ਗੈਜੇਟ ਡੈਸਕ– ਰੀਅਲਮੀ ਨੇ ਆਪਣੀ ਸੀ-ਸੀਰੀਜ਼ ਦੇ ਸਮਾਰਟਫੋਨ Realme C35, ਨੂੰ ਥਾਈਲੈਂਡ ’ਚ ਲਾਂਚ ਕੀਤਾ ਹੈ। Realme C35 50 ਮੈਗਾਪਿਕਸਲ ਏ.ਆਈ. ਟ੍ਰਿਪਲ ਰੀਅਰ ਕੈਮਰੇ ਨਾਲ ਆਉਂਦਾ ਹੈ। Realme C35 ’ਚ Unisoc ਪ੍ਰੋਸੈਸਰ ਅਤੇ 5000mAh ਦੀ ਬੈਟਰੀ ਦਿੱਤੀ ਗਈ ਹੈ।
Realme C35 ਦੀ ਕੀਮਤ
ਫੋਨ ਨੂੰ ਦੋ ਰੈਮ ਅਤੇ ਸਟੋਰਜ ਵੇਰੀਐਂਟ ’ਚ ਪੇਸ਼ ਕੀਤਾ ਗਿਆ ਹੈ। 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਦੀ ਕੀਮਤ 5,799 ਥਾਈ ਬਾਤ (ਕਰੀਬ 13,350 ਰੁਪਏ), ਉਥੇ ਹੀ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 6,299 ਥਾਈ ਬਾਤ (ਕਰੀਬ 14,500 ਰੁਪਏ) ਹੈ। Realme C35 ਨੂੰ ਕੰਪਨੀ ਦੀ ਥਾਈਲੈਂਡ ਸਾਈਟ ’ਤੇ ਲਿਸਟ ਕੀਤਾ ਗਿਆ ਹੈ। ਫੋਨ ਨੂੰ 6 ਜੀ.ਬੀ. ਰੈਮ ਵੇਰੀਐਂਟ ’ਚ ਵੀ ਪੇਸ਼ ਕੀਤਾ ਗਿਆ ਹੈ ਜਿਸਦੀ ਕੀਮਤ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।
Realme C35 ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ’ਤੇ ਆਧਾਰਿਤ Realme UI R ਐਡੀਸ਼ਨ ਦਿੱਤਾ ਗਿਆ ਹੈ। ਫੋਨ ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। ਫੋਨ ’ਚ Ubisoc T616 ਆਕਟਾ-ਕੋਰ ਪ੍ਰੋਸੈਸਰ ਹੈ।
ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ ਮੈਕ੍ਰੋ ਅਤੇ ਤੀਜਾ ਬਲੈਕ ਐਂਡ ਵਾਈਡ ਪੋਟਰੇਟ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਫੋਨ ’ਚ ਕੁਨੈਕਟੀਵਿਟੀ ਲਈ ਡਿਊਲ ਬੈਂਡ ਵਾਈ-ਫਾਈ, ਬਲੂਟੁੱਥ V5.0, 3.5mm ਹੈੱਡਫੋਨ ਜੈੱਕ ਅਤੇ ਟਾਈਪ-ਸੀ ਪੋਰ ਹੈ। ਫੋਨ ’ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 18 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ।
ਦਿੱਲੀ-ਕੋਲਕਾਤਾ ਸਮੇਤ ਕਈ ਸ਼ਹਿਰਾਂ ’ਚ ਏਅਰਟੈੱਲ ਦੀਆਂ ਸੇਵਾਵਾਂ ਠੱਪ, ਯੂਜ਼ਰਸ ਪਰੇਸ਼ਾਨ
NEXT STORY