ਬੀਜਿੰਗ/ਵਾਸ਼ਿੰਗਟਨ- ਟਿਕਟੌਕ ਐਪ ਨੇ ਥੋੜ੍ਹੇ ਹੀ ਸਮੇਂ ਵਿਚ ਪੂਰੀ ਦੁਨੀਆ ਵਿਚ ਤਹਿਲਕਾ ਮਚਾ ਦਿੱਤਾ। ਫਿਰ ਸੁਰੱਖਿਆ ਕਾਰਣਾਂ ਦੇ ਚੱਲਦੇ ਉਸ 'ਤੇ ਕਈ ਦੇਸ਼ਾਂ ਨੇ ਬੈਨ ਲਗਾ ਦਿੱਤਾ। ਪਾਕਿਸਤਾਨ ਨੇ ਤਾਂ ਟਿਕਟੌਕ 'ਤੇ ਅਸ਼ਲੀਲਤਾ ਦਾ ਦੋਸ਼ ਲਗਾ ਕੇ ਉਸ ਨੂੰ ਬੈਨ ਕਰ ਦਿੱਤਾ ਪਰ ਇਸ ਨਾਲ ਉਸ ਦੇ ਮਾਲਿਕ ਝਾਂਗ ਯਿਮਿੰਗ 'ਤੇ ਕੋਈ ਅਸਰ ਨਹੀਂ ਪਿਆ, ਸਗੋਂ ਪਿਛਲੇ ਦੋ ਸਾਲਾਂ ਵਿਚ ਟਿਕਟੌਕ ਦੀ ਮੂਲ ਕੰਪਨੀ ਬਾਈਟਡਾਂਸ ਦੀ ਕੀਮਤ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਝਾਂਗ ਯਿਮਿੰਗ 'ਤੇ ਕੋਈ ਅਸਰ ਨਹੀਂ ਪਿਆ, ਸਗੋਂ ਪਿਛਲੇ ਦੋ ਸਾਲਾਂ ਵਿਚ ਟਿਕਟੌਕ ਦੀ ਮੂਲ ਕੰਪਨੀ ਬਾਈਟ ਡਾਂਸ ਦੀ ਕੀਮਤ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਝਾਂਗ ਯਿਮਿੰਗ ਹੁਣ ਦੁਨੀਆ ਦੇ ਚੋਟੀ ਦੇ ਅਰਬਪਤੀਆਂ ਦੀ ਲਿਸਟ ਵਿਚ ਸ਼ਾਮਲ ਹੋ ਗਏ ਹਨ। ਉਹ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਬਣਨ ਵੱਲ ਤੇਜ਼ੀ ਨਾਲ ਵੱਧ ਰਹੇ ਹਨ।
ਇਹ ਵੀ ਪੜ੍ਹੋ- ਬਜਾਜ ਜਲਦ ਭਾਰਤ ’ਚ ਲਾਂਚ ਕਰ ਸਕਦੀ ਹੈ ਨਵਾਂ CT 110X, ਮਿਲਣਗੇ ਇਹ ਫੀਚਰਜ਼
ਬਲੂਮਬਰਗ ਬਿਲੇਨੀਅਰਸ ਇੰਡੈਕਸ ਦੀ ਸਾਲਾਨਾ ਰਿਪੋਰਟ ਮੁਤਾਬਕ ਝਾਂਗ ਯਿਮਿੰਗ ਕੋਲ ਮੌਜੂਦਾ ਸਮੇਂ ਵਿਚ 60 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਜਾਇਦਾਦ ਹੈ। ਬਲੂਮਬਰਗ ਮੁਤਾਬਕ ਟਿਕਟੌਕ ਦੀ ਮੂਲ ਕੰਪਨੀ ਬਾਈਟਡਾਂਸ ਦੀ ਕੀਮਤ ਵੱਧ ਕੇ 250 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਅਤੇ ਝਾਂਗ ਯਿਮਿੰਗ ਦੀ ਉਸ ਵਿਚ 25 ਫੀਸਦੀ ਹਿੱਸੇਦਾਰੀ ਹੈ। ਇਸ ਤਰ੍ਹਾਂ ਨਾਲ ਸਿਰਫ ਬਾਈਟਡਾਂਸ ਰਾਹੀਂ ਹੀ ਉਹ ਸਭ ਤੋਂ ਅਮੀਰ ਆਦਮੀਆਂ ਦੀ ਲਿਸਟ ਵਿਚ ਆ ਗਏ ਹਨ।
ਦਰਅਸਲ, ਹੁਣ ਬਾਈਟਡਾਂਸ ਕੰਪਨੀ ਕਈ ਨਵੇਂ ਕੰਮ ਵੀ ਕਰ ਰਹੇ ਹਨ, ਜਿਸ ਵਿਚ ਈ-ਕਾਮਰਸ ਦੇ ਨਾਲ ਹੀ ਆਨਲਾਈਨ ਗੇਮਿੰਗ ਦਾ ਕੰਮ ਵੀ ਹੈ, ਅਜਿਹੇ ਵਿਚ ਕੰਪਨੀ ਦੀ ਆਮਦਨ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਹੋ ਗਈ ਹੈ।
ਬਲੂਮਬਰਗ ਬਿਲੇਨੀਅਰਸ ਇੰਡੈਕਸ ਮੁਤਾਬਕ ਉਨ੍ਹਾਂ ਦੀ ਦੌਲਤ 60 ਬਿਲੀਅਨ ਡਾਲਰ ਤੋਂ ਜ਼ਿਆਦਾ ਹੋ ਗਈ ਹੈ। ਅਜਿਹੇ ਵਿਚ ਉਹ ਚੀਨ ਦੇ ਬੋਤਲ ਕਿੰਗ ਕਹੇ ਜਾਣ ਵਾਲੇ ਝੋਂਗ ਸ਼ੈਨਸ਼ੈਨ ਅਤੇ ਅਮਰੀਕਾ ਦੇ ਕੋਚ ਫੈਮਿਲੀ ਦੇ ਬਰਾਬਰ ਦੀ ਹੈਸੀਅਤ ਵਾਲੇ ਵਿਅਕਤੀ ਹੋ ਗਏ ਹਨ। ਝਾਂਗ ਯਿਮਿੰਗ ਦੀ ਦੌਲਤ ਇਸ ਲਈ ਵੀ ਵਧੀ ਕਿਉਂਕਿ ਪ੍ਰਾਈਵੇਟ ਮਾਰਕੀਟ ਵਿਚ ਉਨ੍ਹਾਂ ਦੀ ਕੰਪਨੀ ਬਾਈਟਡਾਂਸ ਦੀ ਹੈਸੀਅਤ ਵਧ ਕੇ 250 ਬਿਲੀਅਨ ਡਾਲਰ ਹੋ ਗਈ ਹੈ ਅਤੇ ਉਹ ਇਕ ਚੌਥਾਈ ਸ਼ੇਅਰ ਦੇ ਮਾਲਕ ਹਨ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
Vi ਦੇ ਰੋਜ਼ਾਨਾ 4GB ਡਾਟਾ ਵਾਲੇ ਪਲਾਨ, ਮੁਫ਼ਤ ਕਾਲਿੰਗ ਨਾਲ ਮਿਲਣਗੇ ਹੋਰ ਵੀ ਕਈ ਫਾਇਦੇ
NEXT STORY