ਜਲੰਧਰ-Lenovo ਦੇ ਬ੍ਰਾਂਡ ਮੋਟੋ ਨੇ ਸ਼ੁੱਕਰਵਾਰ ਨੂੰ ਆਪਣੇ ਫਲੈਗਸ਼ਿਪ ਮੋਟੋ Z ਰੇਂਜ ਲਈ 3 ਨਵੇਂ ਮੋਟੋ ਮੋਡਸ ਨੂੰ ਲਾਂਚ ਕੀਤਾ ਹੈ। ਇਨ੍ਹਾਂ ਨਵੇਂ ਮੋਟੋ ਮੋਡਸ 'ਚ ਆਡੀਓ ਲਈ JBL SoundBoost 2 , ਹੈੱਡਹੋਲਡ ਗੇਮਿੰਗ ਲਈ ਗੇਮਪੈਡ ਮੋਡ ਅਤੇ ਚਾਰਜਿੰਗ ਦੇ ਲਈ TurboPower Pack battery mod ਸ਼ਾਮਿਲ ਹਨ।
JBL SoundBoost 2 Mod ਦੀ ਕੀਮਤ 6,999 ਰੁਪਏ ਹੈ। ਇਸ ਤੋਂ ਪਹਿਲਾਂ JBL SoundBoost 2 Mod ਲਾਂਚ ਕੀਤਾ ਗਿਆ ਸੀ। ਮੋਟੋ ਦੇ ਦਾਅਵੇ ਅਨੁਸਾਰ ਇਸ ਮੋਡ 'ਚ 10 ਘੰਟੇ ਦੀ ਬੈਟਰੀ ਲਾਇਫ ਅਤੇ ਵਾਟਰ ਰੇਸਿਸਟੈਂਟ ਕੋਟਿੰਗ ਹੈ। ਇਸਨੂੰ ਰੈੱਡ, ਬਲੂ ਅਤੇ ਬਲੈਕ ਕਲਰ ਆਪਸ਼ਨਜ਼ 'ਚ ਪੇਸ਼ ਕੀਤਾ ਗਿਆ ਸੀ। ਇਸ ਦੇ ਨਾਲ ਵਧੀਆ ਗ੍ਰਿਪ ਲਈ ਇਸਦੇ ਬੈਕ 'ਚ ਫੈਬਰਿਕ ਕੋਟਿੰਗ ਦਿੱਤੀ ਗਈ ਹੈ। ਆਡੀਓ ਸੈਟਿੰਗ ਨੂੰ ਮੈਨੇਜ ਕਰਨ ਲਈ JBL SoundBoost 2 Mod ਐਪ ਵੀ ਮੌਜੂਦ ਹੋਵੇਗਾ।
Game Pad Mod ਦੀ ਕੀਮਤ 6,999 ਰੁਪਏ ਰੱਖੀ ਗਈ ਹੈ, ਇਸ ਤੋਂ ਯੂਜ਼ਰਸ ਆਪਣੇ ਸਮਾਰਟਫੋਨ ਨੂੰ ਹੈਂਡਹੋਲਡ ਗੇਮਿੰਗ ਕੰਸੋਲ 'ਚ ਤਬਦੀਲ ਕਰ ਸਕਣਗੇ। ਇਸ ਦੀ ਬੈਟਰੀ 1035mAh ਦਿੱਤੀ ਗਈ ਹੈ। ਇਸ 'ਚ ਟਰੂ ਗੇਮਿੰਗ ਐਕਸਪੀਰੀਅੰਸ ਲਈ ਡਿਊਲ ਕੰਟਰੋਲ ਸਿਟਕਸ , D ਪੈਡ ਅਤੇ ਚਾਰ ਐਕਸ਼ਨ ਬਟਨ ਦਿੱਤੇ ਗਏ ਹਨ।
ਇਸੇ ਤਰ੍ਹਾਂ Moto TurboPower Pack Mod ਦੀ ਕੀਮਤ 5,999 ਰੁਪਏ ਰੱਖੀ ਗਈ ਹੈ। ਇਹ ਮੋਟੋ Z ਸੀਰੀਜ਼ ਡਿਵਾਇਸ ਨੂੰ ਐਕਸਟਰਾਂ ਬੈਟਰੀ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਕੰਪਨੀ ਨੇ RentoMojo ਨਾਲ ਵੀ ਸਾਂਝੇਦਾਰੀ ਕੀਤੀ ਹੈ। ਇਸ ਦੇ ਰਾਹੀਂ ਯੂਜ਼ਰਸ Moto Mods ਨੂੰ ਖਰੀਦਣ ਤੋਂ ਪਹਿਲਾਂ ਉਨ੍ਹਾਂ ਨੂੰ ਐਕਸਪੀਰੀਅੰਸ ਕਰ ਸਕਣਗੇ। ਯੂਜ਼ਰਸ ਇਨ੍ਹਾਂ ਨੂੰ ਫਲਿੱਪਕਾਰਟ ਤੋਂ ਖਰੀਦ ਸਕਦੇ ਹਨ।
ਆਫਰ-
23 ਦਸੰਬਰ ਤੋਂ ਯੂਜ਼ਰਸ Moto Mods ਨੂੰ 399 ਰੁਪਏ 'ਚ ਇਕ ਹਫਤੇ ਲਈ ਰੈਟ ਲਈ ਲੈ ਸਕਦੇ ਹਨ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਸਰਵਿਸ ਸਿਰਫ 8 ਮੈਟਰੋ ਸ਼ਹਿਰਾਂ 'ਚ ਹੀ ਉਪਲੱਬਧ ਹੋਵੇਗੀ। ਇਹ ਮੋਟੋ ਮੋਡ ਸਿਰਫ Moto Z, Moto Z Play, Moto Z2 Play, Moto Z Force Droid ਅਤੇ ਮੋਟੋ Z2 ਫੋਰਸ ਐਂਡੀਸ਼ਨ ਲਈ ਕੰਮਪੈਟੀਬਲ ਹੋਣਗੇ।
OnePlus 5 ਸਮਾਰਟਫੋਨ ਲਈ ਰੀਲੀਜ਼ ਹੋਈ ਨਵੀਂ Oreo ਅਪਡੇਟ
NEXT STORY