ਵੈੱਬ ਡੈਸਕ- ਜੁਲਾਈ 'ਚ ਰੀਚਾਰਜ ਪਲਾਨ ਮਹਿੰਗੇ ਹੋਣ ਕਾਰਨ Jio, Airtel ਅਤੇ Vi ਯੂਜ਼ਰਸ ਗੁੱਸੇ 'ਚ ਹਨ ਪਰ ਹੁਣ ਲੱਗਦਾ ਹੈ ਕਿ ਕਰੋੜਾਂ ਮੋਬਾਇਲ ਯੂਜ਼ਰਸ ਨੂੰ ਜਲਦ ਹੀ ਸਸਤੇ ਰਿਚਾਰਜ ਪਲਾਨ ਦਾ ਤੋਹਫਾ ਮਿਲ ਸਕਦਾ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਉਰਫ ਟਰਾਈ ਨੇ ਹਾਲ ਹੀ 'ਚ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਯੂਜ਼ਰਸ ਲਈ SMS ਅਤੇ ਕਾਲਿੰਗ ਪਲਾਨ ਲਿਆਉਣ 'ਤੇ ਧਿਆਨ ਦੇਣ ਦਾ ਆਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ- 'ਪੁਸ਼ਪਾ 2' ਦਾ ਬਾਕਸ ਆਫਿਸ 'ਤੇ ਦਬਦਬਾ, 18ਵੇਂ ਦਿਨ ਵੀ ਕੀਤੀ ਛੱਪੜਫਾੜ ਕਮਾਈ
ਟਰਾਈ ਦੇ ਇਸ ਆਦੇਸ਼ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਕੋਲ ਦੋ ਮੋਬਾਈਲ ਨੰਬਰ ਹਨ ਜਾਂ ਜੋ ਫੀਚਰ ਫੋਨ ਦੀ ਵਰਤੋਂ ਕਰਦੇ ਹਨ। ਫੀਚਰ ਫੋਨ ਦੀ ਵਰਤੋਂ ਕਰਨ ਵਾਲੇ ਜ਼ਿਆਦਾਤਰ ਗਾਹਕ ਕਾਲਿੰਗ ਅਤੇ ਐੱਸਐੱਮਐੱਸ ਦੀ ਵਰਤੋਂ ਕਰਦੇ ਹਨ, ਅਜਿਹੇ ਲੋਕਾਂ ਦਾ ਡੇਟਾ ਬਹੁਤ ਘੱਟ ਹੈ, ਕੁੱਲ ਮਿਲਾ ਕੇ, ਕਰੋੜਾਂ ਮੋਬਾਈਲ ਉਪਭੋਗਤਾਵਾਂ ਲਈ ਇੱਕ ਵਾਰ ਫਿਰ ਚੰਗੇ ਦਿਨ ਆ ਸਕਦੇ ਹਨ।
ਇਹ ਵੀ ਪੜ੍ਹੋ-ਅਜੀਬੋ ਗਰੀਬ ਮਾਮਲਾ : ਪੁਰਸ਼ ਟੀਚਰ ਹੋ ਗਿਆ 'ਗਰਭਵਤੀ'!
