ਜਲੰਧਰ - ਤਿਓਹਾਰਾਂ ਦੇ ਮੌਕੇ 'ਤੇ ਚੀਨ ਦੀ ਇਲੈਕਟ੍ਰਾਨਿਕ ਕੰਪਨੀ “3L ਨੇ ਨਵਾਂ 65 ਇੰਚ ਸਾਇਜ਼ ਦਾ 4K ਅਲਟਰਾ HD LED ਸਮਾਰਟ TV ਭਾਰਤ 'ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 79,990 ਰੁਪਏ ਰੱਖੀ ਗਈ ਹੈ। ਇਸ ਨੂੰ ਸਭ ਤੋਂ ਪਹਿਲਾਂ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ਨ 'ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਇਸ ਸਲਿਮ ਫਰੇਮ 'ਤੇ ਬਣੇ 4K ਸਮਾਰਟ TV 'ਚ ਦਿੱਤੀ ਗਈ ਸਕ੍ਰੀਨ 3840x2160 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। ਇਸ 'ਚ ਕੋਰਟੈਕਸ-153 64 ਬਿੱਟ ਕਵਾਡ ਕੋਰ (153x2+Neon x2) ਪ੍ਰੋਸੈਸਰ ਮੌਜੂਦ ਹੈ ਜੋ 1.57GHz ਦੀ ਸਪੀਡ 'ਤੇ ਕੰਮ ਕਰਦਾ ਹੈ। 4000 : 1 ਕੰਟਰਾਸਟ ਰੈਸ਼ੀਓ ਅਤੇ ਅਲਟਰਾ-ਸ਼ਾਰਪ ਪਿਕਚਰ ਕੁਆਲਿਟੀ ਦੇਣ ਵਾਲੇ ਇਸ ਟੀ. ਵੀ ਨੂੰ 178 ਡਿਗਰੀ ਵਿਯੂਇੰਗ ਐਂਗਲ ਨਾਲ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ।
ਐਂਡ੍ਰਾਇਡ ਓ . ਐੱਸ 'ਤੇ ਆਧਾਰਿਤ ਇਸ TV 'ਚ YouTube ਚਲਾਉਣ ਦੇ ਨਾਲ ਤੁਸੀਂ ਆਪਣੇ ਸਮਾਰਟਫੋਨ ਅਤੇ ਟੈਬਲੇਟ ਨੂੰ ਵੀ ਰਿਮੋਟ ਦੀ ਤਰ੍ਹਾਂ ਯੂਜ਼ ਕਰ ਸਕਦੇ ਹੋ। ਸਾਊਂਡ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਡਾਲਬੀ ਡਿਜ਼ੀਟਲ ਪਲਸ ਆਉਟਪੁੱਟ ਦਿੱਤੀ ਗਈ ਹੈ ਜੋ ਬਿਹਤਰੀਨ ਸਰਾਊਂਡ ਐਕਸਪੀਰਿਅੰਸ ਦਿੰਦੀ ਹੈ। ਕੁਨੈੱਕਟੀਵਿਟੀ ਲਈ ਇਸ 'ਚ 2 USB ਪੋਰਟਸ, 3 HDMI ਪੋਰਟਸ ਅਤੇ ਬਲੂਟੁੱਥ ਆਦਿ ਮੌਜੂਦ ਹੋ।
Surface Studio PC- ਨਵੀਂ ਪੀੜ੍ਹੀ ਦਾ ਆਲ-ਇਨ-ਵਨ ਡੈਸਕਟਾਪ
NEXT STORY