ਜਲੰਧਰ- ਮਾਈਕ੍ਰੋਸਾਫਟ ਦੀ ਸਰਫੇਸ ਸੀਰੀਜ਼ ਇਕ ਹਾਈਬ੍ਰਿਡ (ਟੈਬਲੇਟ+ਲੈਪਟਾਪ) ਸੀਰੀਜ਼ ਹੈ ਪਰ ਕੱਲ ਰਾਤ ਇਸ ਸੀਰੀਜ਼ ਵਿਚ 2 ਨਵੇਂ ਡਿਵਾਈਸਿਸ ਸਰਫੇਸ ਬੁਕ ਆਈ7 ਨਾਲ ਸਰਫੇਸ ਸਟੂਡੀਓ ਪੀ. ਸੀ. ਨੂੰ ਵੀ ਐਡ ਕਰ ਦਿੱਤਾ ਹੈ।
ਮਾਈਕ੍ਰੋਸਾਫਟ ਨੇ ਨਿਊਯਾਰਕ ਵਿਚ ਹੋਏ ਇਕ ਈਵੈਂਟ ਦੌਰਾਨ ਇਨ੍ਹਾਂ ਨਵੇਂ ਡਿਵਾਈਸਿਸ ਨੂੰ ਪੇਸ਼ ਕੀਤਾ ਹੈ।
ਸਰਫੇਸ ਸਟੂਡੀਓ ਪੀ. ਸੀ.
ਮਾਈਕ੍ਰੋਸਾਫਟ ਨੇ ਆਈਮੈਕ ਸੀਰੀਜ਼ ਨੂੰ ਟੱਕਰ ਦੇਣ ਲਈ ਨਵੇਂ ਸਰਫੇਸ ਸਟੂਡੀਓ ਪੀ. ਸੀ. ਨੂੰ ਪੇਸ਼ ਕੀਤਾ ਹੈ। ਕੰਪਨੀ ਮੁਤਾਬਿਕ 12.5 ਐੱਮ. ਐੱਮ. ਮੋਟਾਈ ਨਾਲ ਇਹ ਵਿਸ਼ਵ ਦਾ ਸਭ ਤੋਂ ਪਤਲਾ 28 ਇੰਚ ਵਾਲਾ ਐੱਲ. ਸੀ. ਡੀ. ਮਾਨੀਟਰ ਹੈ, ਜਿਸ ਨੂੰ ਬਣਾਉਣ ਵਿਚ ਐਲੂਮੀਨੀਅਮ ਦੀ ਵਰਤੋਂ ਕੀਤੀ ਗਈ ਹੈ। ਇਸ ਡਿਸਪਲੇਅ ਦਾ ਰੇਜੋਲਿਊਸ਼ਨ 4500x3000 ਪਿਕਸਲ ਹੈ, ਜੋ 4ਕੇ ਟੀ. ਵੀ. ਤੋਂ ਵਧੀਆ ਕੁਆਲਿਟੀ ਪ੍ਰਦਾਨ ਕਰਦਾ ਹੈ। ਇਹ ਇਕ ਟਚ ਇਨੇਬਲਡ ਅਤੇ ਪੈਨ ਸਪੋਰਟਿਡ ਡਿਸਪਲੇਅ ਹੈ, ਜੋ ਐਕਸਟੈਂਡਿਡ ਕਲਰ ਆਊਟਪੁਟ ਨੂੰ ਸਪੋਰਟ ਕਰਦਾ ਹੈ, ਜੋ ਡਿਜ਼ਾਈਨਰਾਂ, ਫੋਟੋ ਤੇ ਵੀਡੀਓ ਐਡਿਟ ਕਰਨ ਵਾਲਿਆਂ ਲਈ ਚੰਗਾ ਹੈ। ਇਸ ਨਾਲ 3ਡੀ ਕੰਟੈਂਟ ਨੂੰ ਕ੍ਰਿਏਟ ਕਰਨਾ ਹੋਰ ਵੀ ਸੌਖਾਲਾ ਹੋਵੇਗਾ।