ਟਰਾਈ ਦੀ ਯੋਜਨਾ
Jio, Airtel, BSNL ਅਤੇ Vodafone Idea ਕੋਲ ਉਪਭੋਗਤਾਵਾਂ ਲਈ ਡਾਟਾ ਪਲਾਨ ਅਤੇ ਡਾਟਾ ਪਲੱਸ ਵੌਇਸ ਪਲਾਨ ਉਪਲਬਧ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਫੋਨ ਦੀ ਵਰਤੋਂ ਸਿਰਫ ਕਾਲਿੰਗ ਜਾਂ ਐੱਸਐੱਮਐੱਸ ਕਰਨ ਲਈ ਕਰਦੇ ਹਨ। ਅਜਿਹੇ 'ਚ ਹੁਣ ਟਰਾਈ ਨੇ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਯੂਜ਼ਰਸ ਲਈ ਸਿਰਫ ਵਾਇਸ ਅਤੇ ਐੱਸਐੱਮਐੱਸ ਪੈਕ ਜਾਰੀ ਕੀਤੇ ਜਾਣ।
ਇਹ ਵੀ ਪੜ੍ਹੋ- ਸਰਦੀਆਂ 'ਚ ਕੀ ਤੁਸੀਂ ਵੀ ਪੀ ਜਾਂਦੇ ਹੋ 4-5 ਕੱਪ ਚਾਹ? ਜਾਣ ਲਓ ਇਸ ਦੇ ਨੁਕਸਾਨ
ਜੇਕਰ ਅਜਿਹਾ ਹੁੰਦਾ ਹੈ ਤਾਂ ਤੁਸੀਂ ਸਿਰਫ ਉਸੇ ਸਰਵਿਸ ਲਈ ਭੁਗਤਾਨ ਕਰੋਗੇ ਜੋ ਤੁਸੀਂ ਵਰਤਦੇ ਹੋ, ਫਿਲਹਾਲ ਅਜਿਹਾ ਕੀ ਹੁੰਦਾ ਹੈ ਕਿ ਜੋ ਲੋਕ ਵੌਇਸ ਅਤੇ ਐੱਸਐੱਮਐੱਸ ਚਾਹੁੰਦੇ ਹਨ ਉਨ੍ਹਾਂ ਨੂੰ ਡੇਟਾ ਲਈ ਵੀ ਭੁਗਤਾਨ ਕਰਨਾ ਪੈਂਦਾ ਹੈ।
ਉਦਾਹਰਨ ਲਈ, ਮੰਨ ਲਓ ਜੀਓ, ਏਅਰਟੈੱਲ, ਵੀਆਈ ਜਾਂ ਫਿਰ BSNL ਦਾ 147 ਰੁਪਏ ਦਾ ਰੀਚਾਰਜ ਪਲਾਨ ਹੈ ਜੋ ਤੁਹਾਨੂੰ ਡੇਟਾ, ਕਾਲਿੰਗ ਅਤੇ SMS ਦਾ ਲਾਭ ਦਿੰਦਾ ਹੈ, ਪਰ ਤੁਹਾਨੂੰ ਸਿਰਫ SMS ਅਤੇ ਕਾਲਿੰਗ ਲਾਭਾਂ ਦੀ ਲੋੜ ਹੈ। ਅਜਿਹੇ 'ਚ 147 ਰੁਪਏ ਦਾ ਪਲਾਨ ਖਰੀਦ ਕੇ ਤੁਸੀਂ ਟੈਲੀਕਾਮ ਕੰਪਨੀ ਨੂੰ ਡਾਟਾ ਲਈ ਪੈਸੇ ਵੀ ਦੇ ਰਹੇ ਹੋ ਜਿਸ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਪਰ ਟਰਾਈ ਦੇ ਇਸ ਨਵੇਂ ਆਰਡਰ ਨਾਲ ਆਉਣ ਵਾਲੇ ਸਮੇਂ 'ਚ ਇਹ ਪਲਾਨ ਸਸਤੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਭਾਰਤ 'ਚ ਸਿਰਫ਼ ਇਨ੍ਹਾਂ ਖਾਸ ਲੋਕਾਂ ਨੂੰ ਅਲਾਟ ਹੁੰਦੀ ਹੈ ਨੀਲੇ ਰੰਗ ਦੀ ਨੰਬਰ ਪਲੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ 'ਚ ਸਿਰਫ਼ ਇਨ੍ਹਾਂ ਖਾਸ ਲੋਕਾਂ ਨੂੰ ਅਲਾਟ ਹੁੰਦੀ ਹੈ ਨੀਲੇ ਰੰਗ ਦੀ ਨੰਬਰ ਪਲੇਟ
NEXT STORY