ਜਲੰਧਰ- ਭਾਰਤੀ ਵਿਗਿਆਨੀਆਂ ਨੇ ਇਕ ਅਜਿਹਾ ਕੰਪਿਊਟਰ ਸਿਮੂਲੇਸ਼ਨਸ ਡਵੈਲੱਪ ਕੀਤਾ ਹੈ ਜਿਸ ਨਾਲ ਹਾਰਟ ਸਰਜ਼ਰੀ ਤੋਂ ਪਹਿਲਾਂ ਪਤਾ ਲਗਾਇਆ ਜਾ ਸਕਦਾ ਹੈ ਕਿ ਕੋਈ ਫੇਫੜੇ ਦਾ ਵਾਲਵ ਕਿਸੇ ਹਾਰਟ ਲਈ ਫਿੱਟ ਬੈਠੇਗਾ ਜਾਂ ਨਹੀਂ। ਕੁਝ ਬੱਚਿਆਂ ਨੂੰ ਜੰਮਦਿਆਂ ਹੀ ਅਜਿਹੀ ਮੁਸ਼ਕਿਲ ਹੋ ਜਾਂਦੀ ਹੈ ਕਿ 10 ਜਾਂ 15 ਸਾਲ ਦੀ ਉਮਰ 'ਚ ਉਨ੍ਹਾਂ ਅੰਦਰ ਸਰਜ਼ਰੀ ਦੁਆਰਾ ਪਕ੍ਰਊਟੇਨੀਯਸ ਫੇਫੜੇ ਦੇ ਵਾਲਵ ਨੂੰ ਦਾਖਿਲ ਕਰਨਾ ਪੈਂਦਾ ਹੈ।
ਨਿਊ ਯਾਰਕ ਯੂਨੀਵਰਸਿਟੀ ਦੇ ਇਕ ਅਸਿਸਟੈਂਟ ਪ੍ਰੋਫੈਸਰ ਵਿਟੋਰੀਆ ਫਲਾਮਿਨੀ ਦਾ ਕਹਿਣਾ ਹੈ ਕਿ ਇਸ ਸਰਜ਼ਰੀ ਨੂੰ ਹੋਰ ਵੀ ਆਸਾਨ ਬਣਾਇਆ ਜਾ ਸਕਦਾ ਹੈ ਜਿਵੇਂ ਕਿਸੇ ਜੀਨ ਨੂੰ ਖਰੀਦਣ ਦੀ ਤਰ੍ਹਾਂ ਵਾਲਵ ਦੇ ਸਾਈਜ਼ ਦਾ ਪਹਿਲਾਂ ਹੀ ਪਤਾ ਲਗਾਇਆ ਜਾ ਸਕੇ ਕਿ ਇਹ ਹਾਰਟ ਲਈ ਫਿੱਟ ਹੈ। ਇਹ ਕੰਪਿਊਟਰ ਸਿਮੂਲੇਸ਼ਨ NYU ਵੱਲੋਂ ਫਲਾਮਿਨੀ ਅਤੇ ਪੁਨੀਤ ਭਟਲਾ ਦਾ ਆਪਸੀ ਸਹਿਯੋਗ ਹੈ ਜਿਸ 'ਚ ਮੈਡੀਕਲ ਟੀਮ ਵੱਲੋਂ ਭੇਜੀਆਂ ਗਈਆਂ ਮਰੀਜ਼ਾਂ ਦੇ ਹਾਰਟ ਦੀਆਂ ਤਸਵੀਰਾਂ ਨਾਲ ਛੇੜ-ਛਾੜ ਕੀਤੀ ਜਾਂਦੀ ਹੈ ਤਾਂ ਜੋ ਵਾਲਵ ਦੇ ਸਾਈਜ ਦਾ ਪਤਾ ਲਗਾਇਆ ਜਾ ਸਕੇ ਅਤੇ ਇਸ ਕੰਪਲੈਕਸ ਪ੍ਰਕਿਰਿਆ ਨੂੰ ਪੂਰਾ ਹੋਣ 'ਚ ਇਕ ਦਿਨ ਦਾ ਸਮਾਂ ਲੱਗਦਾ ਹੈ।
ਇਹ ਫਿਲਹਾਲ ਇਕ ਟੈਸਟਿੰਗ ਸਟੇਜ 'ਤੇ ਹੈ ਅਤੇ ਆਉਣ ਕੁਝ ਸਾਲਾਂ 'ਚ ਇਸ ਨੂੰ ਜਾਰੀ ਕੀਤਾ ਜਾ ਸਕਦਾ ਹੈ।
ਗੂਗਲ ਦੇ 'Project Loon' ਨੇ ਸ਼੍ਰੀਲੰਕਾ 'ਚ ਸ਼ੁਰੂ ਕੀਤੀ ਇੰਟਰਨੈੱਟ ਟੈਸਟਿੰਗ
NEXT STORY