ਗੈਜੇਟ ਡੈਸਕ– ਹਾਲ ਹੀ ’ਚ ਭਾਰਤ ਸਰਕਾਰ ਵਲੋਂ ਭਾਰਤ ’ਚ 59 ਚੀਨੀ ਐਪਸ ਨੂੰ ਬੈਨ ਕੀਤਾ ਗਿਆ ਹੈ ਜਿਨ੍ਹਾਂ ’ਚ ਪ੍ਰਸਿੱਧ ਸ਼ਾਰਟ ਵੀਡੀਓ ਐਪ ਟਿਕਟਾਕ ਵੀ ਸ਼ਾਮਲ ਸੀ। ਭਾਰਤੀ ਲੋਕਾਂ ’ਚ ਟਿਕਟਾਕ ਦਾ ਕ੍ਰੇਜ਼ ਇੰਨਾ ਵਧ ਚੁੱਕਾ ਹੈ ਕਿ ਬੈਨ ਹੋਣ ਤੋਂ ਬਾਅਦ ਵੀ ਕੁਝ ਲੋਕ ਇਸ ਦਾ ਪਿੱਛਾ ਨਹੀਂ ਛੱਡ ਰਹੇ। ਬੈਨ ਦੇ ਬਾਵਜੂਦ ਵੀ ਲੋਕਾਂ ਦੇ ਫੋਨ ’ਚ ਟਿਕਟਾਕ ਮੌਜੂਦ ਹੈ ਅਤੇ ਕਈ ਯੂਜ਼ਰਸ ਇਸ ਨੂੰ ਇੰਸਟਾਲ ਅਤੇ ਇਸਤੇਮਾਲ ਵੀ ਕਰ ਰਹੇ ਹਨ। ਆਓ ਜਾਣਦੇ ਹਾਂ ਆਖਿਰ ਬੈਨ ਹੋਣ ਤੋਂ ਬਾਅਦ ਵੀ ਲੋਕਾਂ ਦੇ ਫੋਨ ’ਚ ਐਪ ਕਿਵੇਂ ਮੌਜੂਦ ਹੈ ਅਤੇ ਕੀ ਇਸ ਦੀ ਵਰਤੋਂ ਕਰਨੀ ਸੁਰੱਖਿਅਤ ਹੈ? ਦਰਅਸਲ ਜਦੋਂ ਤੋਂ ਟਿਕਟਾਕ ਬੈਨ ਹੋਇਆ ਹੈ, ਲੋਕ ਇਸ ਦੀ ਵਰਤੋਂ ਕਰਨ ਲਈ ਵੱਖ-ਵੱਖ ਜੁਗਾੜ ਲੱਭ ਰਹੇ ਹਨ। ਕੋਈ ਇਸ ਨੂੰ ਏ.ਪੀ.ਕੇ. ਫਾਇਲ ਰਾਹੀਂ ਡਾਊਨਲੋਡ ਕਰ ਰਿਹਾ ਹੈ ਤਾਂ ਕੋਈ ਵੀ.ਪੀ.ਐੱਨ. ਰਾਹੀਂ ਐਪ ਨੂੰ ਐਕਸਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਜ਼ਿਆਦਾਤਰ ਤਰੀਕੇ ਕੰਮ ਨਹੀਂ ਕਰ ਰਹੇ।
ਇਸ ਵਿਚਕਾਰ ਵਟਸਐਪ ’ਤੇ ਇਕ ਏ.ਪੀ.ਕੇ. ਫਾਇਲ ਦਾ ਲਿੰਕ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨਾਲ ਲੋਕਾਂ ਦੇ ਫੋਨ ’ਚ ਟਿਕਟਾਕ ਡਾਊਨਲੋਡ ਹੋ ਰਿਹਾ ਹੈ। ਜਿਵੇਂ ਹੀ ਯੂਜ਼ਰ ਇਸ ਲਿੰਕ ’ਤੇ ਕਲਿੱਕ ਕਰਦੇ ਹਨ ਤਾਂ ਉਨ੍ਹਾਂ ਦਾ ਫੋਨ ਡਰਥ ਪਾਰਟੀ (unknown) ਐਪ ਨੂੰ ਇੰਸਟਾਲ ਕਰਨ ਦੀ ਪਰਮਿਸ਼ਨ ਮੰਗਦਾ ਹੈ। ਹੁਣ ਜਦੋਂ ਯੂਜ਼ਰ ਸੈਟਿੰਗ ’ਚ ਜਾ ਕੇ ਪਰਮਿਸ਼ਨ ਆਨ ਕਰ ਦਿੰਦਾ ਹੈ ਤਾਂ ਉਸ ਨੂੰ ਇੰਸਟਾਲ ਕਰਨ ਦਾ ਆਪਸਨ ਮਿਲ ਜਾਂਦਾ ਹੈ ਅਤੇ ਐਪ ਆਸਾਨੀ ਨਾਲ ਫੋਨ ’ਚ ਕੰਮ ਕਰਨ ਲਗਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਡਾਊਨਲੋਡ ਕਰਨ ਤੋਂ ਬਾਅਦ ਲੋਕਾਂ ਨੂੰ ਇਹ ਪਹਿਲਾਂ ਦੀ ਤਰ੍ਹਾਂ ਹੀ ਵਿਖਾਈ ਦੇਣ ਲਗਦਾ ਹੈ, ਜਿਸ ਲਈ ਉਨ੍ਹਾਂ ਨੂੰ ਕੋਈ ਵੀ ਟ੍ਰਿਕ ਇਸਤੇਮਾਲ ਕਰਨ ਦੀ ਲੋੜ ਨਹੀਂ ਪੈ ਰਹੀ।
ਤੁਹਾਡੇ ਫੋਨ ਲਈ ਖ਼ਤਰਾ
ਜੋ ਲੋਕ ਇਸ ਤਰੀਕੇ ਦੀ ਵਰਤੋਂ ਕਰਕੇ ਟਿਕਟਾਕ ਚਲਾ ਰਹੇ ਹਨ, ਸ਼ਾਇਦ ਉਨ੍ਹਾਂ ਨੂੰ ਨਹੀਂ ਪਤਾ ਹੋਵੇਗਾ ਕਿ ਉਹ ਕਿੰਨੇ ਵੱਡੇ ਖ਼ਤਰੇ ਨੂੰ ਸੱਦਾ ਦੇ ਰਹੇ ਹਨ। ਸਭ ਤੋਂ ਪਹਿਲਾਂ ਦੱਸ ਦੇਈਏ ਕਿ ਜਦੋਂ ਵੀ ਕੋਈ ਫਾਇਲ ਅਧਿਕਾਰਤ ਤੌਰ ’ਤੇ ਮੌਜੂਦ ਨਹੀਂ ਹੈ ਅਤੇ ਤੁਸੀਂ ਉਸ ਦੀ ਏ.ਪੀ.ਕੇ. ਫਾਇਲ ਇਸਤੇਮਾਲ ਕਰ ਰਹੇ ਹੋ ਤਾਂ ਤੁਸੀਂ ਇਹ ਪਤਾ ਨਹੀਂ ਲਗਾ ਪਾਉਂਦੇ ਕਿ ਉਸ ਵਿਚ ਕੀ ਮਾਡੀਫਿਕੇਸ਼ੰਸ ਕੀਤੇ ਗਏ ਹਨ। ਯਾਨੀ ਕਿ ਸਾਫ ਹੈ ਕਿ ਇਸ ਨਾਲ ਤੁਹਾਡੇ ਫੋਨ ’ਚ ਆਸਾਨੀ ਨਾਲ ਵਾਇਰਸ, ਸਪਾਈਵੇਅਰ ਦਾਖਲ ਹੋ ਸਕਦੇ ਹਨ, ਜਿਸ ਤੋਂ ਬਾਅਦ ਤੁਹਾਡਾ ਨਿੱਜੀ ਡਾਟਾ ਏ.ਪੀ.