ਜਲੰਧਰ - ਅਮਰੀਕੀ ਆਡੀਓ ਇਲੈਕਟ੍ਰਾਨਿਕਸ ਕੰਪਨੀ JBL ਨੇ ਰੋਜ਼ਵੁਡ ਅਤੇ ਮੇਪਲ ਫਿਨਿਸ਼ ਨਾਲ ਨਵੇਂ ਪ੍ਰੋਜੈਕਟ ਐਵਰੈਸਟ DD67000 ਲਾਊਡ-ਸਪੀਕਰ ਪੇਸ਼ ਕੀਤੇ ਹਨ ਜਿਨ੍ਹਾਂ ਨੂੰ ਕਾਰਬਨ-ਫਾਇਬਰ ਡਿਜ਼ਾਇਨ ਦੇ ਤਹਿਤ ਬਣਾਇਆ ਗਿਆ ਹੈ। ਇਸ ਲਾਊਡ-ਸਪੀਕਰ ਦੀ ਕੀਮਤ ਕੰਪਨੀ ਨੇ 80 ਲੱਖ ਰੁਪਏ ਰੱਖੀ ਹੈ ਅਤੇ ਨਾਲ ਹੀ ਇਸ ਦੀ ਵਿਕਰੀ ਭਾਰਤ 'ਚ ਵੀ ਕਰਨ ਦਾ ਐਲਾਨ ਕੀਤਾ ਹੈ।
ਇਸ ਲਾਊਡ-ਸਪੀਕਰ ਦੀ ਖਾਸਿਅਤ ਇਹ ਹੈ ਕਿ ਇਸ 'ਚ ਦੋ 1501AL-2 ਕਾਸਟ-ਐਲੂਮਿਨੀਅਮ-ਫ੍ਰੇਮ ਵੂਫਰਸ ਮੌਜੂਦ ਹਨ, ਜੋ ਡੀਪ ਬਾਸ ਪ੍ਰੋਵਾਇਡ ਕਰਦੇ ਹਨ, ਨਾਲ ਹੀ ਇਸ 'ਚ 5DG 4-ਇੰਚ ਕੌਏਲ ਮੈਗਨੈੱਟ ਅਤੇ ਕੱਪੜਾ-ਸਟੀਲ-ਲੈਮਿਨੇਟਡ ਟਾਪ ਪਲੇਟ ਦਿੱਤੀ ਗਈ ਹੈ, ਜੋ ਪਾਵਰਫੁੱਲ ਵਾਇਸ ਆਉਟਪੁੱਟ ਦਿੰਦੀ ਹੈ।
ਇਸ 'ਚ 1-ਇੰਚ ਬੇਰਿਲੀਅਮ ਡਾਇਆਫਰਾਮ ਅਤੇ 2-ਇੰਚ ਨੀਯੋਡਾਇਮੀਅਮ ਮੈਗਨੈੱਟ ਮੌਜੂਦ ਹੈ ਜੋ 50khz ਦੀ ਫ੍ਰੀਕਵੈਂਸੀ ਰਿਸਪਾਂਸ ਨੂੰ ਪ੍ਰੋਡੂਸ ਕਰਦੇ ਹਨ। ਕਰਾਸਓਵਰ ਨੈੱਟਵਰਕ ਤਕਨੀਕ ਦੇ ਤਹਿਤ ਇਸ 'ਚ ਫੋਰ ਸੇਪਰੈੱਟ ਸਰਕੀਟ ਬੋਰਡਸ ਲਗਾਏ ਗਏ ਹਨ ਤਾਂਕਿ ਹਰ ਡ੍ਰਾਇਵਰ ਠੀਕ ਫ੍ਰੀਕਵੈਂਸੀ ਰੇਂਜ 'ਤੇ ਆਉਟਪੁੱਟ ਦੇ ਸਕੇ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਇਕ-ਦੋ ਦਿਨ 'ਚ ਭਾਰਤ 'ਚ ਵੀ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਇਹ ਹੈ 3ਡੀ ਪ੍ਰਿੰਟਿੰਗ ਤਕਨੀਕ ਨਾਲ ਬਣਿਆ ਦੁਨੀਆ ਦਾ ਪਹਿਲਾ ਮਿੰਨੀ ਜਹਾਜ਼
NEXT STORY