ਨੈਸ਼ਨਲ ਡੈਸਕ : ਕੀ ਤੁਸੀਂ ਕਦੇ ਕਿਸੇ ਮਰਦ ਨੂੰ ਗਰਭਵਤੀ ਹੁੰਦੇ ਦੇਖਿਆ ਹੈ? ਸੁਣਨ 'ਚ ਥੋੜਾ ਅਜੀਬ ਲੱਗਦਾ ਹੈ, ਹੈ ਨਾ? ਪਰ ਬਿਹਾਰ ਦੇ ਸਿੱਖਿਆ ਵਿਭਾਗ ਨੇ ਇੱਕ ਅਨੋਖੀ ਗਲਤੀ ਕਰ ਦਿੱਤੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਸੋਸ਼ਲ ਮੀਡੀਆ 'ਤੇ ਇਸ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਦਰਅਸਲ, ਵੈਸ਼ਾਲੀ ਜ਼ਿਲੇ ਦੇ ਇਕ ਸਰਕਾਰੀ ਸਕੂਲ 'ਚ ਤਾਇਨਾਤ ਇਕ ਪੁਰਸ਼ ਅਧਿਆਪਕ ਨੂੰ ਵਿਭਾਗ ਨੇ ਗਲਤੀ ਨਾਲ 'ਗਰਭਵਤੀ' ਐਲਾਨ ਕਰ ਦਿੱਤਾ ਸੀ ਅਤੇ ਉਸ ਨੂੰ ਜਣੇਪਾ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ। ਇਹ ਮਾਮਲਾ ਵਿਭਾਗ ਲਈ ਨਮੋਸ਼ੀ ਦਾ ਕਾਰਨ ਬਣਿਆ ਅਤੇ ਸੋਸ਼ਲ ਮੀਡੀਆ 'ਤੇ ਹਾਸੇ ਦਾ ਪਾਤਰ ਬਣ ਗਿਆ।
ਇਹ ਵੀ ਪੜ੍ਹੋ- ਸਰਦੀਆਂ 'ਚ ਕੀ ਤੁਸੀਂ ਵੀ ਪੀ ਜਾਂਦੇ ਹੋ 4-5 ਕੱਪ ਚਾਹ? ਜਾਣ ਲਓ ਇਸ ਦੇ ਨੁਕਸਾਨ
ਪੂਰਾ ਮਾਮਲਾ
ਇਹ ਹੈਰਾਨ ਕਰਨ ਵਾਲੀ ਘਟਨਾ ਵੈਸ਼ਾਲੀ ਜ਼ਿਲੇ ਦੇ ਹਾਜੀਪੁਰ 'ਚ ਸਥਿਤ ਮਹੂਆ ਬਲਾਕ ਦੇ ਹਸਨਪੁਰ ਓਸਾਤੀ ਹਾਈ ਸਕੂਲ 'ਚ ਵਾਪਰੀ। ਇੱਥੇ ਤਾਇਨਾਤ ਅਧਿਆਪਕ ਜਤਿੰਦਰ ਕੁਮਾਰ ਸਿੰਘ ਨੂੰ ਬਿਹਾਰ ਸਿੱਖਿਆ ਵਿਭਾਗ ਵੱਲੋਂ ਜਣੇਪਾ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ, ਜੋ ਕਿ 2 ਦਸੰਬਰ ਤੋਂ 10 ਦਸੰਬਰ ਤੱਕ ਸੀ। ਇਸ ਛੁੱਟੀ ਨੂੰ ਪੋਰਟਲ 'ਤੇ ਅਪਲੋਡ ਕਰਦੇ ਸਮੇਂ ਅਧਿਆਪਕ ਨੂੰ ਗਲਤੀ ਨਾਲ ਗਰਭਵਤੀ ਕਰਾਰ ਦੇ ਦਿੱਤਾ ਗਿਆ, ਜਿਸ ਕਾਰਨ ਇਹ ਮਾਮਲਾ ਵਿਵਾਦਾਂ ਦੇ ਘੇਰੇ 'ਚ ਆ ਗਿਆ।
ਇਹ ਵੀ ਪੜ੍ਹੋ- 'ਪੁਸ਼ਪਾ 2' ਦਾ ਬਾਕਸ ਆਫਿਸ 'ਤੇ ਦਬਦਬਾ, 18ਵੇਂ ਦਿਨ ਵੀ ਕੀਤੀ ਛੱਪੜਫਾੜ ਕਮਾਈ
ਵਿਭਾਗ ਦੀ ਸਫਾਈ
