ਜਲੰਧਰ- ਦੁਨੀਆਂ 'ਚ ਪਹਿਲੀ ਵਾਰ ਇਕ ਅਜਿਹਾ ਹੈਂਡਸ-ਫ੍ਰੀ ਟੂੱਥ-ਬਰਸ਼ ਆਇਆ ਹੈ ਜਿਸ ਦੇ ਨਾਲ ਦੰਦ ਸਾਫ਼ ਕਰਨ 'ਚ ਸਿਰਫ 10 ਸੈਕੰਡਸ ਲਗਦੇ ਹਨ। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਇਸ ਟੂੱਥ ਬਰਸ਼ ਦਾ ਇਸਤੇਮਾਲ ਕਰ ਕੇ ਤੁਸੀਂ ਆਪਣੀ ਜਿੰਦਗੀ ਦੇ 108 ਦਿਨ ਬਚਾ ਸਕਦੇ ਹੋ। ਕੰਪਨੀ ਦੇ ਮੁਤਾਬਕ ਐਮਾਬਰਸ਼ ਦੇ ਇਸਤੇਮਾਲ ਨਾਲ ਤੁਹਾਨੂੰ ਦੰਦ ਘਸਣ, ਕੁੱਲਾ ਕਰਨ ਅਤੇ ਫਲਾਸ ਕਰਨ ਦੀ ਪਰੇਸ਼ਾਨੀਆਂ ਤੋਂ ਛੁੱਟਕਾਰਾ ਮਿਲ ਜਾਂਦਾ ਹੈ।


ਤੁਹਾਨੂੰ ਸਿਰਫ ਇਕ ਬਟਨ ਪ੍ਰੈਸ ਕਰਨਾ ਹੈ, 10 ਸੈਕਿੰਡ ਇੰਤਜ਼ਰ ਕਰਨਾ ਹੈ ਅਤੇ ਤੁਹਾਨੂੰ ਬਿਲਕੁੱਲ ਸਾਫ਼ ਦੰਦ ਮਿਲ ਜਾਣਗੇ। ਦੇਖਣ 'ਚ ਇਹ ਇਕ ਬਰਿਸਲਜ਼ ਵਾਲਾ ਮਾਊਥ ਗਾਰਡ ਲਗਦਾ ਹੈ। ਇਸ 'ਚ ਤਿੰਨ ਹਿੱਸੇ ਹਨ, ਇਕ ਸਿਲੀਕਨ ਦਾ ਮਾਊਥਪੀਸ, ਇਕ ਹੈਂਡਪੀਸ ਅਤੇ ਟੂੱਥਪੇਸਟ ਕੈਪਸੂਲਜ਼ ਜਿਨ੍ਹਾਂ ਨੂੰ ਬਰਸ਼ ਕਰਦੇ ਸਮੇਂ ਇਕਠੇ ਲਗਾਉਣਾ ਹੋਵੇਗਾ।

ਐਮਾਬਰਸ਼ ਦੇ ਨਿਰਮਾਤਾ ਕਹਿੰਦੇ ਹਨ ਕਿ ਇਹ ਮਾਊਥਪੀਸ ਬੈਕਟੀਰੀਆ ਰੈਜ਼ਿਸਟੇਂਟ ਸਿਲੀਕਨ ਤੋਂ ਬਣਿਆ ਹੈ ਅਤੇ ਇਸ ਦੇ ਦੋਨਾਂ ਵੱਲ 3ਡੀ ਬਰਿਸਲਸ ਲੱਗੇ ਹਨ ਜੋ ਇਨ੍ਹੇ ਸਾਫਟ ਹਨ ਕਿ ਮਸੂੜਿਆਂ ਨੂੰ ਖ਼ਰਾਬ ਨਹੀਂ ਹੋਣ ਦਿੰਦੇ ਅਤੇ ਇਨ੍ਹੇ ਹਾਰਡ ਹਨ ਕਿ ਤੁਹਾਡੇ ਦੰਦ ਚਮਕਾ ਦਿੰਦੇ ਹਨ।
ਮਾਲਵੇਅਰ ਤੇ ਸਾਈਬਰ ਹਮਲਿਆਂ ਨੂੰ ਰੋਕਣ ਲਈ ਗੂਗਲ ਨੇ ਪੇਸ਼ ਕੀਤਾ ਨਵਾਂ ਫੀਚਰਜ਼
NEXT STORY