ਇਹ ਡਿਸਪਲੇਅ ਬਹੁਤ ਹੀ ਕੰਪਲੈਕਸ ਜ਼ੀਰੋ-ਗ੍ਰੈਵਿਟੀ ਹੈਂਗਿੰਗ ਮੈਕੇਨਿਜ਼ਮ ਅਤੇ 20 ਡਿਗਰੀ ਡ੍ਰਾਫਟਿੰਗ ਐਂਗਲ ਨੂੰ ਸਪੋਰਟ ਕਰਦੀ ਹੈ। ਸਰਫੇਸ ਸਟੂਡੀਓ ਪੀ. ਸੀ. ਵਿਚ 4 ਯੂ. ਐੱਸ. ਬੀ. 3.0 ਪੋਰਟਸ, ਇਥਰਨੈੱਟ ਪੋਰਟ, ਮਿੰਨੀ ਡੀ. ਪੀ., ਐੱਸ. ਡੀ. ਅਤੇ ਆਡਿਓ ਜੈੱਕ ਲੱਗਾ ਹੈ। ਸਰਫੇਸ ਸਟੂਡੀਓ ਪੀ. ਸੀ. ਡੈਡੀਕੇਟਿਡ ਕੀ-ਬੋਰਡ, ਵਾਇਰਲੈੱਸ ਮਾਊਸ ਅਤੇ ਸਪੈਸ਼ਲ ਸਰਫੇਸ ਡਾਲਰ ਕੰਟਰੋਲਰ ਨਾਲ ਆਉਂਦਾ ਹੈ। ਇਹ ਸਪੈਸ਼ਲ ਡਾਇਲ ਰੇਡੀਅਲ ਇਨਪੁਟ ਅਤੇ ਹੈਪੀਟਿਕ ਫੀਡਬੈਕ ਦਿੰਦਾ ਹੈ। ਇਸਦੇ ਨਾਲ ਹੀ ਇਹ ਡਾਇਲ ਹੋਰ ਸਰਫੇਸ ਪ੍ਰੋਡਕਟਸ (ਭਵਿੱਖ ਵਿਚ ਲਾਂਚ ਹੋਣ ਵਾਲੇ) ਨਾਲ ਵੀ ਕੰਮ ਕਰੇਗਾ।
ਸਰਫੇਸ ਸਟੂਡੀਓ ਪੀ. ਸੀ. ਵਿਚ ਕਵਾਰਡ-ਕੋਰ ਸਕਾਈਲੇਕ ਪ੍ਰੋਸੈਸਰ, ਜੀਫੋਰਟ 980 ਐੱਮ. ਜੀ. ਪੀ. ਯੂ., 32 ਜੀ. ਬੀ. ਰੈਮ., 2 ਟੀ. ਬੀ. ਹਾਈਬ੍ਰਿਡ ਡ੍ਰਾਈਵ ਅਤੇ 270 ਵਾਟ ਪਾਵਰ ਸਪਲਾਈ ਨਾਲ ਆਉਂਦਾ ਹੈ। ਇਸ ਵਿਚ 2.1 ਸਾਊਂਡ ਸਿਸਟਮ ਅਤੇ ਇਕ ਮਾਈਕ੍ਰੋਫੋਨ ਲੱਗਾ ਹੈ, ਜੋ ਤੁਹਾਡੀ ਆਵਾਜ਼ ਨੂੰ ਵਾਇਸ ਅਸਿਸਟੈਂਟ ਕੋਰਟਾਨਾ ਤਕ ਪਹੁੰਚਾਉਂਦਾ ਹੈ। ਸਰਫੇਸ ਸਟੂਡੀਓ ਸਿੰਗਲ ਪਾਵਰ ਸਪਲਾਈ ਕੇਬਲ 'ਤੇ ਕੰਮ ਕਰਦਾ ਹੈ।ਇਸਦਾ ਪ੍ਰੀ-ਆਰਡਰ ਸ਼ੁਰੂ ਹੋ ਗਿਆ ਹੈ ਅਤੇ ਇਸਦੀ ਕੀਮਤ 2,999 ਡਾਲਰ (ਲਗਭਗ 2,00,529 ਰੁਪਏ) ਰੱਖੀ ਗਈ ਹੈ।