ਇਸ ਗਲਤੀ ਸਬੰਧੀ ਬਲਾਕ ਸਿੱਖਿਆ ਅਧਿਕਾਰੀ ਅਰਚਨਾ ਕੁਮਾਰੀ ਨੇ ਆਪਣਾ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਇਸ ਨੂੰ ਤਕਨੀਕੀ ਗਲਤੀ ਦੱਸਦਿਆਂ ਕਿਹਾ ਕਿ ਮੇਲ ਟੀਚਰ ਨੂੰ ਅਜਿਹੀ ਛੁੱਟੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਨੇ ਇਸ ਖਰਾਬੀ 'ਤੇ ਅਫਸੋਸ ਪ੍ਰਗਟ ਕੀਤਾ ਅਤੇ ਭਰੋਸਾ ਦਿੱਤਾ ਕਿ ਇਸ ਨੂੰ ਜਲਦੀ ਠੀਕ ਕਰ ਦਿੱਤਾ ਜਾਵੇਗਾ।
ਸੋਸ਼ਲ ਮੀਡੀਆ 'ਤੇ ਬਣ ਗਿਆ ਹਾਸੇ ਦਾ ਮਾਹੌਲ
ਇਹ ਹੈਰਾਨ ਕਰਨ ਵਾਲੀ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿੱਥੇ ਯੂਜ਼ਰਸ ਨੇ ਇਸ 'ਤੇ ਮਜ਼ਾਕੀਆ ਟਿੱਪਣੀਆਂ ਕੀਤੀਆਂ। ਕਿਸੇ ਨੇ ਕਿਹਾ, "ਬਿਹਾਰ ਵਿੱਚ ਕੁਝ ਵੀ ਹੋ ਸਕਦਾ ਹੈ," ਜਦੋਂ ਕਿ ਕਿਸੇ ਨੇ ਇਸਨੂੰ "ਬੱਚਾ ਪੈਦਾ ਕਰਨ ਵਾਲਾ ਪਹਿਲਾ ਆਦਮੀ" ਕਹਿ ਕੇ ਮਜ਼ਾਕ ਉਡਾਇਆ। ਸਿੱਖਿਆ ਵਿਭਾਗ ਦੀ ਇਸ ਲਾਪ੍ਰਵਾਹੀ ਦਾ ਲੋਕਾਂ ਨੇ ਹਾਸਾ-ਮਜ਼ਾਕ ਕੀਤਾ।
ਇਹ ਵੀ ਪੜ੍ਹੋ- ਭਾਰਤ 'ਚ ਸਿਰਫ਼ ਇਨ੍ਹਾਂ ਖਾਸ ਲੋਕਾਂ ਨੂੰ ਅਲਾਟ ਹੁੰਦੀ ਹੈ ਨੀਲੇ ਰੰਗ ਦੀ ਨੰਬਰ ਪਲੇਟ
ਵਿਭਾਗ ਦੀਆਂ ਸਮੱਸਿਆਵਾਂ
ਇਹ ਘਟਨਾ ਬਿਹਾਰ ਸਿੱਖਿਆ ਵਿਭਾਗ ਲਈ ਨਮੋਸ਼ੀ ਦਾ ਸਬੱਬ ਬਣ ਗਈ ਹੈ ਅਤੇ ਹੁਣ ਵਿਭਾਗ ਡੈਮੇਜ ਕੰਟਰੋਲ ਕਰਨ ਵਿੱਚ ਲੱਗਾ ਹੋਇਆ ਹੈ। ਅਧਿਕਾਰੀ ਇਸ ਗਲਤੀ ਨੂੰ ਸੁਧਾਰਨ ਦਾ ਭਰੋਸਾ ਦੇ ਰਹੇ ਹਨ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਇਸ ਮਾਮਲੇ ਨੇ ਸਰਕਾਰੀ ਸਿਸਟਮ ਦੀਆਂ ਖਾਮੀਆਂ ਨੂੰ ਉਜਾਗਰ ਕਰ ਦਿੱਤਾ ਹੈ ਤੇ ਦੇਖਣਾ ਇਹ ਹੋਵੇਗਾ ਕਿ ਸਿੱਖਿਆ ਵਿਭਾਗ ਇਸ ਤਕਨੀਕੀ ਖਾਮੀ ਨਾਲ ਕਿਵੇਂ ਨਜਿੱਠਦਾ ਹੈ।
ਹੁਣ ਵਿਭਾਗ ਇਸ ਗਲਤੀ ਨੂੰ ਸੁਧਾਰਨ ਦੀ ਤਿਆਰੀ 'ਚ ਹੈ ਅਤੇ ਉਮੀਦ ਹੈ ਕਿ ਭਵਿੱਖ 'ਚ ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
PM ਮੋਦੀ ਨੇ ਬਜਟ 'ਤੇ ਸੁਝਾਅ ਲਈ ਅਰਥਸ਼ਾਸਤਰੀਆਂ ਨਾਲ ਕੀਤੀ ਬੈਠਕ
NEXT STORY