ਗੈਜੇਟ ਡੈਸਕ– ਟਾਈਮੈਕਸ ਦੀ ਨਵੀਂ ਸਮਾਰਟਵਾਚ Timex Fit 2.0 ਭਾਰਤ ’ਚ ਲਾਂਚ ਹੋ ਗਈ ਹੈ। ਟਾਈਮੈਕਸ ਫਿਟ 2.0 ’ਚ ਕਈ ਤਰ੍ਹਾਂ ਦੇ ਹੈਲਥ ਮਾਨੀਟਰਿੰਗ ਫੀਚਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ ਬਲੂਟੁੱਥ ਕਾਲਿੰਗ ਦੀ ਵੀ ਸੁਵਿਧਾ ਦਿੱਤੀ ਗਈ ਹੈ। ਟਾਈਮੈਕਸ ਦੀ ਇਸ ਸਮਾਰਟਵਾਚ ’ਚ 7 ਸਪੋਰਟਸ ਮੋਡ ਦਿੱਤੇ ਗਏ ਹਨ ਅਤੇ ਇਸ ਦੀ ਬੈਟਰੀ ਨੂੰ ਲੈ ਕੇ ਵੀ 7 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। Timex Fit 2.0 ਦਾ ਡਾਇਲ ਰਾਊਂਡ ਹੈ ਅਤੇ ਇਸ ਨੂੰ 3 ਰੰਗਾਂ ’ਚ ਖਰੀਦਿਆ ਜਾ ਸਕੇਗਾ।
Timex Fit 2.0 ਦੀ ਕੀਮਤ
ਟਾਈਮੈਕਸ ਫਿਟ 2.0 ਦੀ ਕੀਮਤ 5,995 ਰੁਪਏ ਹੈ। ਇਸ ਨੂੰ ਟਾਈਮੈਕਸ ਦੀ ਅਧਿਕਾਰਤ ਵੈੱਬਸਾਈਟ ਤੋਂ ਕਾਲੇ, ਨੀਲੇ ਅਤੇ ਚਿੱਟੇ ਰੰਗ ’ਚ ਖਰੀਦਿਆ ਜਾ ਸਕੇਗਾ। ਹੋਰ ਆਫਲਾਈਨ ਜਾਂ ਆਨਲਾਈਨ ਸਟੋਰਾਂ ’ਤੇ ਇਸ ਘੜੀ ਦੀ ਉਪਲੱਬਧਤਾ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ।
Timex Fit 2.0 ਦੀਆਂ ਖੂਬੀਆਂ
ਟਾਈਮੈਕਸ ਦੀ ਇਸ ਸਮਾਰਟ ਘੜੀ ਦੇ ਨਾਲ ਹਾਰਟ ਰੇਟ ਮਾਨੀਟਰਿੰਗ, ਬਲੱਡ ਆਕਸੀਜਨ ਟ੍ਰੈਕਿੰਗ ਲਈ Sp02 ਸੈਂਸਰ, ਸਲੀਪ ਟ੍ਰੈਕਿੰਗ ਅਤੇ ਬਲੱਡ ਪ੍ਰੈਸ਼ਰ ਵਰਗੇ ਸੈਂਸਰ ਮਿਲਣਗੇ। Timex Fit 2.0 ਦੇ ਨਾਲ 45mm ਦਾ ਡਾਇਲ ਮਿਲੇਗਾ ਅਤੇ ਨੈਵੀਗੇਸ਼ਨ ਲਈ ਇਕ ਬਟਨ ਮਿਲੇਗਾ। ਡਿਸਪਲੇਅ ਦੇ ਸਾਈਜ਼ ਬਾਰੇ ਕੰਪਨੀ ਨੇ ਜਾਣਕਾਰੀ ਨਹੀਂ ਦਿੱਤੀ।
ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ ਮਿਲੇਗਾ, ਜਿਸ ਨਾਲ ਤੁਸੀਂ ਕਾਲਿੰਗ ਵੀ ਕਰ ਸਕੋਗੇ। ਇਸ ਦੇ ਨਾਲ ਹੀ ਇਸ ਘੜੀ ਰਾਹੀਂ ਮਿਊਜ਼ਿਕ ਕੰਟਰੋਲ ਹੋ ਸਕੇਗਾ ਅਤੇ ਫੋਨ ’ਚ ਫੋਟੋ ਵੀ ਕਲਿੱਕ ਕਰ ਸਕੋਗੇ। ਵਾਟਰ ਅਤੇ ਡਸਟ ਰੈਸਿਸਟੈਂਟ ਲਈ ਇਸ IP54 ਦੀ ਰੇਟਿੰਗ ਮਿਲੀ ਹੈ।
ਸੈਮਸੰਗ ਦਾ ਨਵਾਂ 5G ਫੋਨ ਭਾਰਤ ’ਚ ਲਾਂਚ, ਕੀਮਤ 20,999 ਰੁਪਏ ਤੋਂ ਸ਼ੁਰੂ
NEXT STORY