ਵੈੱਬ ਡੈਸਕ : ਹਰਿਆਣਾ ਦੇ ਦੋ ਵੱਡੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹ ਤਬਾਦਲੇ ਦੇ ਹੁਕਮ ਏਸੀਐੱਸ ਹੋਮ ਡਾ. ਸੁਮਿਤਾ ਮਿਸ਼ਰਾ ਨੇ ਜਾਰੀ ਕੀਤੇ ਹਨ। ਡੀਜੀਪੀ ਅਕੀਲ ਮੁਹੰਮਦ ਨੂੰ ਡੀਜੀ ਹੋਮ ਗਾਰਡ ਨਿਯੁਕਤ ਕੀਤਾ ਗਿਆ ਹੈ। ਡੀਜੀਪੀ ਪੱਧਰ ਦੇ ਅਧਿਕਾਰੀ ਆਈਪੀਐੱਸ ਆਲੋਕ ਕੁਮਾਰ ਰਾਏ ਨੂੰ ਡੀਜੀ ਜੇਲ੍ਹ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਵੀ ਵੱਡੇ ਪੱਧਰ 'ਤੇ ਅਧਿਕਾਰੀਆਂ ਦੀ ਤਬਾਦਲਾ ਸੂਚੀ ਜਾਰੀ ਕੀਤੀ ਗਈ ਸੀ।

ਸਰਕਾਰੀ ਸਕੂਲ 'ਚ ਵਾਪਰਿਆ ਭਿਆਨਕ ਹਾਦਸਾ, 1 ਵਿਦਿਆਰਥੀ ਦੀ ਮੌਤ ਕਈ ਜ਼ਖਮੀ
NEXT STORY