ਗੈਜੇਟ ਡੈਸਕ - ਅਸੀਂ ਹਰ ਰੋਜ਼ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ ਲਈ ਪਲੇ ਸਟੋਰ ਤੋਂ ਕਿਸੇ ਨਾ ਕਿਸੇ ਐਪ ਨੂੰ ਡਾਊਨਲੋਡ ਕਰਦੇ ਹਾਂ। ਚਾਹੇ ਗੇਮ ਹੋਣ, ਸ਼ਾਪਿੰਗ, ਸਿੱਖਿਆ ਜਾਂ ਬੈਂਕਿੰਗ, ਹਰ ਕੰਮ ਲਈ ਕੋਈ ਨ ਕੋਈ ਐਪ ਉੱਥੇ ਉਪਲਬਧ ਹੈ ਪਰ ਹਰ ਐਪ ਭਰੋਸੇਯੋਗ ਨਹੀਂ ਹੁੰਦੀ। ਕਈ ਵਾਰੀ ਨਕਲੀ ਜਾਂ ਖਤਰਨਾਕ ਐਪਸ ਤੁਹਾਡੀ ਨਿੱਜਤਾ, ਡਾਟਾ ਅਤੇ ਫੋਨ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਜਦੋਂ ਵੀ ਤੁਸੀਂ ਗੂਗਲ ਪਲੇ ਸਟੋਰ ਤੋਂ ਕੋਈ ਐਪ ਇੰਸਟਾਲ ਕਰੋ, ਤਾਂ ਕੁਝ ਅਹੰਮ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਐਪ ਦੇ ਰਿਵਿਊਜ਼ ਅਤੇ ਰੇਟਿੰਗ ਚੈੱਕ ਕਰੋ
- ਐਪ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਹੋਰ ਯੂਜ਼ਰਾਂ ਦੇ ਅਨੁਭਵ ਅਤੇ ਰੇਟਿੰਗ ਜ਼ਰੂਰ ਪੜ੍ਹੋ। ਨਕਲੀ ਐਪਸ ਅਕਸਰ ਘੱਟ ਰੇਟਿੰਗ ਜਾਂ ਨਕਾਰਾਤਮਕ ਟਿੱਪਣੀਆਂ ਵਾਲੀਆਂ ਹੁੰਦੀਆਂ ਹਨ।
ਡਿਵੈਲਪਰ ਦੀ ਜਾਣਕਾਰੀ ਵੇਖੋ
- ਐਪ ਬਣਾਉਣ ਵਾਲੇ ਡਿਵੈਲਪਰ ਦਾ ਨਾਂ ਅਤੇ ਉਹ ਹੋਰ ਕੀ-ਕੀ ਐਪਸ ਬਣਾਉਂਦੇ ਹਨ, ਇਹ ਵੇਖਣਾ ਵੀ ਲਾਜ਼ਮੀ ਹੈ। ਮਸ਼ਹੂਰ ਕੰਪਨੀਆਂ ਜਾਂ ਮਾਣਯੋਗ ਡਿਵੈਲਪਰ ਹੀ ਚੁਣੋ।
ਪਰਮਿਸ਼ਨ ਨੂੰ ਧਿਆਨ ਨਾਲ ਪੜ੍ਹੋ
- ਜੇਕਰ ਕੋਈ ਗੇਮ ਜਾਂ ਸਧਾਰਣ ਐਪ ਤੁਹਾਡੇ ਕਾਂਟੈਕਟ, ਕੈਮਰਾ ਜਾਂ ਮਾਈਕ ਦੀ ਪਰਮਿਸ਼ਨ ਮੰਗਦੀ ਹੈ, ਤਾਂ ਸੋਚੋ ਕਿ ਕੀ ਇਹ ਲਾਜ਼ਮੀ ਹੈ? ਅਣਚਾਹੀਆਂ ਪਰਮਿਸ਼ਨਾਂ ਤੋਂ ਸਾਵਧਾਨ ਰਹੋ।
ਇੰਸਟਾਲ ਦੀ ਗਿਣਤੀ ਵੇਖੋ
- ਐਪ ਨੂੰ ਹੁਣ ਤੱਕ ਕਿੰਨੇ ਲੋਕਾਂ ਨੇ ਇੰਸਟਾਲ ਕੀਤਾ ਹੈ, ਇਹ ਵੀ ਇਕ ਵਧੀਆ ਇਸ਼ਾਰਾ ਹੁੰਦਾ ਹੈ। ਵਧੇਰੇ ਇੰਸਟਾਲ ਹੋਈਆਂ ਐਪਸ ਆਮ ਤੌਰ 'ਤੇ ਵਧੀਆ ਅਤੇ ਭਰੋਸੇਯੋਗ ਹੁੰਦੀਆਂ ਹਨ।
ਡਾਊਨਲੋਡ ਤੋਂ ਪਹਿਲਾਂ ਆਖਰੀ ਅੱਪਡੇਟ ਦੀ ਮਿਤੀ ਵੇਖੋ
- ਜੇ ਐਪ ਬਹੁਤ ਲੰਬੇ ਸਮੇਂ ਤੋਂ ਅੱਪਡੇਟ ਨਹੀਂ ਹੋਈ, ਤਾਂ ਉਹ ਨਵੀਆਂ ਡਿਵਾਈਸਾਂ ਜਾਂ Android ਵਰਜਨ ਨਾਲ ਅਨੁਕੂਲ ਨਹੀਂ ਹੋ ਸਕਦੀ।
ਐਂਟੀਵਾਇਰਸ ਜਾਂ ਸਿਕਿਓਰਿਟੀ ਐਪ ਵਰਤੋ
- ਫੋਨ ਵਿਚ ਇਕ ਭਰੋਸੇਯੋਗ ਐਂਟੀਵਾਇਰਸ ਹੋਣਾ ਵੀ ਲਾਜ਼ਮੀ ਹੈ ਜੋ ਖਤਰਨਾਕ ਐਪਸ ਨੂੰ ਲੋਡ ਹੋਣ ਤੋਂ ਪਹਿਲਾਂ ਹੀ ਪਛਾਣ ਲੈ।
ਪਲੇ ਸਟੋਰ ਤੇ ਲੱਖਾਂ ਐਪਸ ਹਨ ਪਰ ਤੁਹਾਡੀ ਸੁਰੱਖਿਆ ਤੁਹਾਡੇ ਆਪਣੇ ਹੱਥ ਵਿਚ ਹੈ। ਸਿਰਫ਼ ਲੋੜੀਂਦੇ, ਭਰੋਸੇਯੋਗ ਅਤੇ ਸੁਰੱਖਿਅਤ ਐਪਸ ਹੀ ਇੰਸਟਾਲ ਕਰੋ। ਇਹ ਇਕ ਛੋਟੀ ਜਿਹੀ ਲਾਪਰਵਾਹੀ ਤੁਹਾਡਾ ਡਾਟਾ, ਨਿੱਜਤਾ ਅਤੇ ਪੈਸਾ ਖਤਰੇ ਵਿਚ ਪਾ ਸਕਦੀ ਹੈ।
Google, Apple ਤੇ Facebook ਯੂਜ਼ਰਜ਼ ਦਾ ਡਾਟਾ ਖ਼ਤਰੇ 'ਚ! ਲੀਕ ਹੋ ਗਏ 16 ਅਰਬ ਪਾਸਵਰਡ
NEXT STORY