ਆਟੋ ਡੈਸਕ– ਮਾਰੂਤੀ ਸੁਜ਼ੂਕੀ ਛੇਤੀ ਹੀ ਭਾਰਤ ’ਚ ਆਪਣੀ ਨਵੀਂ ਮਾਰੂਤੀ ਬਲੈਨੋ ਲਾਂਚ ਕਰਨ ਜਾ ਰਹੀ ਹੈ ਜਿਸਨੂੰ ਮੌਜੂਦਾ ਮਾਡਲ ਦੇ ਮੁਕਾਬਲੇ ਇਕ ਵੱਡੀ ਅਪਡੇਟ ਨਾਲ ਪੇਸ਼ ਕੀਤਾ ਜਾਵੇਗਾ। ਇਸ ਅਪਡੇਟ ਨੂੰ ਲੈ ਕੇ ਕੰਪਨੀ ਇਹ ਦਾਅਵਾ ਕਰ ਰਹੀ ਹੈ ਕਿ ਇਸ 2022 ਬਲੈਨੋ ’ਚ ਇਕ ਵੱਡੀ 9 ਇੰਚ ਦੀ ਐੱਚ.ਡੀ. ਟੱਚਸਕਰੀਨ ਦਿੱਤੀ ਜਾਵੇਗੀ ਜੋ ਬ੍ਰਾਂਡ ਦੀ ਕਿਸੇ ਵੀ ਕਾਰ ਲਈ ਪਹਿਲੀ ਵਾਰ ਹੈ।
ਫਿਲਹਾਲ ਕੰਪਨੀ ਨੇ ਨਵੀਂ ਬਲੈਨੋ ਨੂੰ ਲੈ ਕੇ ਕੋਈ ਵੀ ਅਧਿਕਾਰਤ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ ਪਰ ਸਪਾਈ ਸ਼ਾਟਸ ਤੋਂ ਇਹ ਪਤਾ ਲੱਗਾ ਹੈ ਕਿ ਇਸਨੂੰ ਅਪਡੇਟਿਡ ਐਕਸਟੀਰੀਅਰ ਸਟਾਈਲਿੰਗ ਨਾਲ ਪੇਸ਼ ਕੀਤਾ ਜਾਵੇਗਾ। ਇਸਤੋਂ ਇਲਾਵਾ ਕੁਝ ਸਮਾਂ ਪਹਿਲਾਂ ਕੰਪਨੀ ਦੁਆਰਾ ਜਾਰੀ ਕੀਤੀ ਗਈ ਟੀਜ਼ਰ ਵੀਡੀਓ ’ਚ ਵੀ ਇਸ ਅਪਡੇਟਿਡ ਫੀਚਰ ਦੀ ਝਲਕ ਵਿਖਾਈ ਗਈ ਸੀ। ਇਸ ਦੌਰਾਨ ਮਾਰੂਤੀ ਸੁਜ਼ੂਕੀ ਇੰਡੀਆ ਦੇ ਮੁੱਖ ਤਕਨੀਕੀ ਅਧਿਕਾਰੀ ਸੀ.ਵੀ. ਰਮਨ ਨੇ ਕਿਹਾ ਕਿ ‘ਨਿਊ ਐੱਜ ਬਲੈਨੋ ’ਤੇ ਕੰਮ ਕਰਦੇ ਹੋਏ, ਅਸੀਂ ਕਈ ਮਾਡਰਨ ਟੈਕਨਾਲੋਜੀ ’ਤੇ ਵਿਸ਼ੇਸ਼ ਧਿਆਨ ਦਿੱਤਾ ਹੈ, ਜੋ ਗਾਹਕਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਨਾਲ ਹੀ ਇਕ ਸੁਰੱਖਿਅਤ ਅਤੇ ਜ਼ਿਆਦਾ ਆਰਾਮਦਾਇਕ ਡਰਾਈਵ ਦਾ ਅਨੁਭਵ ਹੋਵੇਗਾ।’
ਪਹਿਲੀ ਵਾਰ 2015 ’ਚ ਕੀਤਾ ਗਿਆ ਸੀ ਲਾਂਚ
ਮਾਰੂਤੀ ਨੇ ਭਾਰਤ ’ਚ ਪਹਿਲੀ ਵਾਰ 2015 ’ਚ ਸੁਜ਼ੂਕੀ ਬਲੈਨੋ ਨੂੰ ਲਾਂਚ ਕੀਤਾ ਸੀ। ਜਿਸਨੂੰ ਭਾਰਤ ’ਚ ਕਾਫੀ ਪਸੰਦ ਕੀਤਾ ਗਿਆ ਸੀ। ਇਸਦੇ ਨਾਲ ਹੀ ਕੰਪਨੀ ਨੇ ਪਿਛਲੇ ਸਾਲ ਬਲੈਨੋ ਦੀਆਂ 10 ਲੱਖ ਇਕਾਈਆਂ ਦੀ ਸੇਲ ਵੀ ਪੂਰੀ ਕੀਤੀ ਹੈ। ਕੰਪਨੀ ਨੇ ਲਾਂਚਿੰਗ ਤੋਂ ਪਹਿਲਾਂ ਹੀ ਇਸ ਅਪਡੇਟਿਡ ਬਲੈਨੋ ਦੀ ਬੁਕਿੰਗਸ ਸ਼ੁਰੂ ਕਰ ਦਿੱਤੀ ਹੈ ਅਤੇ ਲਾਂਚਿੰਗ ਤੋਂ ਬਾਅਦ ਇਸਦਾ ਮੁਕਾਬਲਾ ਟਾਟਾ ਅਲਟਰੋਜ਼, ਹੁੰਡਈ ਆਈ10 ਅਤੇ ਹੋਂਡਾ ਜੈਜ਼, ਨਿਸਾਨ ਮੈਗਨਾਈਟ ਅਤੇ ਰੇਨੋਲਟ ਕਿਗਰ ਨਾਲ ਹੋਵੇਗਾ।
ਰੀਅਲਮੀ ਨੇ ਲਾਂਚ ਕੀਤਾ ਬਜਟ ਸਮਾਰਟਫੋਨ Realme C35, ਜਾਣੋ ਫੀਚਰਜ਼
NEXT STORY