Surface Book i7
ਸਰਫੇਸ ਬੁਕ ਆਈ7
ਮਾਈਕ੍ਰੋਸਾਫਟ ਸਰਫੇਸ ਬੁਕ (ਹਾਈਬ੍ਰਿਡ ਡਿਵਾਈਸ) ਵਿਚ ਲੇਟੈਸਟ ਇੰਟੇਲ ਆਈ7 ਪ੍ਰੋਸੈਸਰ ਨੂੰ ਪੇਸ਼ ਕੀਤਾ ਗਿਆ ਹੈ। ਪ੍ਰੋਸੈਸਰ ਦੇ ਨਾਲ-ਨਾਲ ਮਾਈਕ੍ਰੋਸਾਫਟ ਨੇ ਪੁਰਾਣੇ ਸਰਫੇਸ ਡਿਵਾਈਸ ਦੇ ਮੁਕਾਬਲੇ ਸਰਫੇਸ ਬੁਕ ਆਈ7 ਦੀ ਬੈਟਰੀ ਲਾਈਫ 30 ਫੀਸਦੀ ਅਤੇ ਗ੍ਰਾਫਿਕਸ ਪ੍ਰਫਾਰਮੈਂਸ ਨੂੰ 2 ਗੁਣਾ ਵਧਾ ਦਿੱਤਾ ਹੈ। ਸਰਫੇਸ ਬੁਕ ਆਈ7 ਵਿਚ 16 ਘੰਟਿਆਂ ਦੀ ਬੈਟਰੀ ਲਾਈਫ ਮਿਲੇਗੀ।
ਸਰਫੇਸ ਬੁਕ ਆਈ7 ਦੇ ਪ੍ਰੋਸੈਸਰ ਅਤੇ ਬੈਟਰੀ ਨੂੰ ਛੱਡ ਕੇ ਡਿਜ਼ਾਈਨ, ਡਿਸਪਲੇਅ ਆਦਿ ਪਹਿਲਾਂ ਵਰਗਾ ਹੀ ਹੈ, ਹਾਲਾਂਕਿ ਇਸ ਵਿਚ ਨਵਾਂ ਪੱਖਾ ਲੱਗਾ ਹੈ, ਜੋ ਮਸ਼ੀਨ ਨੂੰ ਅੰਦਰੋਂ ਠੰਡਾ ਰੱਖਦਾ ਹੈ। ਇਸਦਾ ਪ੍ਰੀ-ਆਰਡਰ ਸ਼ੁਰੂ ਹੋ ਗਿਆ ਹੈ।
ਸਰਫੇਸ ਬੁਕ ਆਈ7 ਨੂੰ ਨਵੰਬਰ ਵਿਚ ਕੌਮਾਂਤਰੀ ਬਾਜ਼ਾਰ ਵਿਚ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸਦੀ ਕੀਮਤ 2,399 ਡਾਲਰ (ਲਗਭਗ 1,60,434 ਰੁਪਏ) ਹੈ।
ਐੱਪਲ ਇਵੈਂਟ ਲਾਈਵ : ਸ਼ੁਰੂ ਹੋਇਆ ਐੱਪਲ ਇਵੈਂਟ, ਜਲਦੀ ਲਾਂਚ ਹੋਵੇਗਾ ਮੈਕਬੁੱਕ ਪ੍ਰੋ
NEXT STORY