਰ ਹੋ ਰਹੇ ਹਨ। ਕੀ ਜਵਾਬ ਦਿਓਗੇ? ਅਸੀਂ ਚੁੱਪ ਨਹੀਂ ਰਹਾਂਗੇ। ਇਹ ਲੜਾਈ ਹਰ ਗਰੀਬ, ਹਰ ਪਰਿਵਾਰ, ਹਰ ਬੱਚੇ ਦੇ ਹੱਕ ਦੀ ਹੈ।
ਮੋਦੀ ਨੇ ਆਪਣੀ ਮਾਂ ਦੇ ਦੇਹਾਂਤ 'ਤੇ ਮੁੰਡਨ ਕਿਉਂ ਨਹੀਂ ਕਰਵਾਇਆ : ਦਿਗਵਿਜੈ ਸਿੰਘ
NEXT STORY