ਕੇ. ਫਾਇਲ ਡਿਵੈਲਪਰ ਕੋਲ ਟ੍ਰਾਂਸਫਰ ਹੋ ਸਕਦਾ ਹੈ। ਇੰਨਾ ਹੀ ਨਹੀਂ, ਤੁਸੀਂ ਇਹ ਵੀ ਧਿਆਨ ਦਿੱਤਾ ਹੋਵੇਗਾ ਕਿ ਜਦੋਂ ਵੀ ਅਸੀਂ ਕੋਈ ਨਵੀਂ ਐਪ ਡਾਊਨਲੋਡ ਕਰਦੇ ਹਾਂ ਤਾਂ ਐਪ ਤੁਹਾਡੇ ਕੋਲੋਂ ਕਈ ਚੀਜ਼ਾਂ ਦੀ ਪਰਮਿਸ਼ਨ ਮੰਗਦਾ ਹੈ, ਜਿਸ ਵਿਚ ਕੈਮਰਾ, ਆਡੀਓ, ਗੈਲਰੀ, ਕਾਨਟੈਕਟਸ, ਲੋਕੇਸ਼ਨ ਵਰਗੇ ਆਪਸ਼ਨ ਆਉਂਦੇ ਹਨ। ਤਾਂ ਜੇਕਰ ਤੁਸੀਂ ਇਨ੍ਹਾਂ ਪਰਿਮਸ਼ਨ ਦੀ ਮਨਜ਼ੂਰੀ ਦੇ ਦਿੰਦੇ ਹੋ ਤਾਂ ਡਿਵੈਲਪਰ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕਿਥੇ ਜਾ ਰਹੇ ਹੋ, ਕਿਸ ਨਾਲ ਗੱਲਾਂ ਕਰ ਰਹੇ ਹੋ। ਯਾਨੀ ਕਿ ਡਿਵੈਲਪਰ ਫੋਨ ਦਾ ਪੂਰਾ ਕੰਟਰੋਲ ਆਪਣੇ ਹੱਥਾਂ ’ਚ ਲੈ ਸਕਦਾ ਹੈ।
ਭੁੱਲ ਕੇ ਵੀ ਨਾ ਕਰੋ ਇੰਸਟਾਲ
ਦਰਅਸਲ, ਇਹ ਜੋ ਏ.ਪੀ.ਕੇ. ਫਾਇਲ ਹੈ, ਉਹ ਅਨਅਧਿਕਾਰਤ ਵਰਜ਼ਨ ਹੈ। ਹੋ ਸਕਦਾ ਹੈ ਕਿ ਇਹ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਨੂੰ ਬਾਈਪਾਸ ਕਰਕੇ ਤੁਹਾਨੂੰ ਟਿਕਟਾਕ ਦਾ ਐਕਸੈਸ ਦਿੰਦਾ ਹੈ। ਵੇਖਣ ’ਚ ਅਤੇ ਇਸਤੇਮਾਲ ਕਰਨ ’ਚ ਇਹ ਐਪ ਬਿਲਕੁਲ ਅਸਲੀ ਟਿਕਟਾਕ ਦੀ ਤਰ੍ਹਾਂ ਲਗਦਾ ਹੈ ਪਰ ਭੁੱਲ ਕੇ ਵੀ ਇਸ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਤੁਹਾਡੇ ਡਾਟਾ ਨੂੰ ਖ਼ਤਰਾ ਰਹਿੰਦਾ ਹੈ।
TikTok ਖ਼ਿਲਾਫ ਡੋਨਾਲਡ ਟਰੰਪ ਨੇ ਸ਼ੁਰੂ ਕੀਤਾ ਕੈਂਪੇਨ, ਫੇਸਬੁੱਕ ’ਤੇ ਦਿੱਤਾ ਵਿਗਿਆਪਨ
NEXT STORY