ਗੈਜੇਟ ਡੈਸਕ - ਦੇਸ਼ 'ਚ LPG ਦੀ ਕਿੱਲਤ ਦੀਆਂ ਖ਼ਬਰਾਂ ਦਰਮਿਆਨ ਲੋਕਾਂ ਦੀ ਨਿਰਭਰਤਾ ਇੰਡਕਸ਼ਨ ਚੁੱਲ੍ਹਿਆਂ 'ਤੇ ਵਧਦੀ ਜਾ ਰਹੀ ਹੈ ਪਰ ਜੇਕਰ ਤੁਹਾਡੇ ਘਰ 'ਚ ਗੈਸ ਅਤੇ ਇੰਡਕਸ਼ਨ ਦੋਵੇਂ ਹੀ ਮੌਜੂਦ ਨਹੀਂ ਹਨ, ਤਾਂ ਵੀ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਤੁਹਾਡੀ ਰਸੋਈ 'ਚ ਰੱਖੇ ਕੁਝ ਹੋਰ ਬਿਜਲੀ ਉਪਕਰਨ ਮੁਸ਼ਕਲ ਸਮੇਂ 'ਚ ਖਾਣਾ ਪਕਾਉਣ ਲਈ ਵੱਡਾ ਸਹਾਰਾ ਬਣ ਸਕਦੇ ਹਨ। ਸਰੋਤਾਂ ਅਨੁਸਾਰ, ਤੁਸੀਂ ਇਨ੍ਹਾਂ ਤਿੰਨ ਉਪਕਰਨਾਂ ਦੀ ਵਰਤੋਂ ਕਰਕੇ ਆਸਾਨੀ ਨਾਲ ਕੁਕਿੰਗ ਕਰ ਸਕਦੇ ਹੋ :
ਮਾਈਕ੍ਰੋਵੇਵ ਓਵਨ
- ਅਕਸਰ ਲੋਕ ਇਸ ਦੀ ਵਰਤੋਂ ਸਿਰਫ਼ ਖਾਣਾ ਗਰਮ ਕਰਨ ਲਈ ਕਰਦੇ ਹਨ, ਪਰ ਇਸ 'ਚ ਮੌਜੂਦ ਵੱਖ-ਵੱਖ ਮੋਡਸ ਦੀ ਮਦਦ ਨਾਲ ਪੂਰੀ ਕੁਕਿੰਗ ਕੀਤੀ ਜਾ ਸਕਦੀ ਹੈ। ਇਸ 'ਚ ਤੁਸੀਂ ਕੇਕ, ਪੀਜ਼ਾ ਅਤੇ ਬਿਸਕੁਟ ਵਰਗੀਆਂ ਚੀਜ਼ਾਂ ਆਸਾਨੀ ਨਾਲ ਬੇਕ ਕਰ ਸਕਦੇ ਹੋ।
ਏਅਰ ਫ੍ਰਾਇਰ
- ਸਿਹਤ ਪ੍ਰਤੀ ਸੁਚੇਤ ਲੋਕਾਂ ਲਈ ਇਹ ਇਕ ਵਧੀਆ ਵਿਕਲਪ ਹੈ। ਇਸ ਵਿੱਚ ਬਿਨਾਂ ਤੇਲ ਤੋਂ ਕਈ ਤਰ੍ਹਾਂ ਦੇ ਸਨੈਕਸ ਜਿਵੇਂ ਸਮੋਸੇ ਅਤੇ ਪਨੀਰ ਟਿੱਕਾ ਤਿਆਰ ਕੀਤੇ ਜਾ ਸਕਦੇ ਹਨ। ਗੈਸ ਦੀ ਕਮੀ ਦੌਰਾਨ ਇਹ ਇੱਕ ਬਿਹਤਰੀਨ ਬੈਕਅੱਪ ਸਾਬਤ ਹੋ ਸਕਦਾ ਹੈ।
ਮਲਟੀਕੁੱਕ ਇਲੈਕਟ੍ਰਿਕ ਕੁੱਕਰ
- ਇਹ ਉਪਕਰਨ ਬਹੁਤ ਹੀ ਗੁਣਕਾਰੀ ਹੈ ਕਿਉਂਕਿ ਇਸ 'ਚ ਖਾਣਾ ਉਬਾਲਣ, ਤਲਣ ਅਤੇ ਸਟੀਮ ਕਰਨ ਦੀ ਸਹੂਲਤ ਹੁੰਦੀ ਹੈ। ਇਸ 'ਚ ਤੁਸੀਂ ਚੌਲ ਪਕਾਉਣ, ਦੁੱਧ ਗਰਮ ਕਰਨ, ਦਾਲ-ਸਬਜ਼ੀ ਬਣਾਉਣ, ਅੰਡੇ ਉਬਾਲਣ ਅਤੇ ਇੱਥੋਂ ਤੱਕ ਕਿ ਪੂਰੀਆਂ ਤਲਣ ਦਾ ਕੰਮ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਵਿੱਚ ਮੈਗੀ ਅਤੇ ਓਟਸ ਵੀ ਬਣਾਏ ਜਾ ਸਕਦੇ ਹਨ।
ਇਨ੍ਹਾਂ ਵਿਕਲਪਾਂ ਦੀ ਵਰਤੋਂ ਕਰਕੇ ਤੁਸੀਂ ਰਸੋਈ ਗੈਸ ਦੀ ਘਾਟ ਦੇ ਬਾਵਜੂਦ ਆਪਣੇ ਖਾਣ-ਪੀਣ ਦੀਆਂ ਜ਼ਰੂਰਤਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਕਰ ਸਕਦੇ ਹੋ।
ਸਮਾਰਟ ਮੀਟਰ ਦੇ ਭਾਰੀ ਬਿੱਲ ਤੋਂ ਪਾਓ ਛੁਟਕਾਰਾ; ਇਨ੍ਹਾਂ 5 ਤਰੀਕਿਆਂ ਨਾਲ ਅੱਧਾ ਹੋ ਜਾਵੇਗਾ ਬਿਜਲੀ ਦਾ ਖਰਚਾ
NEXT STORY