ਜਲੰਧਰ : ਟਵਿਟਰ ਹੁਣ ਸੋਸ਼ਲ ਮੀਡੀਆ 'ਚ ਬਹੁਤ ਪਿੱਛੇ ਹੁੰਦਾ ਨਜ਼ਰ ਆ ਰਿਹਾ ਹੈ। ਅੰਕੜਿਆਂ ਮੁਤਾਬਿਕ ਟਵਿਟਰ ਆਪਣੇ ਕਰਮਚਾਰੀਆਂ 'ਚ 9 ਫੀਸਦੀ ਤੱਕ ਦੀ ਕਟੌਤੀ ਕਰਨ ਜਾ ਰਹੀ ਹੈ, ਇਹ ਕਰਨ ਲਈ ਟਵਿਟਰ ਹੁਣ ਆਪਣੀ ਵੀਡੀਓ ਸ਼ੇਅਰਿੰਗ ਐਪ 'ਵਾਈਨ' ਨੂੰ ਬੰਦ ਕਰਨ ਜਾ ਰਹੀ ਹੈ। ਇਕ ਬਲਾਗ ਦੇ ਮਾਧਿਅਮ ਨਾਲ ਟਵਿਟਰ ਤੇ ਵਾਈਨ ਦੋਵਾਂ ਨੇ ਮਿਲ ਕੇ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਵਾਈਨ ਦੀ ਮੋਬਾਇਲ ਐਪ ਦੇ ਬੰਦ ਹੋਣ ਦੇ ਬਾਅਦ ਵੀ ਵਾਈਨ ਦੀ ਵੈੱਬਸਾਈਟ ਲਾਈਵ ਹੀ ਰਹੇਗੀ ਤਾਂ ਜੋ ਯੂਜ਼ਰ ਕੋਈ ਵੀ ਵੀਡੀਓ ਸੇਵ ਜਾਂ ਡਾਊਨਲੋਡ ਕਰ ਸਕਨ।
ਟਵਿਟਰ ਨੇ ਜਨਵਰੀ 2013 'ਚ ਵਾਈਨ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਸੀ, ਜਿਸ ਦੀ ਮਦਦ ਨਾਲ ਲੋਕ 6 ਸੈਕੇਂਡ ਜਾਂ ਇਸ ਤੋਂ ਘੱਟ ਦੀ ਸ਼ਾਰਟ ਵੀਡੀਓ ਬਣਾ ਕੇ ਸੋਸ਼ਲ ਸਾਈਟ 'ਤੇ ਸ਼ੇਅਕ ਕਰ ਸਕਦੇ ਸੀ। ਸ਼ੁਰੂਆਤ 'ਚ ਤਾਂ ਲੋਕਾਂ ਨੇ ਇਸ 'ਚ ਦਿਸਚਸਪੀ ਦਿਖਾਈ ਪਰ ਹੌਲੀ-ਹੌਲੀ ਲੋਕਾਂ ਦਾ ਕ੍ਰੇਜ਼ ਇਸ 'ਚ ਘੱਟ ਗਿਆ। ਹਾਲਾਂਕਿ ਜਾਂਦੇ ਜਾਂਦੇ ਵਾਈਨ ਨੂੰ ਕਾਫੀ ਖਿਆਤੀ ਪ੍ਰਾਪਤ ਹੋਈ ਕਿਉਂਕਿ ਵਾਈਨ ਦੀ ਮੋਬਾਇਲ ਐਪ ਦੇ ਬੰਦ ਹੋਣ ਦੀ ਖਬਰ ਸਾਹਮਣੇ ਆਉਂਦਿਆਂ ਹੀ ਅਮਰੀਕਾ 'ਚ 1.64 ਮਿਲੀਅਨ ਟਵੀਟਸ ਨਾਲ 'ਵਾਈਨ' ਟਾਪ ਟ੍ਰੈਂਡਿੰਗ ਟਾਪਿਕ ਬਣ ਗਿਆ ਸੀ। ਟਵਿਟਰ ਨੇ ਵਾਈਨ ਦੀ ਮੋਬਾਇਲ ਐਪ ਦੇ ਅਗਲੇ ਕੁਝ ਮਹੀਨਿਆਂ 'ਚ ਬੰਦ ਹੋਣ ਦੀ ਗੱਲ ਤਾਂ ਪੱਕੀ ਕਰ ਦਿੱਤੀ ਹੈ ਪਰ ਇਸ ਨੂੰ ਕਦੋਂ ਬੰਦ ਕੀਤਾ ਜਾਵੇਗਾ ਇਹ ਤਰੀਕ ਸਾਹਮਣੇ ਨਹੀਂ ਆਈ ਹੈ।
ਰਿਲਾਇੰਸ ਜਿਓ ਹੁਣ ਲਿਆਵੇਗੀ 4ਜੀ ਨੈੱਟਵਰਕ ਸਪੋਰਟ ਵਾਲੇ ਫੀਚਰ ਫੋਨਸ!
NEXT STORY