ਜਲੰਧਰ-ਸਮਾਰਟਫੋਨ ਇਸਤੇਮਾਲ ਕਰਨ ਵਾਲੇ ਕਈ ਯੂਜ਼ਰਸ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਗੇਮਜ਼ ਖੇਡਣਾ ਪਸੰਦ ਹੋਵੇਗਾ। ਰੇਸਿੰਗ ਗੇਮਜ਼ ਦੇ ਸ਼ੌਕੀਨ ਯੂਜ਼ਰਸ ਦੇ ਲਈ ਅੱਜ ਅਸੀਂ 5 ਅਜਿਹੇ ਦਮਦਾਰ ਗੇਮਜ਼ ਦੀ ਜਾਣਕਾਰੀ ਲੈ ਕੇ ਆਏ ਹਾਂ ਜੋ ਤੁਹਾਡੇ ਗੇਮਿੰਗ ਦਾ ਬੇਹਤਰ ਅਤੇ ਅਲੱਗ ਅਨੁਭਵ ਦੇਣਗੇ। ਇਹ ਸਾਰੇ ਗੇਮਸ ਗੂਗਲ ਪਲੇ ਸਟੋਰ 'ਤੇ ਫਰੀ ਉਪਲੱਬਧ ਹੈ। ਇਹ ਗੇਮਜ਼ ਯੂਜ਼ਰਸ 'ਚ ਕਾਫੀ ਪ੍ਰਸਿੱਧ ਹੈ। ਇਨ੍ਹਾਂ ਗੇਮਜ਼ ਦੀ ਲਿਸਟ ਅਸੀਂ ਗੂਗਲ ਪਲੇ ਸਟੋਰ 'ਤੇ ਉਪਲੱਬਧ ਯੂਜ਼ਰਸ ਦੀ ਰੇਟਿੰਗ ਦੇ ਆਧਾਰ 'ਤੇ ਬਣਾਈ ਹੈ।
1- Real Racing 3:
ਇਹ ਇਕ ਹਾਈ-ਕਵਾਲਿਟੀ ਅਤੇ ਥੋੜ੍ਹੀ ਹੈਵੀ ਗੇਮ ਹੈ। ਇਸ ਗੇਮ 'ਚ ਤੁਹਾਨੂੰ ਪ੍ਰੋਪਰ ਰੇਸਿੰਗ ਟਰੈਕ ਮਿਲੇਗਾ। ਇਸ ਗੇਮ ਨੂੰ ਖੇਡਣ 'ਤੇ ਤੁਹਾਨੂੰ ਬੇਹਤਰੀਨ ਅਨੁਭਵ ਹੋਵੇਗਾ।
2- Need For Speed: No Limits:
ਇਹ ਗੇਮ ਕੰਪਿਊਟਰ ਸਮੇਤ ਮੋਬਾਇਲ ਡਿਵਾਇਸ 'ਤੇ ਵੀ ਉਪਲੱਬਧ ਹੈ। ਹਾਲਾਂਕਿ ਮੋਬਾਇਲ 'ਚ ਇਸ ਦਾ ਵਰਜ਼ਨ ਕੰਪਿਊਟਰ ਦੇ ਮੁਕਾਬਲੇ ਥੋੜ੍ਹਾ ਆਸਾਨ ਹੈ। ਇਹ ਇਕ ਗ੍ਰਾਫਿਕ ਇੰਟੈਂਸਿਵ ਰੇਸਿੰਗ ਗੇਮ ਹੈ।
3- Traffic Rider:
ਇਹ ਇਕ ਬੇਹੱਦ ਸ਼ਾਨਦਾਰ ਗੇਮ ਹੈ। ਇਸ ਨੂੰ ਖੇਡਣਾ ਬਹੁਤ ਹੀ ਆਸਾਨ ਹੈ। ਇਸ 'ਚ ਕਈ ਮੋਡਸ ਦਿੱਤੇ ਗਏ ਹੈ ਨਾਲ ਹੀ ਯੂਜ਼ਰਸ ਇਸ 'ਚ ਆਪਣੀ ਮਨਪਸੰਦ ਬਾਈਕ ਵੀ ਚੁਣ ਸਕਦੇ ਹੈ। ਰੇਸਿੰਗ ਗੇਮ ਪਸੰਦ ਕਰਨ ਵਾਲੇ ਯੂਜ਼ਰਸ ਇਸ ਨੂੰ ਇਕ ਵਾਰ ਜਰੂਰ ਖੇਡਣਾ ਚਾਹੀਦਾ ਹੈ।
4- Asphalt 8: Airborne:
ਇਹ ਐਂਡਰਾਈਡ ਦੇ ਲਈ ਬੈਸਟ ਗੇਮਸ 'ਚ ਇਕ ਹੈ। ਇਸ 'ਚ ਪਲੇਅਰ ਨੂੰ ਚਾਰ ਕੰਟਰੋਲ ਮਿਲਦੇ ਹੈ। ਧਿਆਨ ਰੱਖਣ ਵਾਲੀ ਇਹ ਗੱਲ ਹੈ ਕਿ ਗੇਮ ਦੇ ਲਈ ਸਟੋਰੇਜ਼ ਜਿਆਦਾ ਚਾਹੀਦਾ ਹੈ। ਇਸ ਨੂੰ ਅਪਡੇਟਸ ਵੀ ਵੱਡੇ ਸਾਈਜ਼ ਦੇ ਮਿਲਦੇ ਹੈ। ਗੇਮ 'ਚ ਬਹੁਤ ਸਾਰੇ ਏਰੀਅਲ ਸਟੰਟ,ਨਾਕਡਾਊਨ ਅਤੇ ਡ੍ਰਿਫਟਿੰਗ ਕਰਨ ਦਾ ਮੌਕਾ ਮਿਲੇਗਾ। ਇਸ 'ਚ ਤੁਹਾਡੇ ਕੋਲ ਚੁਣਨ ਦੇ 40 ਆਪਸ਼ਨ ਹੋਣਗੇ।
5- CSR Racing Classics:
ਇਹ ਇਕ ਬਹੁਤ ਲੋਕ ਪਸੰਦ ਗੇਮ ਹੈ। CSR Racing ਦਾ ਇਹ ਕਲਾਸਿਕ ਸਿਕਵਾਲ ਹੈ। ਇਸ 'ਚ ਯੂਜ਼ਰਸ ਨੂੰ ਕਈ ਕਠਿਨਾਈਆਂ ਮਿਲਣਗੀਆਂ। ਇਸ 'ਚ ਵੀ ਤੁਸੀਂ ਆਪਣੇ ਮੁਤਾਬਿਕ ਕਾਰ ਚੁਣ ਸਕਦੇ ਹੈ।
ਇਹ ਗੈਜੇਟਸ ਗਰਮੀਆਂ 'ਚ ਰੱਖਣਗੇ ਪੌਦਿਆਂ ਦਾ ਧਿਆਨ
NEXT STORY